ਮੁੰਬਈ ਦੇ ਰਿਹਾਇਸ਼ੀ ਇਲਾਕੇ ਵਿਚ ਗਿਰਿਆ ਚਾਰਟਰਡ ਪਲੇਨ, 5 ਦੀ ਮੌਤ
Published : Jun 28, 2018, 3:37 pm IST
Updated : Jun 28, 2018, 3:37 pm IST
SHARE ARTICLE
Mumbai Plane Crash
Mumbai Plane Crash

ਮੁੰਬਈ ਦੇ ਰਿਹਾਇਸ਼ੀ ਇਲਾਕੇ ਵਿਚ ਵੀਰਵਾਰ ਨੂੰ ਇੱਕ ਚਾਰਟਰਡ ਪਲੇਨ ਦੁਰਘਟਨਾਗ੍ਰਸਤ ਹੋ ਗਿਆ।

ਮੁੰਬਈ, ਮੁੰਬਈ ਦੇ ਰਿਹਾਇਸ਼ੀ ਇਲਾਕੇ ਵਿਚ ਵੀਰਵਾਰ ਨੂੰ ਇੱਕ ਚਾਰਟਰਡ ਪਲੇਨ ਦੁਰਘਟਨਾਗ੍ਰਸਤ ਹੋ ਗਿਆ। ਦੱਸ ਦਈਏ ਕੇ ਇਸ ਦਰਦਨਾਕ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ 2 ਹੋਰ ਜਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਘਾਟਕੋਪਰ ਦੇ ਰਿਹਾਇਸ਼ੀ ਇਲਾਕੇ ਵਿਚ ਡਿਗਿਆ।

Mumbai Plane CrashMumbai Plane Crash ਜਾਣਕਾਰੀ ਦੇ ਮੁਤਾਬਕ ਜਹਾਜ਼ ਜਾਗ੍ਰਤੀ ਬਿਲਡਿੰਗ  ਦੇ ਨੇੜੇ ਇੱਕ ਉਸਾਰੀ ਅਧੀਨ ਇਮਾਰਤ ਦੇ ਕੋਲ ਗਿਰਿਆ ਹੈ। ਇਸ ਵਿਚ ਸਿਵਲ ਏਵਿਏਸ਼ਨ ਡਿਪਾਰਟਮੇਂਟ ਨੇ ਜਹਾਜ਼ ਦਾ ਉੱਤਰ ਪ੍ਰਦੇਸ਼ ਸਰਕਾਰ ਦੇ ਹੋਣ ਦਾ ਦਾਅਵਾ ਗਲਤ ਦੱਸਿਆ ਹੈ।

Mumbai Plane CrashMumbai Plane Crashਦੱਸ ਦਈਏ ਕਿ ਜਹਾਜ਼ ਦੁਰਘਟਨਾ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਮੁੰਬਈ ਵਿਚ ਕਰੈਸ਼ ਹੋਇਆ ਜਹਾਜ਼ ਯੂਪੀ ਸਰਕਾਰ ਦਾ VT - UPZ, ਕਿੰਗ ਏਅਰ C90 ਜਹਾਜ਼ ਹੈ। ਹਾਲਾਂਕਿ ਸਿਵਲ ਏਵਿਏਸ਼ਨ ਡਿਪਾਰਟਮੇਂਟ ਨੇ ਸਾਫ਼ ਕਰ ਦਿੱਤਾ ਹੈ ਕਿ ਕਰੈਸ਼ ਹੋਇਆ ਜਹਾਜ਼ ਯੂਪੀ ਸਰਕਾਰ ਦਾ ਨਹੀਂ ਹੈ, ਪ੍ਰਸ਼ਾਸ਼ਨ ਮੁਤਾਬਕ ਯੂਪੀ ਦੇ ਸਾਰੇ ਜਹਾਜ਼ ਰਾਜ ਵਿਚ ਮੌਜੂਦ ਹਨ। ਉੱਤਰ ਪ੍ਰਦੇਸ਼ ਸਰਕਾਰ ਨੇ ਆਪਣੇ ਆਧਿਕਾਰਿਕ ਬਿਆਨਾਂ ਵਿਚ ਕਿਹਾ ਹੈ ਕਿ ਇਹ ਜਹਾਜ਼ 2014 ਤਕ ਉੱਤਰ ਪ੍ਰਦੇਸ਼ ਸਰਕਾਰ ਦੇ ਕੋਲ ਸੀ, ਪਰ 2014 ਵਿਚ ਇਹ ਵੇਚਿਆ ਗਿਆ ਸੀ।

Mumbai Plane CrashMumbai Plane Crashਮੁੰਬਈ ਦੀ ਇੱਕ ਕੰਪਨੀ ਨੇ ਇਸਨੂੰ ਖਰੀਦਿਆ ਸੀ। ਕਿਹਾ ਜਾ ਰਿਹਾ ਹੈ ਕਿ ਜਹਾਜ਼ ਦੇ ਮਲਵੇ ਉੱਤੇ ਮਿਲੇ ਨਿਸ਼ਾਨਾਂ ਦੀ ਵਜ੍ਹਾ ਨਾਲ ਇਸ ਨੂੰ ਯੂਪੀ ਸਰਕਾਰ ਦਾ ਦੱਸਿਆ ਗਿਆ। ਦੱਸ ਦਈਏ ਕਿ ਜਹਾਜ਼ ਵਿਚ 2 ਪਾਇਲਟ ਅਤੇ 2 ਟੇਕਨਿਸ਼ਿਅਨ ਕੁਲ 4 ਲੋਕ ਸਵਾਰ ਸਨ।

Mumbai Plane CrashMumbai Plane Crashਹਾਦਸੇ ਵਿਚ ਇਨ੍ਹਾਂ 4 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਇੱਕ ਰਾਹਗੀਰ ਵੀ ਪਲੇਨ ਕਰੈਸ਼ ਦੀ ਚਪੇਟ ਵਿਚ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਇਲਾਕੇ ਵਿਚ ਜਹਾਜ਼ ਗਿਰਿਆ ਹੈ, ਇਹ ਵਿਅਕਤੀ ਉਸ ਇਲਾਕੇ ਵਿਚੋਂ ਨਿਕਲ ਰਿਹਾ ਸੀ।

Mumbai Plane CrashMumbai Plane Crashਖਬਰ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅਤੇ ਐਂਬੂਲੈਂਸ ਘਟਨਾ ਸਥਾਨ ਉੱਤੇ ਪਹੁੰਚੇ। ਫਿਲਹਾਲ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ। ਮੁੰਬਈ ਪੁਲਿਸ ਨੇ ਘਟਨਾ ਦੀ ਜਾਂਚ ਦੀ ਗੱਲ ਕਹੀ ਹੈ।

Mumbai Plane CrashMumbai Plane Crashਜਹਾਜ਼ ਦੇ ਕਰੈਸ਼ ਹੋਣ ਦੇ ਕਾਰਨਾਂ ਦਾ ਹਲੇ ਪਤਾ ਨਹੀਂ ਲਗਾਇਆ ਜਾ ਸਕਿਆ। ਇਹ ਜਹਾਜ਼ ਹਾਦਸਾ ਵੀਰਵਾਰ ਦੁਪਹਿਰ ਕਰੀਬ 1.13 ਵਜੇ ਹੋਇਆ। ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਜੁਹੂ ਏਅਰਪੋਰਟ ਦੇ ਵੱਲ ਜਾ ਰਿਹਾ ਸੀ, ਜਹਾਜ਼  ਦੇ ਕਰੈਸ਼ ਹੁੰਦੇ ਹੀ ਅਚਾਨਕ ਉਸ ਨੂੰ ਅੱਗ ਲੱਗ ਗਈ ਅਤੇ ਜਹਾਜ਼ ਸਿੱਧਾ ਘਾਟਕੋਪਰ ਇਲਾਕੇ ਦੀ ਜਾਗ੍ਰਤੀ ਬਿਲਡਿੰਗ ਦੇ ਕੋਲ ਇੱਕ ਉਸਾਰੀ ਅਧੀਨ ਸਾਈਟ ਉੱਤੇ ਜਾ ਗਿਰਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement