ਕਾਂਗਰਸ ਉਮੀਦਵਾਰ ਅਸ਼ੋਕ ਤੰਵਰ ਨੇ ਵਿਰੋਧੀ ਪਾਰਟੀਆਂ ’ਤੇ ਸਾਧਿਆ ਨਿਸ਼ਾਨਾ
Published : Apr 28, 2019, 4:51 pm IST
Updated : Apr 28, 2019, 4:51 pm IST
SHARE ARTICLE
Congress candidate Ashok Tanwar targets opposition parties
Congress candidate Ashok Tanwar targets opposition parties

ਭਾਜਪਾ ’ਤੇ ਅਸ਼ੋਕ ਨੇ ਕੀਤਾ ਪਲਟਵਾਰ

ਰਤੀਆ ਦੇ ਪਿੰਡ ਵਿਚ ਕਾਂਗਰਸ ਉਮੀਦਵਾਰ ਅਸ਼ੋਕ ਤੰਵਰ ਨੇ ਕੀਤੇ ਦੌਰੇ ਦੌਰਾਨ ਰਤੀਆ ਦੇ ਪਿੰਡ ਬਲਿਆਲਾ ਵਿਚ ਪ੍ਰੈਸ ਕਾਨਫਰੈਂਸ ਕਰਦੇ ਹੋਏ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਿਆ ਅਤੇ ਭਾਜਪਾ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਵਿਚ ਕਰਮਚਾਰੀਆਂ ਨੂੰ ਬਹੁਤ ਆਦਰ ਮਿਲ ਰਿਹਾ ਹੈ। ਇੰਨਾ ਆਦਰ ਮਾਨ ਕਿਸੇ ਹੋਰ ਪਾਰਟੀ ਵਿਚ ਨਹੀਂ ਮਿਲਦਾ।

Ashok TanwarAshok Tanwar

ਹੁਣ ਭਾਜਪਾ ਘਬਰਾਈ ਹੋਈ ਹੈ। ਅਜੇ ਤਾਂ ਉਹਨਾਂ ਨੂੰ ਹੋਰ ਘਬਰਾਉਣਾ ਪਵੇਗਾ। ਪਹਿਲਾਂ ਉਹ ਕਹਿੰਦੇ ਸਨ ਕਿ ਮੇਰੇ ਪੈਰਾਂ ਵਿਚ ਘੁੰਗਰੂ ਬੰਨ ਦੇਣ ਫਿਰ ਮੇਰੀ ਤੋਰ ਵੇਖਣ ਪਰ ਹੁਣ ਲੋਕ ਕਹਿ ਰਹੇ ਹਨ ਕਿ ਕਾਂਗਰਸ ਦੀ ਲਾਠੀ ਵਿਚ ਘੁੰਗਰੂ ਬੰਨ ਦੇਣ ਫਿਰ ਭਾਜਪਾ ਦਾ ਹਾਲ ਵੇਖ ਲਓ। ਹੁਣ ਲੋਕਾਂ ਭਾਜਪਾ ਵਿਰੁੱਧ ਖੜ੍ਹੇ ਹੋ ਗਏ ਹਨ। ਇਹਨਾਂ ਦੀ ਨਕੰਮੀ ਸਰਕਾਰ ਨੂੰ ਅਤੇ ਜਿਹਨਾਂ ਪਾਰਟੀਆਂ ਨੇ ਭਾਜਪਾ ਨਾਲ ਸਮਝੋਤਾ ਕੀਤਾ ਹੋਇਆ ਹੈ,...

...ਹਰਿਆਣੇ ਦੇ ਹਿੱਤਾਂ ’ਤੇ ਹਮਲਾ ਕੀਤਾ ਹੈ, ਚਾਹੇ ਇਨੈਲੋ ਹੋਵੇ ਚਾਹੇ ਜਜਪਾ ਹੋਵੇ ਉਹਨਾਂ ਦਾ ਇਲਾਜ ਕਰਨ ਲਈ ਜਨਤਾ ਤਿਆਰ ਹੋ ਗਈ ਹੈ। ਹੁਣ 12 ਤਰੀਕ ਨੂੰ ਚੋਣਾਂ ਹਨ ਅਤੇ 23 ਨੂੰ ਨਤੀਜੇ ਆਉਣਗੇ। ਇਹਨਾਂ ਨਤੀਜਿਆਂ ਤੋਂ ਪਤਾ ਲੱਗ ਜਾਵੇਗਾ ਕਿ ਭਾਜਪਾ ਸਾਫ ਹੋ ਗਈ ਹੈ। ਉਸ ਨੇ ਅੱਗੇ ਕਿਹਾ ਕਿ ਸਮਾਜ ਵਿਚ ਪਰਿਵਰਤਨ ਲਿਆਉਣ ਦੀ ਲੋੜ ਹੈ। ਭਾਜਪਾ ਅਤੇ ਇਨੈਲੋ ਪੂਰੀ ਤਰ੍ਹਾਂ ਸਾਫ ਹੋ ਚੁੱਕੀ ਹੈ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement