ਪੂਰੇ ਪਾਕਿ ਨੂੰ ਉਡਾਉਣ ਲਈ ਸਿਰਫ਼ ਅਗਨੀ 1 ਤੇ ਅਗਨੀ 2 ਮਿਜ਼ਾਇਲਾਂ ਹੀ ਕਾਫ਼ੀ ਹਨ, ਜਾਣੋਂ ਭਾਰਤ ਦੀ ਤਾਕਤ
Published : Feb 28, 2019, 2:17 pm IST
Updated : Feb 28, 2019, 2:17 pm IST
SHARE ARTICLE
Agni Missile
Agni Missile

ਜੇਕਰ ਭਾਰਤ ਪਾਕਿ ਦੇ ਵਿਚ ਲੜਾਈ ਹੋ ਜਾਂਦਾ ਹੈ, ਤਾਂ ਪਾਕਿਸਤਾਨ ਦਾ ਕੋਈ ਅਜਿਹਾ ਇਲਾਕਾ ਨਹੀਂ ਹੈ ਜੋ ਭਾਰਤ ਦੇ ਨਿਸ਼ਾਨੇ ‘ਤੇ ਨਾ ਹੋਵੇ। ਪੂਰਾ ਹਿੰਦੁਸਤਾਨ 32 ਲੱਖ ...

ਨਵੀਂ ਦਿੱਲੀ : ਜੇਕਰ ਭਾਰਤ ਪਾਕਿ ਦੇ ਵਿਚ ਲੜਾਈ ਹੋ ਜਾਂਦਾ ਹੈ, ਤਾਂ ਪਾਕਿਸਤਾਨ ਦਾ ਕੋਈ ਅਜਿਹਾ ਇਲਾਕਾ ਨਹੀਂ ਹੈ ਜੋ ਭਾਰਤ ਦੇ ਨਿਸ਼ਾਨੇ ‘ਤੇ ਨਾ ਹੋਵੇ। ਪੂਰਾ ਹਿੰਦੁਸਤਾਨ 32 ਲੱਖ ਵਰਗ ਕਿਲੋਮੀਟਰ ਵਿਚ ਫੈਲਿਆ ਹੈ। ਜਦੋਂ ਕਿ ਪਾਕਿਸਤਾਨ ਸਿਰਫ 7 ਲੱਖ ਵਰਗ ਕਿਲੋਮੀਟਰ ਵਿਚ ਹੀ ਸਿਮਟ ਜਾਂਦਾ ਹੈ। ਸਾਫ਼ ਹੈ ਪੂਰੇ ਪਾਕਿਸਤਾਨ ਨੂੰ ਨਿਸ਼ਾਨਾ ਬਣਾਉਣਾ ਭਾਰਤ ਤੋਂ ਕਿਤੇ ਜ਼ਿਆਦਾ ਆਸਾਨ ਹੈ। ਭਾਰਤ ਨੇ ਆਪਣੇ ਲਗਪਗ 56 ਫੀਸਦੀ ਪ੍ਰਮਾਣੁ ਬੰਬ ਜ਼ਮੀਨ ਤੋਂ ਜ਼ਮੀਨ ‘ਤੇ ਮਾਰ ਕਰਨ ਵਾਲੀਆਂ ਮਿਜ਼ਾਇਲਾਂ ਵਿਚ ਤੈਨਾਤ ਕਰ ਰੱਖੇ ਹਨ। ਜਦੋਂ ਕਿ ਬਾਕੀ ਹਵਾ ਅਤੇ ਸਮੰਦਰ ਵਿਚ ਵੀ ਭਾਰਤ ਦੀ ਚੌਕਸੀ ਹੈ।

Mirage 2000Mirage 2000

ਪਾਕਿਸਤਾਨ ਦਾ ਅਜਿਹਾ ਇੱਕ ਵੀ ਇਲਾਕਾ ਨਹੀਂ ਹੈ ਜੋ ਭਾਰਤ ਦੇ ਪਰਮਾਣੁ ਬੰਬ ਦੀ ਰੇਂਜ ਵਿਚ ਨਾ ਆਉਂਦਾ ਹੋਵੇ। ਭਾਰਤ ਕੋਲ ਭਲੇ ਹੀ ਪਾਕਿਸਤਾਨ ਤੋਂ ਪੰਜ-ਦਸ ਘੱਟ ਪ੍ਰਮਾਣੁ ਬੰਬ ਹਨ ਪਰ ਪਾਕਿਸਤਾਨ ਦੇ ਕਿਸੇ ਵੀ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲਈ ਇਨ੍ਹੇ ਹੀ ਬੰਬ ਕਾਫ਼ੀ ਹਨ। ਹਿੰਦੁਸਤਾਨ ਦਾ ਕੁੱਲ ਖੇਤਰਫਲ 32 ਲੱਖ ਵਰਗ ਕਿਲੋਮੀਟਰ ਤੋਂ ਵੀ ਜ਼ਿਆਦਾ ਹੈ। ਜਦੋਂ ਕਿ ਪਾਕਿਸਤਾਨ ਦਾ ਸਿਰਫ 7 ਲੱਖ ਵਰਗ ਕਿਲੋਮੀਟਰ ਯਾਨੀ ਹਿੰਦੁਸਤਾਨ ਦੇ ਰਾਜਸਥਾਨ,  ਮੱਧ-ਪ੍ਰਦੇਸ਼ ਅਤੇ ਮਹਾਰਾਸ਼ਟਰ ਵਰਗੇ ਤਿੰਨ ਰਾਜਾਂ ਨੂੰ ਮਿਲਿਆ ਦਿੱਤਾ ਜਾਵੇ,  ਤਾਂ ਉਸਤੋਂ ਵੀ ਘੱਟ।

RafelRafel

ਹਿੰਦੁਸਤਾਨ ਨੇ ਆਪਣੇ ਪ੍ਰਮਾਣੁ ਹਥਿਆਰਾਂ  ਦੇ ਜਖੀਰੇ  ਦੇ ਅੱਧੇ ਤੋਂ ਜ਼ਿਆਦਾ ਯਾਨੀ 56 ਫੀਸਦੀ ਹਿੱਸਾ ਜ਼ਮੀਨ ਤੋਂ ਜ਼ਮੀਨ ‘ਤੇ ਮਾਰ ਕਰਨ ਵਾਲੇ ਧਰਤੀ ਅਤੇ ਅੱਗ ਜਿਵੇਂ ਬੈਲਿਸਟਿਕ ਮਿਜ਼ਾਇਲਾਂ ਵਿਚ ਤੈਨਾਤ ਕਰ ਰੱਖਿਆ ਹੈ। ਇਸ ਤੋਂ ਇਲਾਵਾ 15 ਸਾਗਰਿਕਾ ਪਨਡੁੱਬੀ ਵਿਚ 12 ਪਰਮਾਣੁ ਹਥਿਆਰ ਮੌਜੂਦ ਹਨ। ਇਨ੍ਹਾਂ ਨੂੰ ਹਿੰਦੁਸਤਾਨ ਨੇ ਨਿਊਕਲੀਇਰ ਪਾਵਰ ਨਾਲ ਲੈਸ ਆਈਐਨਐਸ ਅਰਿਹੰਤ ਨਾਮ ਦੀ ਪਨਡੁੱਬੀ ਲਈ ਵੀ ਤਿਆਰ ਕਰ ਰੱਖਿਆ ਹੈ। ਅਜਿਹੇ ਵਿਚ ਇਹ ਜ਼ਮੀਨ ਤੋਂ ਜ਼ਮੀਨ ਅਤੇ ਪਾਣੀ ਤੋਂ ਜ਼ਮੀਨ ਉੱਤੇ ਮਾਰ ਕਰਨ ਵਾਲੀ ਪ੍ਰਮਾਣੁ ਮਿਜ਼ਾਇਲ ਸੌਖ ਨਾਲ ਪਾਕਿਸਤਾਨ  ਦੇ ਇਸਲਾਮਾਬਾਦ,  ਰਾਵਲਪਿੰਡੀ,  ਲਾਹੌਰ,  ਕਰਾਚੀ ਸਮੇਤ ਪਾਕਿਸਤਾਨ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ।

RafelRafel

ਜਾਣਕਾਰਾਂ ਦੀਆਂ ਮੰਨੀਏ ਤਾਂ ਹਾਰੌਲ ਅਤੇ ਕਰਾਚੀ ਵਰਗੇ ਸ਼ਹਿਰਾਂ ‘ਤੇ ਹੋਇਆ ਕੋਈ ਵੀ ਪ੍ਰਮਾਣੂ ਹਮਲਾ ਸਿਰਫ ਇਸ ਦੋ ਸ਼ਹਿਰਾਂ ਤੱਕ ਹੀ ਨਹੀਂ ਰਹਿਣ ਵਾਲਾ ਸਗੋਂ ਇਸਦਾ ਅਸਰ ਆਲੇ ਦੁਆਲੇ  ਦੇ ਇਲਾਕੀਆਂ  ਦੇ ਨਾਲ-ਨਾਲ ਆਪਣੇ ਵੀ ਹਿੰਦੁਸਤਾਨ ਅਤੇ ਅਫਗਾਨਿਸਤਾਨ ਦੇ ਕੁੱਝ ਇਲਾਕਿਆਂ ਤੱਕ ਵੀ ਹੋ ਸਕਦਾ ਹੈ। ਇਹ ਗੱਲ ਹਵਾ ਦੇ ਰੁਖ਼ ‘ਤੇ ਤੈਅ ਕਰੇਗੀ। ਹਿੰਦੁਸਤਾਨ  ਦੇ ਕੋਲ ਢਾਈ ਸੌ ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਵਾਲੇ ਸ਼ਾਰਟ ਰੇਂਜ ਬੈਲਿਸਟਿਕ ਮਿਜ਼ਾਇਲਾਂ ਦਾ ਅਜਿਹਾ ਜਖੀਰਾ ਵੀ ਹੈ,  ਜੋ 24 ਪ੍ਰਮਾਣੁ ਬੰਬ ਦਾਗ ਸਕਦਾ ਹੈ।

India Army Indian Army, Sikh Regiment

ਇਹ ਪਾਕਿਸਤਾਨ ਦੇ ਲਾਹੌਰ, ਸਿਆਲਕੋਟ, ਇਸਲਾਮਾਬਾਦ ਰਾਵਲਪਿੰਡੀ ਨੂੰ ਸੌਖ ਨਾਲ ਤਬਾਹ ਕਰ ਸਕਦਾ ਹੈ। ਇਸੇ ਤਰ੍ਹਾਂ ਅਗਨੀ 1 ਅਤੇ ਅਗਨੀ 2 ਦੇ ਨਾਮ ਵਾਲੀਆਂ ਪਰਮਾਣੁ ਹਥਿਆਰਾਂ ਨਾਲ ਲੈਸ 20 ਬੈਲਿਸਟਿਕ ਮਿਜ਼ਾਇਲ ਵੀ ਭਾਰਤ  ਦੇ ਕੋਲ ਹਨ,  ਜੋ 7 ਸੌ ਤੋਂ 2 ਹਜਾਰ ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕਦੇ ਹਨ। ਅਜਿਹੇ ਵਿਚ ਇਹਨਾਂ ਦੀ ਰੇਂਜ ਵਿਚ ਤਕਰੀਬਨ ਪਾਕਿਸਤਾਨ ਦੇ ਸਾਰੇ ਸ਼ਹਿਰ ਆ ਸਕਦੇ ਹਨ।

India ArmyIndian Army

ਫਿਰ ਚਾਹੇ ਉਹ ਲਾਹੌਰ ਹੋ,  ਇਸਲਾਮਾਬਾਦ ਹੋ,  ਜਾਂ ਫਿਰ ਰਾਵਲਪਿੰਡੀ,  ਮੁਲਤਾਨ,  ਪੇਸ਼ਾਵਰ, ਕਰਾਚੀ,  ਕਵੇਟਾ ਜਾਂ ਗਵਾਦਰ। ਅਗਨੀ 3,  4 ਅਤੇ 5 ਵਰਗੇ ਲਾਂਗ ਰੇਂਜ ਦੇ ਮਿਜ਼ਾਇਲ ਵੀ ਪਾਕਿਸਤਾਨ ਦੀ ਤਬਾਹੀ ਦਾ ਸਬੱਬ ਬਣ ਸਕਦੇ ਹਨ। ਇਸੇ ਤਰ੍ਹਾਂ ਹਿੰਦੁਸਤਾਨ ਦੇ ਕੋਲ ਜਹਾਜ ਵਿਚ ਧਨੁਸ਼ ਨਾਮ ਦੇ ਸਮਾਲ ਰੇਂਜ ਦੇ ਪਰਮਾਣੁ ਮਿਜ਼ਾਇਲ ਵੀ ਮੌਜੂਦ ਹਨ। ਜਦੋਂ ਕਿ ਪ੍ਰਮਾਣੁ ਹਥਿਆਰਾਂ ਦਾ 45 ਫੀਸਦੀ ਹਿੱਸਾ ਹਵਾਈ ਰਸਤਿਆਂ ਨਾਲ ਹਮਲਾ ਕਰਨ ਲਈ ਹੈ। ਭਾਰਤ ਦੇ ਜਗੁਆਰ 16 ਫਾਇਟਰ ਜੇਟਸ ਅਤੇ ਮਿਰਾਜ-2000, 32 ਪਰਮਾਣੁ ਹਮਲੇ ਕਰ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement