
ਹੁਣ ਗਰਮੀਆਂ ਦੀਆਂ ਛੁੱਟੀਆਂ ਵਿਚ ਸ਼ਿਮਲਾ ਜਾਣ ਦੀ ਸਲਾਹ ਬਣਾ ਰਹੇ ਲੋਕਾਂ ਲਈ ਸ਼ਿਮਲਾ ਪੁੱਜਣਾ ਹੋਰ ਵੀ ਆਸਾਨ ਹੋ ਗਿਆ ਹੈ।
ਚੰਡੀਗੜ, ਹੁਣ ਗਰਮੀਆਂ ਦੀਆਂ ਛੁੱਟੀਆਂ ਵਿਚ ਸ਼ਿਮਲਾ ਜਾਣ ਦੀ ਸਲਾਹ ਬਣਾ ਰਹੇ ਲੋਕਾਂ ਲਈ ਸ਼ਿਮਲਾ ਪੁੱਜਣਾ ਹੋਰ ਵੀ ਆਸਾਨ ਹੋ ਗਿਆ ਹੈ। ਸ਼ਿਮਲਾ ਤੋਂ ਚੰਡੀਗੜ ਦੀ ਦੂਰੀ 120 ਕਿਲੋਮੀਟਰ ਹੈ। ਹੁਣ ਚੰਡੀਗੜ ਤੋਂ ਸ਼ਿਮਲਾ ਜਾਣ ਵਿਚ ਤਿੰਨ ਤੋਂ ਚਾਰ ਘੰਟੇ ਦਾ ਸਮਾਂ ਲਗਦਾ ਹੈ, ਪਰ ਹੁਣ ਇਹ ਸਫਰ ਨੂੰ ਸਿਰਫ਼ 20 ਮਿੰਟ ਵਿਚ ਹੈਲੀ ਟੈਕਸੀ (ਹੈਲੀਕਾਪਟਰ ਟੈਕਸੀ) ਨਾਲ ਤੈਅ ਕੀਤਾ ਜਾ ਸਕੇਗਾ। ਹੈਲੀ ਟੈਕਸੀ ਵਿਚ ਹਰ ਯਾਤਰੀ ਤੋਂ 2999 ਰੁਪਏ ਕਿਰਾਇਆ ਲਿਆ ਜਾਵੇਗਾ।
ਇਸ ਹੈਲੀ ਟੈਕਸੀ ਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਸੋਮਵਾਰ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
Chandigarh to Shimla in Helicopterਪਵਨ ਹੰਸ ਕੰਪਨੀ ਸ਼ਿਮਲਾ-ਚੰਡੀਗੜ ਅਤੇ ਚੰਡੀਗੜ-ਸ਼ਿਮਲਾ ਵਿਚ 26 ਸੀਟਰ ਹੈਲੀਕਾਪਟਰ ਟੈਕਸੀ ਸ਼ੁਰੂ ਕਰ ਰਹੀ ਹੈ। ਸ਼ੁਰੂਆਤ ਵਿਚ ਇਹ ਹਰ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਚੱਲੇਗੀ। ਹੈਲੀਕਾਪਟਰ ਸਵੇਰੇ 8 ਵਜੇ ਸ਼ਿਮਲਾ ਦੇ ਜੁਬਰਹੱਟੀ ਏਅਰਪੋਰਟ ਤੋਂ ਉਡ਼ਾਨ ਭਰਨ ਤੋਂ ਬਾਅਦ 8 ਵੱਜ ਕੇ 20 ਮਿੰਟ 'ਤੇ ਚੰਡੀਗੜ ਏਅਰਪੋਰਟ ਪਹੁੰਚ ਜਾਵੇਗਾ। ਚੰਡੀਗੜ੍ਹ ਤੋਂ ਸ਼ਿਮਲਾ ਜਾਣ ਦਾ ਸਮਾਂ ਸਵੇਰੇ 9 ਵਜੇ ਹੋਵੇਗਾ ਅਤੇ 9.20 ਮਿੰਟ ਉੱਤੇ (ਜੁੱਬਰਹੱਟੀ) ਸ਼ਿਮਲਾ ਪਹੁੰਚੇਗਾ। ਯਾਤਰੀਆਂ ਨੂੰ ਜੁਬਰਹੱਟੀ ਤੋਂ ਸ਼ਿਮਲਾ ਤੱਕ ਪਹੁੰਚਾਉਣ ਲਈ ਲਗਜ਼ਰੀ ਡੀਲਕਸ ਬਸ ਉਪਲੱਬਧ ਹੋਵੇਗੀ ਅਤੇ ਇਸਦਾ ਕਿਰਾਇਆ 2000 ਰੁਪਏ ਹੋਵੇਗਾ।
Chandigarh to Shimla in Helicopterਜੁਬਰਹੱਟੀ ਤੋਂ ਸ਼ਿਮਲਾ ਤੱਕ ਪੁੱਜਣ ਲਈ ਕਰੀਬ ਇੱਕ ਘੰਟੇ ਦਾ ਸਮਾਂ ਲੱਗੇਗਾ। ਸ਼ਿਮਲਾ ਤੋਂ ਚੰਡੀਗੜ ਦੀ ਦੂਰੀ ਸੜਕ ਰਸਤੇ ਉੱਤੇ 110 ਕਿਲੋਮੀਟਰ ਹੈ ਅਤੇ ਟਰੈਵਲਿੰਗ ਵਿਚ ਸਾਢੇ ਤਿੰਨ ਤੋਂ ਚਾਰ ਘੰਟੇ ਤੱਕ ਲੱਗਦੇ ਹਨ। ਰੋਡ ਉੱਤੇ ਫੋਰ ਲੇਨਿੰਗ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਕਾਰਨ ਕਈ ਜਗ੍ਹਾ ਮੁਸਾਫਰਾਂ ਨੂੰ ਜਾਮ ਵਿਚ ਵੀ ਫਸਣਾ ਪੈ ਜਾਂਦਾ ਹੈ। ਇਸੇ ਤਰ੍ਹਾਂ ਨੈਰੋਗੇਜ ਉੱਤੇ ਚਲਣ ਵਾਲੀ ਕਾਲਕਾ-ਸ਼ਿਮਲਾ ਹੈਰਿਟੇਜ ਟ੍ਰੇਨ ਵੀ ਹੈ। ਇਸ ਟ੍ਰੇਨ ਨਾਲ 5 ਤੋਂ 6 ਘੰਟੇ ਤੱਕ ਲੱਗ ਜਾਂਦੇ ਹਨ।
Chandigarh to Shimla in Helicopterਯਾਨੀ ਹੁਣ ਹੈਲੀ ਟੈਕਸੀ ਸਰਵਿਸ ਸ਼ੁਰੂ ਹੋਣ ਨਾਲ ਯਾਤਰੀਆਂ ਦੇ ਸਮੇਂ ਦੀ ਬਚਤ ਹੋਵੇਗੀ, ਪਰ ਇੱਕ ਮਾਤਰ ਸਮੱਸਿਆ ਇਹ ਹੈ ਕਿ ਹੈਲੀ ਸਰਵਿਸ ਜੁਬਰਹੱਟੀ ਤੱਕ ਜਾਵੇਗੀ ਜਿੱਥੋਂ ਸ਼ਿਮਲਾ ਪੁੱਜਣ ਵਿਚ ਇੱਕ ਘੰਟੇ ਦਾ ਸਮਾਂ ਅਤੇ ਲਗਜ਼ਰੀ ਡੀਲਕਸ ਬਸ ਦਾ ਕਿਰਾਇਆ ਵੱਖਰਾ ਦੇਣਾ ਹੋਵੇਗਾ। ਚੰਡੀਗੜ ਇੰਟਰਨੈਸ਼ਨਲ ਏਅਰਪੋਰਟ ਦੇ ਅਧਿਕਾਰਿਕ ਸੂਤਰਾਂ ਦੇ ਮੁਤਾਬਕ 26 ਸੀਟਰ ਹੈਲੀਕਾਪਟਰ ਵਿਚ 19 ਸੀਟਾਂ ਹੀ ਮੁਸਾਫਰਾਂ ਲਈ ਰਿਜ਼ਰਵ ਰਹਿਣਗੀਆਂ ਅਤੇ ਪਹਿਲੇ ਦਿਨ ਹੀ ਸੀਟਾਂ ਬੁੱਕ ਹੋ ਚੁੱਕੀਆਂ ਹਨ।
Chandigarh to Shimla in Helicopterਉਨ੍ਹਾਂ ਨੇ ਸੰਕੇਤ ਦਿੱਤਾ ਕਿ ਇਸ ਸਰਵਿਸ ਉਤੇ ਪਰਿਣਾਮ ਜੇਕਰ ਚੰਗਾ ਮਿਲਿਆ ਤਾਂ ਇਸ ਸੇਵਾ ਦੇ ਗੇੜੇ ਵਧਾਏ ਜਾ ਸਕਦੇ ਹਨ। ਫਿਲਹਾਲ ਇਹ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਹੀ ਚੱਲੇਗੀ।