
ਕਈ ਲੋਕਾਂ ਨੇ ਅਜਿਹੀ ਮੰਗ ਕੀਤੀ ਹੈ ਕਿ ਰਾਮ ਮੰਦਿਰ ਦੇ ਨਾਲ ਸੀਤਾ ਮਾਂ ਦਾ ਮੰਦਿਰ...
ਮੁੰਬਈ: ਲਾਕਡਾਊਨ ਵਿੱਚ ਕੇਂਦਰ ਸਰਕਾਰ ਦੀ ਪਹਿਲਕਦਮੀ ‘ਤੇ ਰਾਮਾਇਣ ਦੁਬਾਰਾ ਦੂਰਦਰਸ਼ਨ ‘ਤੇ ਪ੍ਰਸਾਰਿਤ ਕੀਤਾ ਗਿਆ ਹੈ। ਹੁਣ ਭਗਵਾਨ ਰਾਮ ਨੇ ਅਯੁੱਧਿਆ ਦੇ ਤਖਤ ਤੇ ਵਿਰਾਜਮਾਨ ਹੋ ਚੁੱਕੇ ਹਨ। ਜਦ ਕਿ ਮਾਤਾ ਸੀਤਾ ਇਕ ਵਾਰ ਫਿਰ ਰਾਜ-ਪਾਠ ਛੱਡ ਕੇ ਰਿਸ਼ੀ ਮੁਨੀ ਦੀ ਝੋਪੜੀ ਵਿਚ ਰਹਿਣ ਲਈ ਗਈ ਹੈ। ਅਜਿਹੇ ਵਿੱਚ ਉਨ੍ਹਾਂ ਬਾਰੇ ਟਵਿੱਟਰ ‘ਤੇ ਇੱਕ ਮੰਗ ਉੱਠ ਰਹੀ ਹੈ।
Ramayan
ਕਈ ਲੋਕਾਂ ਨੇ ਅਜਿਹੀ ਮੰਗ ਕੀਤੀ ਹੈ ਕਿ ਰਾਮ ਮੰਦਿਰ ਦੇ ਨਾਲ ਸੀਤਾ ਮਾਂ ਦਾ ਮੰਦਿਰ ਵੀ ਬਣਨਾ ਚਾਹੀਦਾ ਹੈ। ਪਰ ਇਸ ਵਿਚ ਕੁੱਝ ਲੋਕਾਂ ਨੇ ਸੀਤਾ ਮਾਂ ਦੇ ਜਨਮ ਸਥਾਨ ਨੂੰ ਲੈ ਕੇ ਉਸ ਥਾਂ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਜੇ ਮਾਂ ਸੀਤਾ ਦਾ ਮੰਦਿਰ ਬਣੇਗਾ ਤਾਂ ਕਿੱਥੇ ਬਣੇਗਾ। ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਸੀਤਾ ਮਾਂ ਨੂੰ ਨੇਪਾਲ ਦਾ ਦਸ ਕੇ ਪੋਸਟ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਜਵਾਬ ਵਿਚ ਟਵਿਟਰ ਤੇ #ਸੀਤਾ-ਭਾਰਤੀ ਟ੍ਰੈਂਡ ਚਲ ਰਿਹਾ ਹੈ।
Ramayan
ਇਸ ਵਿਚ ਲੋਕਾਂ ਨੇ ਮਾਂ ਸੀਤਾ ਦੇ ਮਿਥਿਲਾ ਦੇ ਹੋਣ ਅਤੇ ਉਹਨਾਂ ਦੇ ਸਮਾਧੀ ਸਥਾਨ ਤੇ ਮੰਦਿਰ ਬਣਾਉਣ ਲਈ ਹੁੰਗਾਰਾ ਭਰਿਆ ਹੈ। ਹਾਲਾਂਕਿ ਅਜਿਹਾ ਮੰਨਣਾ ਹੈ ਕਿ ਮਾਂ ਸੀਤਾ ਧਰਤੀ ਦੀ ਬੇਟੀ ਸੀ। ਇਕ ਵਾਰ ਖੇਤੀ ਦੌਰਾਨ ਮਿਥਿਲਾ ਨਰੇਸ਼ ਜਨਕ ਨੂੰ ਉਹ ਖੇਤ ਵਿਚ ਮਿਲੀ ਸੀ। ਉਹਨਾਂ ਦਾ ਅੰਤ ਵੀ ਮਾਂ ਧਰਤੀ ਦੀ ਗੋਦ ਵਿਚ ਸਮਾਅ ਜਾਣ ਨਾਲ ਹੋਇਆ ਸੀ।
Ramayan
ਇਸ ਨੂੰ ਲੈ ਕੇ ਕਈ ਮੱਤਭੇਦ ਹਨ ਕਈ ਲੋਕ ਬਿਹਾਰ ਸਥਿਤ ਸੀਤਾਮੜੀ ਨੂੰ ਉਹਨਾਂ ਦਾ ਸਮਾਧੀ ਸਥਾਨ ਦਸਦੇ ਹਨ ਤੇ ਕੋਈ ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਤੇ ਕਈ ਰਵਿਦਾਸ ਨਗਰ ਵਿਚ ਗੰਗਾ ਕਿਨਾਰੇ ਉਹਨਾਂ ਦੇ ਰਹਿਣ ਅਤੇ ਸਮਾਧੀ ਲਗਾਉਣ ਦੀ ਗੱਲ ਕਰਦੇ ਹਨ। ਇਸ ਤੋਂ ਇਲਾਵਾ ਉੱਤਰਾਖੰਡ ਦੇ ਫਲਸਵਾਡੀ ਵਿਚ ਉਹਨਾਂ ਦੇ ਸਮਾਧੀ ਲੈਣ ਦੀ ਗੱਲ ਆਖੀ ਜਾਂਦੀ ਹੈ। ਇਸ ਦੇ ਚਲਦੇ ਕੁੱਝ ਟਵਿੱਟਰ ਯੂਜ਼ਰਾਂ ਨੇ ਮਾਂ ਸੀਤਾ ਨੂੰ ਦੂਜੇ ਦੇਸ਼ ਦਾ ਦਸਿਆ ਹੈ।
Deepika Chikhalia
ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਕਡਾਊਨ ਚੱਲ ਰਿਹਾ ਹੈ। ਅਜਿਹੇ ਸਮੇਂ ਵਿੱਚ ਦੂਰਦਰਸ਼ਨ ਉੱਤੇ ਧਰਮ ਗ੍ਰੰਥ ਮਹਾਂਕਾਵਿ 'ਰਾਮਾਇਣ' ਤੇ ਆਧਾਰਿਤ 33 ਸਾਲ ਪੁਰਾਣੇ ਸੀਰੀਅਲ ਨੇ ਸਭ ਨੂੰ ਪੁਰਾਣਾ ਸਮਾਂ ਯਾਦ ਕਰਾ ਦਿੱਤਾ ਹੈ।
ਇਸ ਸੀਰੀਅਲ ਤੋਂ ਸੀਤਾ ਦਾ ਕਿਰਦਾਰ ਨਿਭਾਉਣ ਤੋਂ ਘਰ ਘਰ 'ਚ ਮਸ਼ਹੂਰ ਹੋਈ ਦੀਪਿਕਾ ਚਿਕਲਿਆ ਨੇ ਯਾਦਗਾਰੀ ਫ਼ੋਟੋ ਆਪਣੇ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਸੀ ਜਿਸ ਵਿੱਚ ਸੀਰੀਅਲ ਵਿੱਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਨੂੰ ਛੱਡ ਕੇ ਸਾਰੀ ਟੀਮ ਸੀਰੀਅਲ ਦੇ ਨਿਰਮਾਤਾ ਰਾਮਾਨੰਦ ਸਾਗਰ ਨਾਲ ਮੌਜੂਦ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।