ਪਾਕਿ ’ਤੇ ਹਮਲਾ: ਮਹਿਲਾ ਪਾਇਲਟਾਂ ਦੀਆਂ ਵਾਇਰਲ ਤਸਵੀਰਾਂ ਦਾ ਅਸਲ ਸੱਚ
Published : Feb 28, 2019, 4:06 pm IST
Updated : Feb 28, 2019, 4:17 pm IST
SHARE ARTICLE
Indian Women Pilots
Indian Women Pilots

ਫੇਸਬੁੱਕ ਤੋਂ ਲੈ ਕੇ ਤਮਾਮ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਭਾਰਤੀ ਹਵਾਈ ਫ਼ੌਜ ਪਾਇਲਟਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ

ਨਵੀਂ ਦਿੱਲੀ : ਫੇਸਬੁੱਕ ਤੋਂ ਲੈ ਕੇ ਤਮਾਮ ਸੋਸ਼ਲ ਮੀਡੀਆ ਪਲੇਟਫਾਰਮਾਂ ਉਤੇ ਭਾਰਤੀ ਹਵਾਈ ਫ਼ੌਜ ਪਾਇਲਟਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਏਅਰਫੋਰਸ ਦੀਆਂ ਇਨ੍ਹਾਂ ਪਾਇਲਟਾਂ ਨੇ ਹੀ ਮੰਗਲਵਾਰ ਨੂੰ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਜਾ ਕੇ ਹਮਲਾ ਕੀਤਾ ਸੀ। ਵਾਟਸਐਪ ਤੋਂ ਲੈ ਕੇ ਸੋਸ਼ਲ ਮੀਡੀਆ ਗਰੁੱਪਸ ’ਤੇ ਇਨ੍ਹਾਂ ਤਸਵੀਰਾਂ ਨੂੰ ਕਈ ਵਾਰ ਵੇਖਿਆ ਅਤੇ ਸ਼ੇਅਰ ਕੀਤਾ ਜਾ ਚੁੱਕਾ ਹੈ।

Viral ImageViral Image

ਉਥੇ ਹੀ, ਬੁੱਧਵਾਰ ਨੂੰ ਪਾਕਿਸਤਾਨ ਨੇ ਕਿਹਾ ਹੈ ਕਿ ਉਸ ਨੇ ਮੰਗਲਵਾਰ ਨੂੰ ਹੋਈ ਭਾਰਤੀ ਫ਼ੌਜ ਦੀ ਕਾਰਵਾਈ ਦੇ ਬਦਲੇ ਭਾਰਤੀ ਹਵਾਈ ਫ਼ੌਜ ਦੇ ਦੋ ਲੜਾਕੂ ਜਹਾਜ਼ਾਂ ਨੂੰ ਮਾਰ ਸੁੱਟਿਆ ਹੈ। ਪਾਕਿ ਫ਼ੌਜ ਦੇ ਬੁਲਾਰੇ ਨੇ ਇਸ ਉਤੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਕ ਜਹਾਜ਼ ਪਾਕਿਸਤਾਨੀ ਖੇਤਰ ਵਿਚ ਡਿਗਿਆ ਸੀ ਅਤੇ ਉਸ ਦੇ ਪਾਇਲਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਕੁੱਝ ਘੰਟੇ ਬਾਅਦ ਭਾਰਤ ਨੇ ਵੀ ਇਸ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਹਵਾਈ ਫ਼ੌਜ ਦਾ ਇਕ ਪਾਇਲਟ ਲਾਪਤਾ ਮਤਲਬ ‘ਮਿਸਿੰਗ ਇਨ ਐਕਸ਼ਨ’ ਹੈ।

ਭਾਰਤ ਅਤੇ ਪਾਕਿਸਤਾਨ ਦੇ ਵਿਚ ਤਣਾਅ ਵੱਧਣ ਦਾ ਸਿਲਸਿਲਾ ਬੀਤੇ 14 ਫਰਵਰੀ ਨੂੰ ਪੁਲਵਾਮਾ ਵਿਚ ਹੋਏ ਆਤਮਘਾਤੀ ਹਮਲੇ ਤੋਂ ਸ਼ੁਰੂ ਹੋਇਆ ਸੀ। ਇਨ੍ਹਾਂ ਦਾਅਵਿਆਂ ਦੇ ਵਿਚ ਕਈ ਭਾਰਤੀ ਸੋਸ਼ਲ ਮੀਡੀਆ ਪੰਨੇ ਭਾਰਤੀ ਫਾਈਟਰ ਪਾਇਲਟਾਂ ਦੀਆਂ ਤਸਵੀਰਾਂ ਇਸਤੇਮਾਲ ਕਰ ਰਹੇ ਹਨ। ਹਾਲਾਂਕਿ, ਪਾਕਿਸਤਾਨ ਵਿਚ ਹੋਏ ਕਥਿਤ ਹਵਾਈ ਹਮਲੇ ਦਾ ਇਨ੍ਹਾਂ ਤਸਵੀਰਾਂ ਨਾਲ ਕੋਈ ਸੰਬੰਧ ਨਹੀਂ ਹੈ। 

Viral ImageViral Image

ਸੋਸ਼ਲ ਮੀਡੀਆ ਉਤੇ ਜਾਰੀ ਇਸ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਵਿਖਾਈ ਦੇ ਰਹੀ ਮਹਿਲਾ ਪਾਕਿਸਤਾਨ ਵਿਚ ਵੜ ਕੇ ਹਮਲਾ ਕਰਨ ਵਾਲੇ ਪਾਇਲਟਾਂ ਦੇ ਦਲ ਦੀ ਇਕਲੌਤੀ ਮਹਿਲਾ ਪਾਇਲਟ ਹੈ। ਇਸ ਸੋਸ਼ਲ ਮੀਡੀਆ ਪੋਸਟ ਦੇ ਮੁਤਾਬਕ, ਇਸ ਮਹਿਲਾ ਦਾ ਨਾਮ ਅਨੀਤਾ ਸ਼ਰਮਾ ਹੈ। ਤਸਵੀਰ ਦੇ ਨਾਲ ਲਿਖਿਆ ਹੈ, “ਪਾਕਿਸਤਾਨ ਵਿਚ ਵੜ ਕੇ 300 ਅਤਿਵਾਦੀਆਂ ਨੂੰ ਮਾਰਨ ਵਾਲੀ ਇਕਮਾਤਰ ਮਹਿਲਾ ਏਅਰਫੋਰਸ ਫ਼ੌਜੀ, ਇਸ ਭਾਰਤੀ ਸ਼ੇਰਨੀ ਨੂੰ ਵਧਾਈ ਜ਼ਰੂਰ ਦਿਓ”

ਥਲ ਫ਼ੌਜ ਅਤੇ ਹਵਾਈ ਫੌਜ ਨੇ ਹੁਣ ਤੱਕ ਇਸ ਅਭਿਆਨ ਉਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਅਤੇ ਇਹ ਸੰਸਥਾਵਾਂ ਆਮ ਤੌਰ ’ਤੇ ਇਸ ਤਰ੍ਹਾਂ ਦੇ ਖ਼ੁਫ਼ੀਆ ਅਭਿਆਨਾਂ ਵਿਚ ਹਿੱਸਾ ਲੈਣ ਵਾਲੇ ਅਧਿਕਾਰੀਆਂ ਦੇ ਨਾਮ ਸਰਵਜਨਿਕ ਨਹੀਂ ਕਰਦੇ। ਹਾਲਾਂਕਿ, ਅਸਲ ਵਿਚ ਇਹ ਤਸਵੀਰ ਭੂਮੀ ਚਤੁਰਵੇਦੀ ਦੀ ਹੈ ਜੋ ਭਾਰਤੀ ਹਵਾਈ ਫ਼ੌਜ ਦੀ ਫਾਈਟਰ ਏਅਰਕਰਾਫਟ ਉਡਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਪਾਇਲਟ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ, ਭੂਮੀ ਚਤੁਰਵੇਦੀ ਇਕੱਲੀ ਲੜਾਕੂ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਫਾਈਟਰ ਪਾਇਲਟ ਹੈ।

Viral ImageViral Image

ਸੋਸ਼ਲ ਮੀਡੀਆ ਉਤੇ ਸਕਵੈਡਰਨ ਲੀਡਰ ਸਨੇਹਾ ਸ਼ੇਖਾਵਤ ਦੀ ਤਸਵੀਰ ਨੂੰ ਵੀ ਇੰਜ ਹੀ ਦਾਅਵਿਆਂ  ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਸ਼ੇਖਾਵਤ ਨੇ ਸਾਲ 2012 ਵਿਚ ਗਣਤੰਤਰ ਦਿਵਸ ਦੇ ਮੌਕੇ ਹਵਾਈ ਫ਼ੌਜ ਟੀਮ ਦੀ ਅਗਵਾਈ ਕੀਤੀ ਸੀ। ਇਸ ਤੋਂ ਬਾਅਦ 2015 ਵਿਚ ਗਣਤੰਤਰ ਦਿਵਸ ਉਤੇ ਭਾਰਤੀ ਹਵਾਈ ਫ਼ੌਜ ਦੀ ਮਹਿਲਾ ਟੀਮ ਦੀ ਉਨ੍ਹਾਂ ਨੇ ਅਗਵਾਈ ਕੀਤੀ ਸੀ। ਉਹ ਪਹਿਲੀ ਮਹਿਲਾ ਫਾਈਟਰ ਪਲੇਨ ਪਾਇਲਟ ਹੈ ਜਿਨ੍ਹਾਂ ਨੇ ਪਰੇਡ ਦੀ ਅਗਵਾਈ ਕੀਤੀ ਸੀ।

ਪਰ ਟਵਿੱਟਰ, ਫੇਸਬੁੱਕ ਅਤੇ ਵਾਟਸਐਪ ਉਤੇ ਤਮਾਮ ਪੋਸਟਾਂ ਉਨ੍ਹਾਂ ਨੂੰ ਉਰਵਸ਼ੀ ਜਰੀਵਾਲਾ ਦੱਸ ਰਹੀਆਂ ਹਨ ਅਤੇ ਉਨ੍ਹਾਂ ਨੂੰ ਸੂਰਤ ਭੁਲਕਾ ਭਵਨ ਸਕੂਲ ਦੀ ਵਿਦਿਆਰਥਣ ਵੀ ਦੱਸ ਰਹੀਆਂ ਹਨ। ਸਨੇਹਾ ਸ਼ੇਖਾਵਤ ਨੇ ਸਾਲ 2007 ਵਿਚ ਐਨਡੀਏ ਦਾਖ਼ਲਾ ਪ੍ਰੀਖਿਆ ਦੇ ਮਾਧਿਅਮ ਰਾਹੀਂ ਹਵਾਈ ਫ਼ੌਜ ਵਿਚ ਦਾਖ਼ਲ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹੈਦਰਾਬਾਦ ਟ੍ਰੇਨਿੰਗ ਸੈਂਟਰ ਵਿਚ ਸਭ ਤੋਂ ਉੱਤਮ ਮਹਿਲਾ ਪਾਇਲਟ ਦਾ ਅਵਾਰਡ ਵੀ ਮਿਲਿਆ।

Viral ImageViral Image

ਇਸ ਦੇ ਨਾਲ ਹੀ ਸੋਸ਼ਲ ਮੀਡੀਆ ਉਤੇ ਇਕ ਹੋਰ ਤਸਵੀਰ ਸਾਂਝੀ ਕੀਤੀ ਜਾ ਰਹੀ ਹੈ। ਇਸ ਤਸਵੀਰ  ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ 12 ਹਵਾਈ ਫ਼ੌਜ ਪਾਇਲਟਾਂ ਨੇ ਪੁਲਵਾਮਾ ਹਮਲੇ ਦਾ ਬਦਲਾ ਲਿਆ। ਹਾਲਾਂਕਿ, ਰਿਵਰਸ ਇਮੇਜ ਸਰਚ ਤੋਂ ਪਤਾ ਚੱਲਦਾ ਹੈ ਕਿ ਇਹ ਤਸਵੀਰਾਂ ਸਾਲ 2015 ਦੀਆਂ ਹਨ ਅਤੇ ਯੁਨਾਈਟਡ ਕਿੰਗਡਮ ਦੀ ਰਾਇਲ ਏਅਰ ਫੋਰਸ ਅਤੇ ਇੰਡੀਅਨ ਏਅਰ ਫੋਰਸ ਦੇ ਵਿਚ ਹੋਈ 10 ਦਿਨ ਲੰਮੀ ਇੰਦਰਧਨੁਸ਼ (ਰੇਨਬੋ) ਯੁੱਧਾ ਅਭਿਆਸ ਦੀਆਂ ਹਨ।

ਸਾਲ 2015 ਵਿਚ ਭਾਰਤੀ ਹਵਾਈ ਫ਼ੌਜ ਨੇ ਅਪਣੇ ਸੁਖੋਈ ਜਹਾਜ਼ ਇਸ ਯੁੱਧ ਅਭਿਆਸ ਲਈ ਭੇਜੇ ਸਨ। ਇਨ੍ਹਾਂ ਜਹਾਜ਼ਾਂ ਨੇ ਯੂ.ਕੇ. ਦੇ ਯੂਰੋਫਾਈਟਰ ਟਾਈਫੂਨ ਲੜਾਕੂ ਜਹਾਜ਼ਾਂ ਦੇ ਨਾਲ ਯੁੱਧ ਅਭਿਆਸ ਕੀਤਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement