
ਬੁੱਧਵਾਰ ਤੋਂ ਬਾਅਦ ਸਦਨ ਦੀ ਬੈਠਕ ਸਿੱਧੀ 3 ਅਪ੍ਰੈਲ ਨੂੰ ਹੋਵੇਗੀ।
ਨਵੀਂ ਦਿੱਲੀ: ਰਾਜ ਸਭਾ ਵਿਚ ਵੀਰਵਾਰ ਤੋਂ ਚਾਰ ਦਿਨ ਦੀ ਛੁੱਟੀ ਰਹੇਗੀ। ਚੇਅਰਮੈਨ ਜਗਦੀਪ ਧਨਖੜ ਨੇ ਮੰਗਲਵਾਰ ਨੂੰ ਉੱਚ ਸਦਨ 'ਚ ਇਹ ਐਲਾਨ ਕੀਤਾ। ਇਕ ਵਾਰ ਮੁਲਤਵੀ ਹੋਣ ਤੋਂ ਬਾਅਦ ਜਦੋਂ ਸਦਨ ਦੀ ਬੈਠਕ ਦੁਪਹਿਰ 2 ਵਜੇ ਮੁੜ ਸ਼ੁਰੂ ਹੋਈ ਤਾਂ ਚੇਅਰਮੈਨ ਨੇ ਐਲਾਨ ਕੀਤਾ ਕਿ ਅੱਜ ਹੋਈ ਕਾਰੋਬਾਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਹੈ ਕਿ ਉਪਰਲੇ ਸਦਨ ਦੀ ਬੈਠਕ ਸ਼ੁੱਕਰਵਾਰ ਨੂੰ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਉਮੇਸ਼ ਪਾਲ ਅਗਵਾ ਮਾਮਲਾ: ਮਾਫੀਆ ਅਤੀਕ ਅਹਿਮਦ ਨੂੰ ਉਮਰ ਕੈਦ, ਭਰਾ ਅਸ਼ਰਫ ਸਣੇ 7 ਮੁਲਜ਼ਮ ਬਰੀ
ਜ਼ਿਕਰਯੋਗ ਹੈ ਕਿ ਰਾਮ ਨੌਮੀ ਕਾਰਨ ਵੀਰਵਾਰ ਨੂੰ ਰਾਜ ਸਭਾ ਦੀ ਕੋਈ ਬੈਠਕ ਨਹੀਂ ਹੋਵੇਗੀ। ਸਦਨ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹਿੰਦਾ ਹੈ। ਇਸ ਲਈ ਬੁੱਧਵਾਰ ਤੋਂ ਬਾਅਦ ਸਦਨ ਦੀ ਬੈਠਕ ਸਿੱਧੀ 3 ਅਪ੍ਰੈਲ ਨੂੰ ਹੋਵੇਗੀ। ਸੰਸਦ ਵਿਚ ਬਜਟ ਸੈਸ਼ਨ ਦਾ ਦੂਜਾ ਪੜਾਅ 13 ਮਾਰਚ ਨੂੰ ਸ਼ੁਰੂ ਹੋਇਆ ਸੀ ਅਤੇ 6 ਅਪ੍ਰੈਲ ਤੱਕ ਚੱਲੇਗਾ।
ਇਹ ਵੀ ਪੜ੍ਹੋ: BCCI ਵਲੋਂ 26 ਕ੍ਰਿਕਟਰਾਂ ਨਾਲ ਸਾਲਾਨਾ ਇਕਰਾਰਨਾਮੇ ਦਾ ਐਲਾਨ, ਸੂਚੀ 'ਚ ਸ਼ੁਭਮਨ ਗਿੱਲ ਅਤੇ ਅਰਸ਼ਦੀਪ ਸਿੰਘ ਵੀ ਸ਼ਾਮਲ
ਜ਼ਿਕਰਯੋਗ ਹੈ ਕਿ ਬਜਟ ਸੈਸ਼ਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਤੋਂ ਹੀ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਵੱਖ-ਵੱਖ ਮੁੱਦਿਆਂ 'ਤੇ ਹੰਗਾਮਾ ਚੱਲ ਰਿਹਾ ਹੈ। ਕੱਲ੍ਹ ਉਪਰਲੇ ਸਦਨ ਵਿਚ ਹੰਗਾਮੇ ਦੌਰਾਨ ਜੰਮੂ-ਕਸ਼ਮੀਰ ਬਜਟ ਅਤੇ ਵਿੱਤ ਬਿੱਲ ਬਿਨਾਂ ਚਰਚਾ ਦੇ ਆਵਾਜ਼ੀ ਵੋਟ ਰਾਹੀਂ ਵਾਪਸ ਕਰ ਦਿੱਤਾ ਗਿਆ। ਵਿੱਤ ਬਿੱਲ ਵਿਚ ਸੋਧ ਕਰਕੇ ਇਸ ਨੂੰ ਲੋਕ ਸਭਾ ਵਿਚ ਮੁੜ ਪਾਸ ਕਰ ਦਿੱਤਾ ਗਿਆ।