ਲਵ ਜਹਾਦ ਦੇ ਨਾਂਅ 'ਤੇ ਬਜਰੰਗ ਦਲ ਖ਼ਰਾਬ ਕਰ ਰਿਹਾ ਹੈ ਮਾਹੌਲ: ਕਾਂਗਰਸੀ ਆਗੂ ਦਾ ਦਾਅਵਾ
Published : Jun 24, 2018, 11:44 am IST
Updated : Jun 24, 2018, 11:44 am IST
SHARE ARTICLE
Bajrang Dal doing fake protest on the name of Love Jihad
Bajrang Dal doing fake protest on the name of Love Jihad

ਜਿਸ ਲੜਕੀ ਦੇ ਪੱਖ ਵਿਚ ਬਜਰੰਗ ਦਲ ਹੰਗਾਮਾ ਕਰ ਰਿਹਾ ਹੈ ਅਤੇ ਕਾਂਗਰਸ ਕਾਉਂਸਲਰ ਨਫੀਸ ਅਹਿਮਦ ਅਤੇ ਉਨ੍ਹਾਂ ਦੇ ਭਤੀਜੇ ਉਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ,

ਜਿਸ ਲੜਕੀ ਦੇ ਪੱਖ ਵਿਚ ਬਜਰੰਗ ਦਲ ਹੰਗਾਮਾ ਕਰ ਰਿਹਾ ਹੈ ਅਤੇ ਕਾਂਗਰਸ ਕਾਉਂਸਲਰ ਨਫੀਸ ਅਹਿਮਦ ਅਤੇ ਉਨ੍ਹਾਂ ਦੇ ਭਤੀਜੇ ਉਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ, ਉਹ ਬਰੇਲੀ ਦੀ ਰਹਿਣ ਵਾਲੀ ਹੈ। ਦੱਸ ਦਈਏ ਕਿ ਬਜਰੰਗ ਦਲ ਦਾ ਇਲਜ਼ਾਮ ਹੈ ਕਿ ਨਫੀਸ ਦੇ ਰਿਸ਼ਤੇਦਾਰ ਨੇ ਲੜਕੀ ਦੇ ਨਾਲ ਧੋਖੇ ਨਾਲ ਵਿਆਹ ਕੀਤਾ ਹੈ। 

Love JihadLove Jihadਉੱਤਰ ਪ੍ਰਦੇਸ਼ ਦੇ ਹਿੰਡੌਨ ਵਿਚ 'ਲਵ ਜਹਾਦ' ਲੜਾਈ ਦੇ ਨਾਮ ਉੱਤੇ ਬਜਰੰਗ ਦਲ ਉੱਤੇ ਮਾਹੌਲ ਵਿਗਾੜਣ ਦਾ ਦੋਸ਼ ਲੱਗਿਆ ਹੈ। ਹਿੰਡੌਨ ਦੇ ਜਿਹੜੇ ਕਾਂਗਰਸ ਕਾਉਂਸਲਰ ਨਫੀਸ ਅਹਿਮਦ ਉੱਤੇ ਬਜਰੰਗ ਦਲ ਨੇ ਲਵ ਜਹਾਦ ਲੜਾਈ ਦਾ ਦੋਸ਼ ਲਗਾਇਆ ਹੈ, ਉਨ੍ਹਾਂ ਦਾ ਦਾਅਵਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਇੱਕ ਮਨ-ਘੜਤ ਕਹਾਣੀ ਹੈ। ਨਫੀਸ ਅਹਿਮਦ ਨੇ ਇਸ ਮਾਮਲੇ ਨੂੰ ਪੂਰਾ ਝੂਠਾ ਠਹਿਰਾ ਦਿੱਤਾ ਹੈ।

Bajrang Dal Bajrang Dalਨਫੀਸ ਅਹਿਮਦ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਜਿਸ ਲੜਕੀ ਨੂੰ ਲੈ ਕੇ ਇਹ ਦੋਸ਼ ਲਗਾਇਆ ਜਾ ਰਿਹਾ ਹੈ ਉਹ ਮੇਰੇ ਭਤੀਜੇ ਦੀ ਪਤਨੀ ਹੈ। ਉਨ੍ਹਾਂ ਕਿਹਾ ਕਿ ਸਾਡੇ ਉੱਤੇ ਲੱਗਿਆ ਇਹ ਦੋਸ਼ ਸਰਾਸਰ ਝੂਠਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਹ ਮਾਮਲੇ ਬਾਰੇ ਸੁਣਕੇ ਕਾਫ਼ੀ ਹੈਰਾਨ ਅਤੇ ਅਤੇ ਦੁਖੀ ਹਨ। 
ਬਜਰੰਗ ਦਲ ਨੇ ਇਹ ਦੋਸ਼ ਵੀ ਲਗਾਇਆ ਕਿ ਲੜਕੀ ਨਾਲ ਜ਼ਿਆਦਤੀ ਕੀਤੀ ਜਾ ਰਹੀ ਹੈ ਅਤੇ ਇਹ ਵਿਆਹ ਉਸਦੀ ਮਰਜ਼ੀ ਦੇ ਖ਼ਿਲਾਫ਼ ਕੀਤਾ ਗਏ ਹੈ।

Bajrang Dal Bajrang Dalਇਸਦੇ ਉਲਟ ਨਫ਼ੀਸ ਨੇ ਇਸ ਦੋਸ਼ ਨੂੰ ਝੂਠ ਠਹਿਰਾਉਂਦੇ ਹੋਏ ਕਿਹਾ ਕਿ ਬਜਰੰਗ ਦਲ ਸਿਰਫ ਲਵ ਜਹਾਦ ਲੜਾਈ ਦਾ ਡਰ ਬਣਾਈ ਰੱਖਣ ਲਈ ਇਹ ਸਭ ਕਰ ਰਿਹਾ ਹੈ ਜਦ ਕਿ ਲੜਕੀ ਨਫ਼ੀਸ ਦੇ ਭਤੀਜੇ ਦੀ ਪਤਨੀ ਹੈ ਜਿਸ ਵਿਚ ਜ਼ਬਰਦਸਤੀ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਲਵ ਜਹਾਦ ਦੇ ਨਾਂਅ ਤੇ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ ਵਿਚ ਕੋਈ ਵਿਆਹੁਤਾ ਜੋੜਾ ਪਰੇਸ਼ਾਨੀ ਦਾ ਕੇਂਦਰ ਬਣਿਆ ਹੋਵੇ। 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement