ਮਾਂ ਬਣਨ ਲਈ 22 ਤੋਂ 30 ਸਾਲ ਹੈ ਸਹੀ ਉਮਰ- ਹਿਮੰਤ ਬਿਸਵਾ ਸਰਮਾ 

By : KOMALJEET

Published : Jan 28, 2023, 5:00 pm IST
Updated : Jan 28, 2023, 5:00 pm IST
SHARE ARTICLE
Himanta Biswa Sarma
Himanta Biswa Sarma

ਕਿਹਾ-ਸੂਬੇ ਵਿੱਚ ਬਾਲ ਵਿਆਹ ਰੋਕਣ ਲਈ ਲਿਆਂਦਾ ਜਾਵੇਗਾ ਕਾਨੂੰਨ

ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਔਰਤਾਂ ਨੂੰ ਸਹੀ ਸਮੇਂ 'ਤੇ ਮਾਂ ਬਣਨਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਕ ਸਰਕਾਰੀ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੜਕੀਆਂ ਦੇ ਜਲਦੀ ਵਿਆਹ ਅਤੇ ਜਲਦੀ ਜਣੇਪਾ ਰੋਕਣ ਲਈ ਵਚਨਬੱਧ ਹੈ। ਦੱਸ ਦੇਈਏ ਕਿ ਅਸਾਮ ਸਰਕਾਰ ਸੂਬੇ ਵਿੱਚ ਬਾਲ ਵਿਆਹ ਰੋਕਣ ਲਈ ਪੋਕਸੋ ਐਕਟ ਲਿਆਉਣ ਦੀ ਤਿਆਰੀ ਕਰ ਰਹੀ ਹੈ।   

ਇਹ ਵੀ ਪੜ੍ਹੋ: 2012 ਦੇ NRI ਅਗ਼ਵਾ ਕਾਂਡ ਦਾ ਦੋਸ਼ੀ ਅਤੇ 4 ਹੋਰ ਬੁੜੈਲ ਜੇਲ੍ਹ ਤੋਂ ਰਿਹਾਅ

ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ 14 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਸਰੀਰਕ ਸਬੰਧ ਬਣਾਉਣਾ ਅਪਰਾਧ ਹੈ, ਭਾਵੇਂ ਉਹ ਨਾਬਾਲਗ ਦਾ ਪਤੀ ਹੀ ਕਿਉਂ ਨਾ ਹੋਵੇ। ਅਜਿਹੇ 'ਚ ਅਗਲੇ ਪੰਜ-ਛੇ ਮਹੀਨਿਆਂ 'ਚ ਹਜ਼ਾਰਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਔਰਤ ਲਈ ਵਿਆਹ ਦੀ ਕਾਨੂੰਨੀ ਉਮਰ 18 ਸਾਲ ਹੈ ਅਤੇ ਜੋ ਨਾਬਾਲਗ ਲੜਕੀਆਂ ਨਾਲ ਵਿਆਹ ਕਰਵਾਉਂਦੇ ਹਨ, ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਕਈ ਲੋਕਾਂ ਨੂੰ ਉਮਰ ਕੈਦ ਵੀ ਹੋ ਸਕਦੀ ਹੈ। 

ਇਹ ਵੀ ਪੜ੍ਹੋ: ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਆਈ ਗਿਰਾਵਟ ਨੇ ਵਧਾਈ LIC ਦੀ ਚਿੰਤਾ, ਕੰਪਨੀ ਦੇ 16,580 ਕਰੋੜ ਡੁੱਬੇ

ਮਾਂ ਬਣਨ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਔਰਤਾਂ ਨੂੰ ਮਾਂ ਬਣਨ ਲਈ ਬਹੁਤਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਸਰੀਰ ਵਿੱਚ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਮਾਂ ਬਣਨ ਦੀ ਸਹੀ ਉਮਰ 22 ਤੋਂ 30 ਸਾਲ ਦੇ ਵਿਚਕਾਰ ਹੈ। ਪਰਮਾਤਮਾ ਨੇ ਸਾਡੇ ਸਰੀਰ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਹਰ ਚੀਜ਼ ਦਾ ਸਮਾਂ ਹੈ। ਮੁੱਖ ਮੰਤਰੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਔਰਤਾਂ ਦਾ ਵਿਆਹ ਨਹੀਂ ਹੋਇਆ ਹੈ, ਉਨ੍ਹਾਂ ਨੂੰ ਜਲਦੀ ਕਰਨਾ ਚਾਹੀਦਾ ਹੈ। 

ਇਹ ਵੀ ਪੜ੍ਹੋ: 2012 ਦੇ NRI ਅਗ਼ਵਾ ਕਾਂਡ ਦਾ ਦੋਸ਼ੀ ਅਤੇ 4 ਹੋਰ ਬੁੜੈਲ ਜੇਲ੍ਹ ਤੋਂ ਰਿਹਾਅ

ਦੱਸ ਦੇਈਏ ਕਿ ਅਸਾਮ ਕੈਬਨਿਟ ਨੇ ਸੋਮਵਾਰ ਨੂੰ POCSO ਐਕਟ ਨੂੰ ਲਾਗੂ ਕਰਨ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ 14 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਵਿਆਹ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਸਾਮ ਵਿੱਚ ਮਾਵਾਂ ਅਤੇ ਬਾਲ ਮੌਤ ਦਰ ਬਹੁਤ ਜ਼ਿਆਦਾ ਹੈ ਅਤੇ ਸਰਕਾਰ ਇਸ ਨੂੰ ਕਾਬੂ ਕਰਨ ਲਈ ਇੱਕ ਕਾਨੂੰਨ ਲਿਆ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਔਸਤਨ 31 ਫੀਸਦੀ ਵਿਆਹ ਸੀਮਤ ਉਮਰ ਵਿੱਚ ਹੋ ਰਹੇ ਹਨ। 

SHARE ARTICLE

ਏਜੰਸੀ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement