
ਮੁਲਜ਼ਮ 'ਤੇ ਅਤਿਵਾਦੀਆਂ ਨੂੰ ਲੌਜਿਸਟਿਕਸ ਅਤੇ ਫੰਡ ਮੁਹੱਈਆ ਕਰਵਾਉਣ ਦਾ ਦੋਸ਼
Suspected terrorist arrested from Delhi's Nizamuddin: ਸ਼ੱਕੀ ਅਤਿਵਾਦੀ ਨੂੰ ਜੰਮੂ-ਕਸ਼ਮੀਰ ਪੁਲਿਸ ਅਤੇ ਦਿੱਲੀ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਦੇ ਸਹਿਯੋਗ ਨਾਲ ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। 12 ਫਰਵਰੀ ਨੂੰ ਹੋਟਲ ਵਿੱਚ ਚੈੱਕ-ਇਨ ਕੀਤਾ। ਜਾਣਕਾਰੀ ਅਨੁਸਾਰ ਅਤਿਵਾਦੀ ਨਿਜ਼ਾਮੂਦੀਨ ਦੇ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਸੀ।
ਜਾਣਕਾਰੀ ਅਨੁਸਾਰ, ਇਸ ਸ਼ੱਕੀ ਅਤਿਵਾਦੀ ਨੂੰ 26 ਫ਼ਰਵਰੀ ਦੀ ਰਾਤ ਨੂੰ ਜੰਮੂ-ਕਸ਼ਮੀਰ ਪੁਲਿਸ ਅਤੇ ਦਿੱਲੀ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੀ ਮਦਦ ਨਾਲ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਗ੍ਰਿਫ਼ਤਾਰ ਕੀਤਾ ਗਿਆ ਅਤਿਵਾਦੀ ਪਰਵੇਜ਼ ਅਹਿਮਦ (47) ਹੈ ਜੋ ਦਿੱਲੀ ਅਤੇ ਚੰਡੀਗੜ੍ਹ ਵਿੱਚ ਸ਼ਾਲ ਵੇਚਣ ਦਾ ਕੰਮ ਕਰਦਾ ਹੈ। ਪਰਵੇਜ਼ 'ਤੇ ਅਤਿਵਾਦੀਆਂ ਨੂੰ ਲੌਜਿਸਟਿਕਸ ਅਤੇ ਫੰਡ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਇਸ ਵੇਲੇ ਪੁਲਿਸ ਪਰਵੇਜ਼ ਅਹਿਮਦ ਨੂੰ ਟਰਾਂਜ਼ਿਟ ਰਿਮਾਂਡ 'ਤੇ ਆਪਣੇ ਨਾਲ ਕਸ਼ਮੀਰ ਲੈ ਗਈ ਹੈ।