
ਸੈਕਟਰ-22 ਵਿਚ ਨੁੱਕਰ ਢਾਬੇ ਦੇ ਕੋਲ ਬੀਤੀ 25 ਜੂਨ ਨੂੰ ਸੰਜਨਾ ਨਾਮੀ ਔਰਤ ਦੇ ਗਲ ਵਿਚੋਂ ਸੋਨੇ ਦੀ ਚੇਨ ਖਿੱਚਕੇ ਫਰਾਰ ਹੋਏ ਦੋਸ਼ੀ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ।
ਚੰਡੀਗੜ੍ਹ, ਸੈਕਟਰ-22 ਵਿਚ ਨੁੱਕਰ ਢਾਬੇ ਦੇ ਕੋਲ ਬੀਤੀ 25 ਜੂਨ ਨੂੰ ਸੰਜਨਾ ਨਾਮੀ ਔਰਤ ਦੇ ਗਲ ਵਿਚੋਂ ਸੋਨੇ ਦੀ ਚੇਨ ਖਿੱਚਕੇ ਫਰਾਰ ਹੋਏ ਦੋਸ਼ੀ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਦੱਸ ਦਈਏ ਕਿ ਇਹ ਕੋਈ ਪੇਸ਼ੇਵਰ ਮੁਜਰਿਮ ਨਹੀਂ ਬਲਕਿ ਪੰਜਾਬ ਪੁਲਿਸ ਦਾ ਕਾਂਸਟੇਬਲ ਹੈ। ਸੈਕਟਰ - 22 ਚੌਕੀ ਦੇ ਪੁਲਿਸਕਰਮੀਆਂ ਨੇ ਦੋਸ਼ੀ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਅਤੇ ਸੂਤਰਾਂ ਦੀ ਸੂਚਨਾ ਦੇ ਆਧਾਰ ਉੱਤੇ ਕਾਬੂ ਕਰ ਲਿਆ ਹੈ।
Chain Snatcher Copਦੋਸ਼ੀ ਦੀ ਪਛਾਣ ਮੋਹਾਲੀ ਦੇ ਠਾਣੇ ਸੋਹਾਣਾ ਵਿਚ ਤੈਨਾਤ ਪੰਜਾਬ ਪੁਲਿਸ ਦੇ ਕਾਂਸਟੇਬਲ ਅਰਸ਼ਦੀਪ ਸਿੰਘ ਦੇ ਰੂਪ ਵਿਚ ਹੋਈ ਹੈ। ਦੋਸ਼ੀ ਮੂਲ ਰੂਪ ਤੋਂ ਪੰਜਾਬ ਦੇ ਜ਼ਿਲ੍ਹੇ ਗੁਰਦਾਸਪੁਰ ਦੇ ਠਾਣੇ ਡੇਰਾ ਬਾਬਾ ਨਾਨਕ ਦੇ ਨੇੜੇ ਪੈਂਦੇ ਇੱਕ ਪਿੰਡ ਵਿੱਚ ਰਹਿੰਦਾ ਹੈ। ਜਾਣਕਾਰੀ ਦੇ ਮੁਤਾਬਕ ਦੋਸ਼ੀ ਕਾਂਸਟੇਬਲ ਚੰਡੀਗੜ ਵਿਚ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਮਨੀਮਾਜਰਾ ਦੇ ਸ਼ਾਂਤੀ ਨਗਰ ਦੀ ਗਲੀ ਨੰਬਰ ਇੱਕ ਨਿਵਾਸੀ ਆਪਣੀ ਭੈਣ ਦੇ ਕੋਲ ਰਹਿੰਦਾ ਸੀ।
Chain Snatchingਪੁਲਿਸ ਜਾਂਚ ਵਿਚ ਪਤਾ ਲੱਗਿਆ ਕਿ ਉਹ ਨਸ਼ੇ ਦੀ ਭੈੜੀ ਲਤ ਨੂੰ ਪੂਰੀ ਕਰਨ ਲਈ ਅਜਿਹੀਆਂ ਲੁੱਟਾਂ ਖੋਹਾਂ ਕਰਦਾ ਸੀ। ਨਸ਼ੇ ਲਈ ਹੀ ਉਸਨੇ ਮੋਟਰਸਾਈਕਲ ਉੱਤੇ ਸਵਾਰ ਹੋਕੇ ਬੀਤੇ ਸੋਮਵਾਰ ਨੂੰ ਸੈਕਟਰ - 22 ਨਿਵਾਸੀ ਸੰਜਨਾ ਨੂੰ ਨਿਸ਼ਾਨਾ ਬਣਾਇਆ। ਨੁੱਕਰ ਢਾਬੇ ਦੇ ਨੇੜੇ ਔਰਤ ਦੇ ਗਲੇ ਵਿਚੋਂ ਸੋਨੇ ਦੀ ਚੇਨ ਖਿੱਚਕੇ ਫਰਾਰ ਹੋ ਗਿਆ ਸੀ। ਪੁਲਿਸ ਨੇ ਘਟਨਾ ਸਥਾਨ ਦੇ ਨੇੜੇ ਤੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈਕ ਕੀਤੀ ਤਾਂ ਉਪਰੋਕਤ ਦੋਸ਼ੀ ਕਈ ਜਗ੍ਹਾ ਤੋਂ ਨਿਕਲਦਾ ਦਿਖਾਈ ਦਿੱਤਾ ਪਰ ਉਸ ਦੀ ਬਾਈਕ ਦਾ ਨੰਬਰ ਸਪੱਸ਼ਟ ਨਜ਼ਰ ਨਹੀਂ ਆਉਣ ਕਾਰਨ ਸੂਤਰਾਂ ਤੋਂ ਮਿਲੀ ਸੂਚਨਾ ਪੁਲਿਸ ਦੇ ਕੰਮ ਆਈ।
Chain Snatchingਫ਼ਿਲਹਾਲ ਦੋਸ਼ੀ ਕਿਹੜੀਆਂ ਜਗ੍ਹਾਵਾਂ ਉੱਤੇ ਕਿੰਨੀਆਂ ਵਾਰਦਾਤਾਂ ਕਰ ਚੁੱਕਿਆ ਹੈ, ਇਸ ਦਾ ਪਤਾ ਲਗਾਉਣ ਲਈ ਪੁਲਿਸ ਨੇ ਅਦਾਲਤ ਤੋਂ ਉਸਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਦੀ ਪੁੱਛਗਿਛ ਦੌਰਾਨ ਦੋਸ਼ੀ ਕਾਂਸਟੇਬਲ ਨੇ ਦੱਸਿਆ ਕਿ ਸੰਜਨਾ ਤੋਂ ਲੁੱਟੀ ਗਈ ਚੇਨ ਨੂੰ ਉਸਨੇ ਮੁਥੁਟ ਫਾਇਨੇਂਸ ਦੇ ਕੋਲ 33 ਰੁਪਏ ਲੈ ਕੇ ਰੱਖ ਦਿੱਤਾ ਸੀ। ਪੁਲਿਸ ਨੇ ਖਰੜ ਸਥਿਤ ਮੁਥੁਟ ਫਾਇਨੇਂਸ ਤੋਂ ਚੈਨ ਬਰਾਮਦ ਕਰ ਲਈ ਹੈ। ਦੱਸ ਦਈਏ ਕਿ ਪੁਲਿਸ ਦੋਸ਼ੀ ਤੋਂ ਪੁੱਛਗਿਛ ਵਿਚ ਲੱਗੀ ਹੋਈ ਹੈ ਤਾਂਕਿ ਉਸ ਵਲੋਂ ਪਿੱਛੇ ਹੋਰ ਕੀਤੀਆਂ ਵਾਰਦਾਤਾਂ ਦਾ ਪਤਾ ਲਗਾ ਸਕੇ।