
ਟਿੱਡੀ ਦਲ ਨੇ ਭਾਰਤ ਸਾਹਮਣੇ ਵੱਡੀ ਮੁਸ਼ਕਿਲ ਖੜੀ ਕਰ ਦਿੱਤੀ ਹੈ। ਭਾਰਤ ਵਿਚ ਪਿਛਲੇ 27 ਸਾਲਾਂ ਵਿਚ ਇਹ ਸਭ ਤੋਂ ਖਤਰਨਾਕ ਹਮਲਾ ਹੋ ਸਕਦਾ ਹੈ।
ਨਵੀਂ ਦਿੱਲੀ: ਟਿੱਡੀ ਦਲ ਨੇ ਭਾਰਤ ਸਾਹਮਣੇ ਵੱਡੀ ਮੁਸ਼ਕਿਲ ਖੜੀ ਕਰ ਦਿੱਤੀ ਹੈ। ਭਾਰਤ ਵਿਚ ਪਿਛਲੇ 27 ਸਾਲਾਂ ਵਿਚ ਇਹ ਸਭ ਤੋਂ ਖਤਰਨਾਕ ਹਮਲਾ ਹੋ ਸਕਦਾ ਹੈ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਆਤੰਕ ਮਚਾਉਣ ਤੋਂ ਬਾਅਦ ਟਿੱਡੀਆਂ ਦਾ ਦਲ ਬੁੱਧਵਾਰ ਨੂੰ ਇਕ ਵਾਰ ਫਿਰ ਉੱਤਰ ਪ੍ਰਦੇਸ਼ ਦੇ ਝਾਂਸੀ ਪਹੁੰਚ ਗਿਆ ਹੈ ਅਤੇ ਹੁਣ ਇਹ ਮਹਾਰਾਸ਼ਟਰ ਦੇ ਰਾਮਟੇਕ ਸ਼ਹਿਰ ਵੱਲ ਵਧ ਸਕਦਾ ਹੈ।
Photo
ਇਸ ਤੋਂ ਇਲਾਵਾ ਇਸ ਵਾਰ ਪੰਜਾਬ ਵਿਚ ਵੀ ਇਸ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ। ਇਸ ਹਮਲੇ ਨੂੰ ਰੋਕਣ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ। ਆਓ ਜਾਣਦੇ ਹਾਂ ਇਸ ਸਬੰਧੀ ਜ਼ਰੂਰੀ ਗੱਲਾਂ:
-ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਰਾਜਸਥਾਨ ਦੇ 21 ਜ਼ਿਲ੍ਹੇ, ਮੱਧ ਪ੍ਰਦੇਸ਼ ਦੇ 18 ਜ਼ਿਲ੍ਹੇ, ਗੁਜਰਾਤ ਦੇ 2 ਜ਼ਿਲ੍ਹੇ ਅਤੇ ਪੰਜਾਬ ਦੇ ਇਕ ਜ਼ਿਲ੍ਹੇ ਵਿਚ ਹੁਣ ਤੱਕ ਟਿੱਡੀ ਦਲ 'ਤੇ ਕਾਬੂ ਪਾਉਣ ਲਈ ਕਦਮ ਚੁੱਕੇ ਗਏ ਹਨ।
Photo
-ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਯੂਕੇ ਤੋਂ 60 ਵਾਧੂ ਸਪਰੇਅਰਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਜੋ ਖੇਤਾਂ 'ਤੇ ਰਸਾਇਣਾਂ ਦੇ ਛਿੜਕਾਅ ਕਰਕੇ ਟਿੱਡੀਆਂ ਦੇ ਹਮਲੇ ਨੂੰ ਰੋਕਿਆ ਜਾ ਸਕੇ।
-ਰਾਜਸਥਾਨ ਦੇ ਖੇਤੀਬਾੜੀ ਵਿਭਾਗ ਨੇ ਜੈਪੁਰ ਜ਼ਿਲ੍ਹੇ ਵਿਚ ਟਿੱਡੀਆਂ ਨੂੰ ਕੰਟਰੋਲ ਕਰਨ ਲਈ ਕੀਟਨਾਸ਼ਕ ਛੜਕਾਅ ਲਈ ਇਕ ਡਰੋਨ ਦੀ ਮਦਦ ਲਈ ਹੈ।
-ਟਿੱਡੀਆਂ ਦੇ ਹਮਲੇ ਦੇ ਮੱਦੇਨਜ਼ਰ ਸਰਕਾਰ ਨੇ ਪਹਿਲਾਂ ਤੋਂ ਹੀ ਦਮਕਲ ਵਿਭਾਗ ਦੇ ਵਾਹਨਾਂ ਨੂੰ ਤਿਆਰ ਕਰ ਲਿਆ ਹੈ।
Photo
-ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਟਿੱਡੀ ਦਲ ਨੂੰ ਕੰਟਰੋਲ ਕਰਨ ਲਈ ਕਿਸਾਨ ਟੋਲੀ ਬਣਾ ਕੇ ਸ਼ੋਰ ਮਚਾ ਕੇ, ਅਵਾਜ਼ ਵਾਲੇ ਜੰਤਰ ਬਜਾ ਕੇ, ਟਿੱਡੀ ਦਲ ਨੂੰ ਡਰਾ ਕੇ ਭਜਾ ਸਕਦੇ ਹਨ। ਇਸ ਦੇ ਲਈ ਢੋਲ, ਟ੍ਰੈਕਟਰ, ਮੋਟਰ ਸਾਇਕਲ ਦਾ ਸਲੈਂਸਰ, ਖਾਲੀ ਟੀਨ ਦੇ ਡੱਬੇ, ਥਾਲੀ ਆਦਿ ਨਾਲ ਅਵਾਜ਼ ਪੈਦਾ ਕੀਤੀ ਜਾ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।