ਮੱਧ ਪ੍ਰਦੇਸ਼ : ਭੀੜ ਕਾਰਨ ਰੇਲਗੱਡੀਆਂ ’ਤੇ ਨਾ ਚੜ੍ਹ ਸਕਣ ਵਾਲੇ ਕੁੰਭ ਜਾਣ ਵਾਲੇ ਯਾਤਰੀ ਭੜਕੇ, ਰੇਲਗੱਡੀਆਂ ’ਤੇ ਕੀਤੀ ਪੱਥਰਬਾਜ਼ੀ
Published : Jan 28, 2025, 3:55 pm IST
Updated : Jan 28, 2025, 3:55 pm IST
SHARE ARTICLE
Madhya Pradesh Train Attacked.
Madhya Pradesh Train Attacked.

ਹੰਗਾਮੇ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ

ਛਤਰਪੁਰ (ਮੱਧ ਪ੍ਰਦੇਸ਼) : ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਤੋਂ ਮਹਾਂਕੁੰਭ ’ਚ ਸ਼ਾਮਲ ਹੋਣ ਜਾ ਰਹੇ ਲੋਕਾਂ ਨੇ ਪਰਿਆਗਰਾਜ ਜਾਣ ਵਾਲੀਆਂ ਰੇਲ ਗੱਡੀਆਂ ’ਤੇ ਦੋ ਸਟੇਸ਼ਨਾਂ ’ਤੇ ਪੱਥਰਬਾਜ਼ੀ ਕੀਤੀ। ਇਹ ਪੱਥਰਬਾਜ਼ੀ ਉਸ ਸਮੇਂ ਕੀਤੀ ਗਈ ਜਦੋਂ ਖਚਾਖਚ ਭਰੇ ਡੱਬਿਆਂ ’ਚ ਯਾਤਰੀਆਂ ਨੇ ਉਨ੍ਹਾਂ ਲਈ ਰੇਲਗੱਡੀ ਦੇ ਦਰਵਾਜ਼ੇ ਨਹੀਂ ਖੋਲ੍ਹੇ।

ਸੋਮਵਾਰ ਰਾਤ ਛਤਰਪੁਰ ਅਤੇ ਹਰਪਾਲਪੁਰ ਰੇਲਵੇ ਸਟੇਸ਼ਨਾਂ ’ਤੇ ਹੰਗਾਮੇ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਵਧਦੀ ਮੰਗ ਨੂੰ ਵੇਖਦਿਆਂ ਉੱਤਰ ਪ੍ਰਦੇਸ਼ ’ਚ ਪਰਿਆਗਰਾਜ ਲਈ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ। 

ਇਸ ਘਟਨਾ ਨਾਲ ਜੁੜੇ ਕੁੱਝ ਵੀਡੀਉ ਸੋਸ਼ਲ ਮੀਡੀਆ ’ਤੇ ਵੀ ਸਾਹਮਣੇ ਆਏ ਹਨ ਜਿਸ ’ਚ ਛਤਰਪੁਰ ਅਤੇ ਹਰਪਾਲਪੁਰ ਰੇਲਵੇ ਸਟੇਸ਼ਨਾਂ ’ਤੇ ਕੁੱਝ ਲੋਕ ਚੀਕਦੇ ਹੋਏ ਸੁਣੇ ਜਾ ਸਕਦੇ ਹਨ। ਵੀਡੀਉ ’ਚ ਕੁੱਝ ਲੋਕਾਂ ਨੂੰ ਰੇਲਗੱਡੀਆਂ ਦੀਆਂ ਬੋਗੀਆਂ ’ਤੇ ਪੱਥਰ ਸੁਟਦਿਆਂ ਉਸ ਦੇ ਦਰਵਾਜ਼ਿਆਂ ’ਤੇ ਮਾਰਦਿਆਂ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਖੋਲ੍ਹਣ ਦੀ ਕੋਸ਼ਿਸ਼ ਕਰਦਿਆਂ ਵੀ ਵੇਖਿਆ ਜਾ ਸਕਦਾ ਹੈ। 

ਛਤਰਪੁਰ ਦੇ ਇਕ ਯਾਤਰੀ ਆਰ.ਕੇ. ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਪਰਿਆਗਰਾਜ ’ਚ ਜਾਰੀ ਮਹਾਂਕੁੰਭ ਦੌਰਾਨ ਸੰਗਮ ’ਚ ਡੁਬਕੀ ਲਗਾਉਣ ਜਾ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਪਰ ਉਹ ਪਰਿਆਗਰਾਜ ਜਾਣ ਵਾਲੀ ਰੇਲਗੱਡੀ ’ਚ ਨਹੀਂ ਚੜ੍ਹ ਸਕੇ ਕਿਉਂਕਿ ਦਰਵਾਜ਼ੇ ਅਤੇ ਖਿੜਕੀਆਂ ਬੰਦ ਸਨ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਹੰਗਾਮਾ ਕੀਤੇ ਜਾਣ ਮਗਰੋਂ ਸਰਕਾਰੀ ਰੇਲਵੇ ਪੁਲਿਸ (ਜੀ.ਆਰ.ਪੀ.) ਦੇ ਜਵਾਨਾਂ ਨੇ ਛਤਰਪੁਰ ’ਚ ਇਕ ਰੇਲਗੱਡੀ ਦੇ ਦਰਵਾਜ਼ੇ ਖੋਲ੍ਹ ਦਿਤੇ ਪਰ ਰੇਲਗੱਡੀ ’ਚ ਪਹਿਲਾਂ ਤੋਂ ਹੀ ਭੀੜ ਹੋਣ ਕਾਰਨ ਕਈ ਲੋਕ ਉਸ ’ਚ ਸਵਾਰ ਨਾ ਹੋ ਸਕੇ। 

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ’ਚ ਪਰਿਆਗਰਾਜ ’ਚ ਮਹਾਕੁੰਭ ਦੌਰਾਨ ਪਵਿੱਤਰ ਇਸ਼ਨਾਨ ਲਈ ਵੱਡੀ ਗਿਣਤੀ ’ਚ ਸ਼ਰਧਾਲੂ ਜਾ ਰਹੇ ਹਨ। ਮਹਾਕੁੰਭ 2025 ’ਚ ਪਿਛਲੇ 17 ਦਿਨਾਂ ਤੋਂ 15 ਕਰੋੜ ਤੋਂ ਵੱਧ ਲੋਕ ਗੰਗਾ ਅਤੇ ਸੰਗਮ ’ਚ ਇਸ਼ਨਾਨ ਕਰ ਚੁਕੇ ਹਨ ਅਤੇ ਬੁਧਵਾਰ ਨੂੰ ਮੌਨੀ ਅਮਾਵਸਿਆ ’ਤੇ ਹੋਰ 10 ਕਰੋੜ ਲੋਕਾਂ ਦੇ ਗੰਗਾ ਇਸ਼ਨਾਨ ਕਰਨ ਦੀ ਸੰਭਾਵਨਾ ਹੈ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement