
ਸਵਦੇਸ਼ੀ ਰੁਪ ਤੋਂ ਵਿਕਸਤ ਹਲਕੇ ਲੜਾਕੂ ਜਹਾਜ਼ (ਐਲਸੀਏ) ਤੇਜਸ ਨੇ ਹਵਾ 'ਚ ਮਾਰ ਕਰਨ ਵਾਲੀ ਬੀਵੀਆਰ ਮਿਸਾਇਲ ਦਾ ਸਫ਼ਲ ਪ੍ਰੀਖਣ ਕੀਤਾ। ਇਸ ਦੌਰਾਨ ਤੇਜਸ ਨੇ ਇਕ ਪ੍ਰਭਾਵੀ...
ਨਵੀਂ ਦਿੱਲੀ, 28 ਅਪ੍ਰੈਲ : ਸਵਦੇਸ਼ੀ ਰੁਪ ਤੋਂ ਵਿਕਸਤ ਹਲਕੇ ਲੜਾਕੂ ਜਹਾਜ਼ (ਐਲਸੀਏ) ਤੇਜਸ ਨੇ ਹਵਾ 'ਚ ਮਾਰ ਕਰਨ ਵਾਲੀ ਬੀਵੀਆਰ ਮਿਸਾਇਲ ਦਾ ਸਫ਼ਲ ਪ੍ਰੀਖਣ ਕੀਤਾ। ਇਸ ਦੌਰਾਨ ਤੇਜਸ ਨੇ ਇਕ ਪ੍ਰਭਾਵੀ ਜੰਗੀ ਜੈਟ ਦੇ ਤੌਰ 'ਤੇ ਅਪਣੀ ਪੂਰੀ ਸਮਰਥਾ ਦਿਖਾਈ ਅਤੇ ਉਹ ਅੰਤਮ ਕਾਰਜਸ਼ੀਲ ਮਨਜ਼ੂਰੀ ਹਾਸਲ ਕਰਨ ਦੇ ਬਿਲਕੁੱਲ ਕਰੀਬ ਪਹੁੰਚ ਗਿਆ।
Tejas
ਰੱਖਿਆ ਮੰਤਰਾਲਾ ਦੇ ਅਧਿਕਾਰੀਆਂ ਨੇ ਦਸਿਆ ਕਿ ਕਲ ਗੋਆ 'ਚ ਸਮੁਦਰ ਕੋਲ ਪ੍ਰੀਖਣ ਦੇ ਤੌਰ 'ਤੇ ਤੇਜਸ ਤੋਂ ਇਹ ਮਿਸਾਇਲ ਤਾਣੀ ਗਈ ਜੋ ਅਪਣੀ ਸਾਰੀਆਂ ਕਾਰਜਸ਼ੀਲ ਜ਼ਰੂਰਤਾਂ 'ਤੇ ਖ਼ਰੀ ਉਤਰੀ। ਇਸ ਤੋਂ ਪਹਿਲਾਂ ਤੇਜਸ ਨੂੰ ਫੌਜੀ ਹਥਿਆਰਾਂ ਅਤੇ ਹੋਰ ਮਿਸਾਇਲਾਂ ਨਾਲ ਲੈਸ ਕਰਨ ਦੀ ਮਨਜ਼ੂਰੀ ਦਿਤੀ ਗਈ ਸੀ। ਭਾਰਤੀ ਹਵਾਈ ਫੌਜ ਨੇ 40 ਤੇਜਸ ਮਾਰਕ - 1 ਦਾ ਆਰਡਰ ਦਿਤਾ ਸੀ। ਹਵਾਈ ਫੌਜ ਨੇ ਫਿਰ ਦਸੰਬਰ 'ਚ ਕਰੀਬ 50,000 ਕਰੋਡ਼ ਰੁਪਏ ਦੀ ਲਾਗਤ ਤੋਂ 83 ਹੋਰ ਤੇਜਸ ਦੀ ਖ਼ਰੀਦ ਲਈ ਐਚਏਐਲ ਨੂੰ ਬੇਨਤੀ ਕੀਤੀ ਸੀ।
Tejas
ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਵੀਆਰ ਮਿਸਾਇਲ ਦੇ ਸਫ਼ਲ ਪ੍ਰੀਖਣ ਨਾਲ ਇਸ ਜਹਾਜ਼ ਨੂੰ ਆਖਰੀ ਕਾਰਵਾਈ ਲਈ ਮਨਜ਼ੂਰੀ ਮਿਲਣ 'ਚ ਤੇਜ਼ੀ ਆਵੇਗੀ। ਉਸ ਨੂੰ ਸਰਕਾਰੀ ਹਿੰਦੁਸਤਾਨ ਏਅਰੋਨਾਟੀਕਸ ਲਿਮਟਿਡ ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੀ ਏਅਰੋਨਾਟੀਕਸ ਡਿਵੈਲਪਮੈਂਟ ਏਜੰਸੀ ਨੇ ਮਿਲ ਕੇ ਤਿਆਰ ਕੀਤਾ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਤੇਜਸ ਨੂੰ ਵਿਸ਼ਵ ਪੱਧਰ ਤੇ ਜਹਾਜ਼ ਬਣਾਉਣ ਲਈ ਡੀਆਰਡੀਓ ਅਤੇ ਹੋਰ ਏਜੰਸੀਆਂ ਨੂੰ ਵਧਾਈ ਦਿਤੀ।
Tejas
ਡੀਆਰਡੀਓ ਦੇ ਪ੍ਰਧਾਨ ਐਸ ਕ੍ਰਿਸਟੋਫ਼ਰ ਨੇ ਕਿਹਾ ਕਿ ਇਸ ਪ੍ਰੀਖਣ ਦੇ ਨਾਲ ਹੀ ਤੇਜਸ ਨੇ ਐਫਓਸੀ ਪ੍ਰਮਾਣੀਕਰਣ ਦੀ ਦਿਸ਼ਾ 'ਚ ਇਕ ਬਹੁਤ ਵੱਡਾ ਕਦਮ ਚੁਕਿਆ ਹੈ। ਜਿਸ ਤੇਜਸ ਨੇ ਮਿਸਾਇਲ ਤਾਣੀ ਉਸ ਨਾਲ ਦੋ ਹੋਰ ਤੇਜਸ ਸਨ ਤਾਕਿ ਇਸ ਘਟਨਾ ਨੂੰ ਉੱਚ ਸਮਰਥਾ ਵਾਲੇ ਕੈਮਰਿਆਂ ਤੋਂ ਕੈਦ ਕੀਤਾ ਜਾ ਸਕੇ ਅਤੇ ਉਸ ਦਾ ਇਸ ਮਿਸਾਇਲ ਦੇ ਪ੍ਰੀਖਣ ਦਾ ਵਿਸ਼ਲੇਸ਼ਣ ਕੀਤਾ ਜਾ ਸਕੇ।