ਸਮਸਤੀਪੁਰ ’ਚ ਕਣਕ ਦੇ ਖੇਤ ਵਿਚੋਂ ਮਿਲੀ ਇੱਕ ਲੜਕੀ ਦੀ ਲਾਸ਼ , ਜਬਰ ਜਨਾਹ ਦੇ ਹੋਣ ਦਾ ਖਦਸਾ
Published : Mar 28, 2021, 5:16 pm IST
Updated : Mar 28, 2021, 5:17 pm IST
SHARE ARTICLE
Police
Police

ਲੋਕਾਂ ਨੂੰ ਖ਼ਦਸ਼ਾ ਸੀ ਕਿ ਬਦਮਾਸ਼ਾਂ ਨੇ ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਹੈ।

ਨਵੀਂ ਦਿੱਲੀ:ਹੋਲੀ ਦੀ ਪੂਰਵ ਸੰਧਿਆ 'ਤੇ ਬਿਹਾਰ ਦੇ ਸਮਸਤੀਪੁਰ ਜ਼ਿਲੇ ਦੇ ਕਲਿਆਣਪੁਰ ਥਾਣਾ ਖੇਤਰ ਦੇ ਪਿੰਡ ਰਾਮਪੁਰਾ 'ਚ ਇਕ ਸਕੂਲ ਦੇ ਨਜ਼ਦੀਕ ਇਕ 15 ਸਾਲਾ ਅਣਪਛਾਤੀ ਨੌਜਵਾਨ ਲੜਕੀ ਦੀ ਲਾਸ਼ ਪਈ ਮਿਲੀ। 

CrimeCrimeਸੂਚਨਾ ਮਿਲਦੇ ਹੀ ਕਲਿਆਣਪੁਰ ਥਾਣੇ ਦੇ ਪ੍ਰਧਾਨ ਬ੍ਰਜਕਿਸ਼ੋਰ ਸਿੰਘ, ਏਐਸਆਈ ਪਰਸ਼ੂਰਾਮ ਝਾਅ ਦਲ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਸਦਰ ਹਸਪਤਾਲ ਸਮਸਤੀਪੁਰ ਭੇਜ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਐਤਵਾਰ ਦੁਪਹਿਰ ਤੋਂ ਬਾਅਦ ਕੁਝ ਲੋਕ ਘਾਹ ਕੱਟਣ ਲਈ ਖੇਤ ਵੱਲ ਜਾ ਰਹੇ ਸਨ, ਜਦੋਂ ਕਿ ਲੜਕੀ ਦੀ ਲਾਸ਼ ਕਣਕ ਦੇ ਖੇਤ ਵਿੱਚ ਵੇਖੀ ਗਈ। 

crimecrimeਉਸ ਦੇ ਖੱਬੇ ਕੰਨ ਵਿਚੋਂ ਖੂਨ ਵਗ ਰਿਹਾ ਸੀ ਅਤੇ ਉਸ ਦੇ ਸੱਜੇ ਹੱਥ ਊਸ਼ਾ ਨਾਮ ਲਿਖਿਆ ਹੋਇਆ ਸੀ। ਲੋਕਾਂ ਨੂੰ ਖ਼ਦਸ਼ਾ ਸੀ ਕਿ ਬਦਮਾਸ਼ਾਂ ਨੇ ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਹੈ। ਥਾਣਾ ਸਦਰ ਦੇ ਮੁਖੀ ਨੇ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement