ਨਕਸਲੀਆਂ ਨਾਲ ਮੁਕਾਬਲਾ, ਛੇ ਜਵਾਨ ਸ਼ਹੀਦ
Published : Jun 28, 2018, 10:36 am IST
Updated : Jun 28, 2018, 10:36 am IST
SHARE ARTICLE
Ranchi Jharkhand Encounter
Ranchi Jharkhand Encounter

ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ਵਿਚ ਕਲ ਰਾਤ ਰਾਜ ਪੁਲਿਸ ਦੇ ਨਕਸਲ ਵਿਰੋਧੀ ਜਗੁਆਰ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਨਾਲ ਹੋਏ ਮੁਕਾਬਲੇ ਵਿਚ ਨਕਸਲੀਆਂ...

ਰਾਂਚੀ, ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ਵਿਚ ਕਲ ਰਾਤ ਰਾਜ ਪੁਲਿਸ ਦੇ ਨਕਸਲ ਵਿਰੋਧੀ ਜਗੁਆਰ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਨਾਲ ਹੋਏ ਮੁਕਾਬਲੇ ਵਿਚ ਨਕਸਲੀਆਂ ਨੇ ਬਾਰੂਦੀ ਸੁਰੰਗ ਧਮਾਕਾ ਕਰ ਦਿਤਾ ਜਿਸ ਵਿਚ ਝਾਰਖੰਡ ਜਗੁਆਰ ਦੇ ਛੇ ਜਵਾਨ ਸ਼ਹੀਦ ਹੋ ਗਏ ਜਦਕਿ ਚਾਰ ਹੋਰ ਜ਼ਖ਼ਮੀ ਹਨ। ਇਸੇ ਦੌਰਾਨ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਇਕ ਨਕਸਲੀ ਮਾਰਿਆ ਗਿਆ।

ਸੀਆਰਪੀਐਫ਼ ਦੇ ਬੁਲਾਰੇ ਨੇ ਦਸਿਆ ਕਿ ਨਕਸਲੀ ਕੋਲੋਂ ਗੋਲਾ ਬਾਰੂਦ ਪੁਲਿਸ ਦੇ ਬੁਲਾਰੇ ਆਰ ਕੇ ਮਲਿਕ ਨੇ ਦਸਿਆ ਕਿ ਕਲ ਰਾਤ ਛਿੰਜੋ ਇਲਾਕੇ ਵਿਚ ਨਕਸਲੀਆਂ ਦੇ ਹੋਣ ਬਾਰੇ ਖ਼ਬਰ ਮਿਲੀ ਸੀ ਜਿਸ ਕਾਰਨ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ ਸੀ। ਸੁਰੱਖਿਆ ਬਲਾਂ ਨਾਲ ਸਾਹਮਣਾ ਹੋਣ 'ਤੇ ਨਕਸਲੀਆਂ ਨੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿਤੀਆਂ ਅਤੇ ਸੁਰੱਖਿਆ ਬਲਾਂ ਦੇ ਮੁੜਨ ਦੇ ਰਸਤੇ ਵਿਚ ਲੁਕਾਈ ਬਾਰੂਦੀ ਸੁਰੰਗ ਵਿਚ ਧਮਾਕਾ ਕਰ ਦਿਤਾ। ਇਸ ਧਮਾਕੇ ਵਿਚ ਝਾਰਖੰਡ ਜਗੁਆਰ ਦੇ ਛੇ ਜਵਾਨ ਸ਼ਹੀਦ ਹੋ ਗਏ ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ।

ਉਨ੍ਹਾਂ ਦਸਿਆ ਕਿ ਦੇਰ ਰਾਤ ਤਕ ਮੁਕਾਬਲਾ ਜਾਰੀ ਰਿਹਾ ਤੇ ਸੰਘਣੇ ਬੱਦਲ ਤੇ ਮੀਂਹ ਕਾਰਨ ਰਾਤ ਸਮੇਂ ਜਵਾਨਾਂ ਦੀ ਮਦਦ ਲਈ ਹੈਲੀਕਾਪਟਰ ਨਹੀਂ ਭੇਜਿਆ ਜਾ ਸਕਿਆ ਪਰ ਸੁਰੱਖਿਆ ਬਲਾਂ ਦੀਆਂ ਟੁਕੜੀਆਂ ਭੇਜੀਆਂ ਗਈਆਂ।  ਬੁਲਾਰੇ ਨੇ ਦਸਿਆ ਕਿ ਜਵਾਨਾਂ ਨੂੰ ਜੰਗਲਾਂ ਵਿਚੋਂ ਕੱਢਣ ਲਈ ਅੱਜ ਸਵੇਰੇ ਹੈਲੀਕਾਪਟਰ ਭੇਜਿਆ ਗਿਆ ਅਤੇ ਜ਼ਖ਼ਮੀ ਚਾਰ ਜਵਾਨਾਂ ਨੂੰ ਉਥੋਂ ਕਢਿਆ ਗਿਆ। ਮਲਿਕ ਨੇ ਕਿਹਾ ਕਿ ਹਾਲੇ ਪੁਲਿਸ ਨਕਸਲੀਆਂ ਦੀ ਪਛਾਣ ਨਹੀਂ ਕਰ ਸਕੀ ਪਰ ਲਗਦਾ ਹੈ ਕਿ ਹਮਲਾਵਰ ਮਾਉਵਾਦੀ ਹੀ ਸਨ। ਖ਼ਬਰਾਂ ਮੁਤਾਬਕ ਨਕਸਲੀ ਜਵਾਨਾਂ ਦੇ ਹਥਿਆਰ ਵੀ ਲੁੱਟ ਕੇ ਲੈ ਗਏ।  (ਏਜੰਸੀ)

Location: India, Jharkhand, Ranchi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM
Advertisement