ਇੱਕ ਕਰੋੜ ਲੋਕਾਂ ਨਾਲ ਵੀਡੀਓ ਕਾਨਫਰੈਂਸ ਰਾਹੀਂ ਗੱਲਬਾਤ ਕਰਨਗੇ ਪ੍ਰ੍ਧਾਨ ਮੰਤਰੀ
Published : Feb 28, 2019, 1:27 pm IST
Updated : Feb 28, 2019, 1:27 pm IST
SHARE ARTICLE
PM Narendra Modi
PM Narendra Modi

'ਲੋਕ ਸਭਾ ਚੋਣ 2019' ਦੀਆਂ ਚੱਲ ਰਹੀਆਂ ਤਿਆਰੀਆਂ ਵਿਚ ਅੱਜ ਭਾਜਪਾ ਦਾ ਵਿਸ਼ਾਲ......

ਨਵੀਂ ਦਿੱਲੀ: 'ਲੋਕ ਸਭਾ ਚੋਣ 2019' ਦੀਆਂ ਚੱਲ ਰਹੀਆਂ ਤਿਆਰੀਆਂ ਵਿਚ ਅੱਜ ਭਾਜਪਾ ਦਾ ਵਿਸ਼ਾਲ ਸਮਾਗਮ ਹੋਵੇਗਾ। ਇਸ ਵਿਚ ਪ੍ਰ੍ਧਾਨ ਮੰਤਰੀ ਨਰੇਂਦਰ ਮੋਦੀ 'ਨਮੋ ਐਪ' ਦੇ ਜਰੀਏ ਸਾਰੇ ਦੇਸ਼, ਆਪਣੀ ਪਾਰਟੀ ਦੇ ਕਰਮਚਾਰੀਆਂ ਅਤੇ ਸਮਰਥਕਾਂ ਨਾਲ ਸਿੱਧੀ ਗੱਲਬਾਤ ਕਰਨਗੇ। ਉਥੇ ਹੀ, ਦੂਜੇ ਪਾਸੇ ਕਾਂਗਰਸ ਦੀ ਗੁਜਰਾਤ ਦੇ ਅਹਿਮਦਾਬਾਦ ਵਿਚ ਹੋਣ ਵਾਲੀ ਬੈਠਕ ਮੁਲਤਵੀ ਕਰ ਦਿੱਤੀ ਗਈ ਹੈ।

PM Narendra Modi and Amit shahPM Narendra Modi and Amit shah

ਭਾਜਪਾ ਦਾ ਵਿਸ਼ਾਲ ਸਮਾਗਮ ਦਿੱਲੀ ਦੇ ਪ੍ਰ੍ਦੇਸ਼ ਭਾਜਪਾ ਦਫ਼ਤਰ ਤੋਂ ਲਾਈਵ ਹੋਵੇਗਾ, ਜਿੱਥੇ ਭਾਜਪਾ ਪ੍ਰ੍ਧਾਨ ਅਮਿਤ ਸ਼ਾਹ ਵੀ ਨਵੀਂ ਦਿੱਲੀ ਵਿਚ ਪਾਰਟੀ ਕਰਮਚਾਰੀਆਂ ਅਤੇ ਆਹੁਦੇਦਾਰਾਂ ਨਾਲ ਸਮਾਗਮ ਵਿਚ ਹਿੱਸਾ ਲੈਣਗੇ। ਇਸ ਸਮਾਗਮ ਵਿਚ ਪ੍ਰ੍ਧਾਨ ਮੰਤਰੀ ਵੀਡੀਓ ਕਾਨਫਰੈਂਸਿੰਗ ਦੇ ਮਾਧਿਅਮ ਰਾਹੀਂ ਲੋਕਾਂ ਨਾਲ ਗੱਲਬਾਤ ਕਰਨਗੇ। ਅਮਿਤ ਸ਼ਾਹ ਨੇ ਇਸ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਵੀਡੀਓ ਕਾਨਫਰੈਂਸਿੰਗ ਦੱਸਿਆ ਹੈ। 

PM Narendra Modi and Amit shahPM Narendra Modi and Amit shah

ਭਾਜਪਾ ਦੇ ਮੀਡੀਆ ਮੁੱਖੀ ਅਨਿਲ ਬਲੂਨੀ ਨੇ ਕਿਹਾ ਹੈ ਕਿ ਦੇਸ਼ ਦੇ ਸਾਰੇ ਜਿਲੇ੍ਹ੍, ਮੰਡਲ ਅਤੇ ਸ਼ਕਤੀ ਕੇਂਦਰ ਪੱਧਰ 'ਤੇ ਲਗਭਗ 15 ਹਜ਼ਾਰ ਸਥਾਨਾਂ ਤੋਂ 'ਨਮੋ ਐਪ' ਦੇ ਜਰੀਏ ਪ੍ਰ੍ਧਾਨ ਮੰਤਰੀ ਪਾਰਟੀ ਕਰਮਚਾਰੀਆਂ,  ਸ਼ੁਭ ਚਿੰਤਕਾਂ, ਵਲੰਟੀਅਰਾਂ ਅਤੇ ਵਿਸ਼ੇਸ਼ ਨਾਗਰਿਕਾਂ ਨਾਲ ਜੁੜਨਗੇ। ਸਾਰੇ ਭਾਜਪਾ ਖੇਤਰ ਦੇ ਮੁੱਖ ਮੰਤਰੀ ਅਤੇ ਕੈਬਨਟ ਦੇ ਮੰਤਰੀ ਇਸ ਸਮਾਗਮ ਵਿਚ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਪਾਰਟੀ ਦੇ ਸਾਰੇ ਉੱਚ ਆਹੁਦੇਦਾਰ ਇਸ ਸਮਾਗਮ ਵਿਚ ਮੌਜੂਦ ਰਹਿਣਗੇ।

'ਨਮੋ ਐਪ' ਤੋਂ ਇਲਾਵਾ ਇਸ ਵਿਸ਼ਾਲ ਪੋ੍ਰ੍ਗਰਾਮ ਦਾ ਲਾਈਵ ਪ੍ਰ੍ਸਾਰਣ ਪਾਰਟੀ ਦੇ ਫੇਸਬੁਕ ਪੇਜਾਂ, ਟਵਿਟਰ ਹੈਂਡਲਜ਼, ਯੂਟਿਊਬ ਚੈਨਲਜ਼ ਦੇ ਨਾਲ-ਨਾਲ ਕਈ ਐਪਸ ਅਤੇ ਸਟੀ੍ਰ੍ਮਿੰਗ ਚੈਨਲਜ਼ ਉੱਤੇ ਵੀ ਕੀਤਾ ਜਾਵੇਗਾ। ਇਹ ਸਮਾਗਮ ਭਾਜਪਾ ਦੇ 14,000 ਮੰਡਲਾਂ, 896 ਜਿਲਿ੍ਹ੍ਆਂ ਅਤੇ ਵੱਡੇ ਸ਼ਹਿਰਾਂ 'ਤੇ ਸੰਗਠਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਜਿਹੜੇ ਖੇਤਰਾਂ ਵਿਚ ਸ਼ਕਤੀ ਕੇਂਦਰ ਉਹਨਾਂ ਦੇ ਮੰਡਲ ਦਫ਼ਤਰ ਤੋਂ 20 ਕਿਲੋਮੀਟਰ ਤੋਂ ਜਿਆਦਾ ਦੂਰੀ 'ਤੇ ਹੈ, ਉੱਥੇ ਇਹ ਸਮਾਗਮ ਸ਼ਕਤੀ ਕੇਂਦਰ ਤੇ ਕਰਨ ਦੀ ਵਿਵਸਥਾ ਕੀਤੀ ਗਈ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement