ਦਿੱਲੀ ਬਣੀ ਕਰੋਨਾ hotspot, NCR ਤੋਂ ਇਲਾਵਾ ਕਈ ਸ਼ਹਿਰਾਂ ਨੇ ਬਣਾਈ ਦੂਰੀ, ਸੀਲ ਕੀਤੇ ਬਾਡਰ
Published : Apr 28, 2020, 4:55 pm IST
Updated : Apr 28, 2020, 4:55 pm IST
SHARE ARTICLE
lockdown
lockdown

ਦਿੱਲੀ ਵਿਚ ਕੁਲ ਮਿਲਾ ਕੇ 3,108 ਹੋ ਗਏ ਹਨ ਜਦੋਂ ਕਿ 54 ਦੀ ਮੌਤ ਹੋ ਗਈ ਹੈ. ਦਿੱਲੀ ਵਿਚ ਕੋਰੋਨਾ ਦੇ 877 ਮਰੀਜ਼ ਠੀਕ ਹੋ ਗਏ ਹਨ।

ਨਵੀਂ ਦਿੱਲੀ : ਦਿੱਲੀ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਤੋਂ ਬਾਅਦ  ਦਿੱਲੀ NCR ਦੇ ਸੰਪਰਕ ਵਿਚ ਆਉਂਣ ਵਾਲੇ ਸ਼ਹਿਰ ਵੀ ਹੁਣ ਕਰੋਨਾ ਵਇਰਸ ਦੇ ਡਰ ਕਾਰਨ ਦਿੱਲੀ ਤੋਂ ਦੂਰੀ ਬਣਾ ਰਹੇ ਹਨ। ਕੁਝ ਸਮਾਂ ਪਹਿਲਾਂ ਉਤਰ ਪ੍ਰਦੇਸ਼ ਦੇ ਨੋਇਡਾ ਅਤੇ ਗਾਜ਼ੀਆਬਾਦ  ਦੇ ਪ੍ਰਸ਼ਾਸ਼ਨ ਨੇ ਦਿੱਲੀ ਦੀ ਸੀਮਾਂ ਨੂੰ ਸੀਲ ਕਰ ਦਿੱਤੀ ਸੀ ਹੁਣ ਇਸ ਤਹਿਤ ਹਰਿਆਣਾ ਨੇ ਵੀ ਦਿੱਲੀ ਨਾਲ ਲੱਗ ਵਾਲੇ ਆਪਣੇ ਸਾਰੇ ਬਾਡਰ ਸੀਲ ਕਰ ਦਿੱਤੇ ਹਨ ਕਿਉਂਕਿ ਉਨ੍ਹਾਂ ਦਾ ਅਰੋਪ ਹੈ ਕਿ ਆਉਂਣ-ਜਾਣ  ਕਾਰਨ ਉਨ੍ਹਾਂ ਦੇ ਸ਼ਹਿਰ ਵਿਚ ਵੀ ਕਰੋਨਾ ਫੈਲ ਰਿਹਾ ਹੈ।

lockdown police defaulters sit ups cock punishment alirajpur mp lockdown 

ਇਸ ਵਿਚ ਹੁਣ ਕੇਵਲ ਪਾਸਧਾਰਕਾਂ ਨੂੰ ਜਾਣ ਦੀ ਆਗਿਆ ਦਿੱਤੀ ਜਾ ਰਹੀ ਹੈ। ਦੱਸ ਦੱਈਏ ਕਿ ਇਸ ਤੋਂ ਪਹਿਲਾਂ ਹਰਿਆਣਾ ਨੇ ਪਹਿਲਾਂ ਦਿੱਲੀ ਨਾਲ ਲੱਗੇ ਸੋਨੀਪਤ ਅਤੇ ਝੱਜਰ ਦੀਆਂ ਸੀਮਾਵਾਂ ਨੂੰ ਸੀਲ ਕੀਤਾ ਸੀ ਪਰ ਹੁਣ ਗੁੜਗਾਂਓ ਅਤੇ ਫਰੀਦਾਬਾਦ ਨੂੰ ਵੀ ਸੀਲ ਕਰ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਹਰਿਆਣਾ ਨੇ ਦਿੱਲੀ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ ਹੈ। ਇਸ ਤੋਂ ਇਲਾਵਾ ਹਰਿਆਣਾ ਤੋਂ ਦਿੱਲੀ ਜਾਣ ਵਾਲੀਆਂ ਗੱਡੀਆਂ ਤੇ ਵੀ ਸਰਕਾਰ ਨੇ ਰੋਕ ਲਗਾ ਦਿੱਤੀ ਹੈ। ਉਧਰ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦਾ ਅਰੋਪ ਹੈ ਕਿ ਹਰਿਆਣਾ ਵਿਚ ਰਹਿ ਕੇ ਦਿੱਲੀ ਕੰਮ ਕਰਨ ਵਾਲਿਆ ਦੀ ਕਾਰਨ ਹਰਿਆਣਾ ਵਿਚ ਕਰੋਨਾ ਫੈਲ ਰਿਹਾ ਹੈ।

LockdownLockdown

ਅਜਿਹੇ ਵਿਚ ਦਿੱਲੀ ਸਰਕਾਰ ਨੂੰ ਹਰਿਆਣਾ ਦੇ ਉਨ੍ਹਾਂ ਲੋਕਾਂ ਲਈ ਰਹਿਣ ਦਾ ਪ੍ਰਬੰਧ ਕਰਨਾ ਚਾਹੀਦੀ ਹੈ ਜਿਹੜੇ ਦਿੱਲੀ ਵਿਚ ਕੰਮ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਹਿਲਾ ਵੀ ਤਬਲੀਗੀ ਜ਼ਮਾਤ ਦੇ ਕਈ ਲੋਕ ਦਿੱਲੀ ਤੋਂ ਆਏ ਜਿਨ੍ਹਾਂ ਵਿਚੋਂ 120 ਲੋਕ ਕਰੋਨਾ ਪੌਜਟਿਵ ਨਿਕਲੇ ਸਨ। ਅਨਿਲ ਵਿਜ ਨੇ ਕਿਹਾ, 'ਸੋਨੀਪਤ ਵਿਚ ਤਕਰੀਬਨ 9 ਮਰੀਜ਼ ਮਿਲੇ ਹਨ ਜੋ ਦਿੱਲੀ ਤੋਂ ਸੰਕਰਮਿਤ ਹੋਏ ਹਨ। ਪਾਣੀਪਤ ਵਿੱਚ ਇੱਕ ਪੁਲਿਸ ਅਧਿਕਾਰੀ ਕਰੋਨਾ ਦਾ ਸ਼ਿਕਾਰ ਹੋਇਆ ਹੈ। ਇਕ ਸਿਪਾਹੀ ਦੀ ਭੈਣ, ਜੋ ਕਿ ਦਿੱਲੀ ਪੁਲਿਸ ਵਿਚ ਕੰਮ ਕਰਦੀ ਹੈ, ਉਸ ਨਾਲ ਸੰਕਰਮਿਤ ਹੋ ਗਈ, ਜਿਸ ਨੇ ਫਿਰ ਪੂਰੇ ਪਰਿਵਾਰ ਨੂੰ ਕੋਰੋਨਾ ਦਾ ਸ਼ਿਕਾਰ ਬਣਾਇਆ।

uttar pradesh lockdownuttar pradesh lockdown

ਇਸੇ ਲਈ ਮੈਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕਰਦਾ ਹਾਂ ਕਿ ਉਹ ਦਿੱਲੀ ਵਿੱਚ ਕੰਮ ਕਰਨ ਵਾਲਿਆਂ ਲਈ ਰਿਹਾਇਸ਼ ਦਾ ਪ੍ਰਬੰਧ ਕਰਨ। ਦੱਸ ਦੇਈਏ ਕਿ ਮੰਗਲਵਾਰ ਦੁਪਹਿਰ ਤੱਕ ਹਰਿਆਣਾ ਵਿੱਚ ਕੋਰੋਨਾ ਦੀ ਲਾਗ ਦੇ 296 ਮਾਮਲੇ ਸਾਹਮਣੇ ਆਏ ਹਨ ਜਦੋਂਕਿ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਕੋਰੋਨਾ ਦੇ 183 ਮਰੀਜ਼ ਠੀਕ ਹੋ ਗਏ ਹਨ ਅਤੇ ਘਰ ਵਾਪਸ ਚਲੇ ਗਏ ਹਨ. ਇਸ ਦੇ ਨਾਲ ਹੀ, ਦਿੱਲੀ ਵਿਚ ਕੁਲ ਮਿਲਾ ਕੇ 3,108 ਹੋ ਗਏ ਹਨ ਜਦੋਂ ਕਿ 54 ਦੀ ਮੌਤ ਹੋ ਗਈ ਹੈ. ਦਿੱਲੀ ਵਿਚ ਕੋਰੋਨਾ ਦੇ 877 ਮਰੀਜ਼ ਠੀਕ ਹੋ ਗਏ ਹਨ।

difference curfew and lockdownlockdown

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement