
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲੱਦਾਖ ਮਾਮਲੇ ਨੂੰ ਲੈ ਕੇ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ‘ਤੇ ਹਮਲੇ ਕਰਦੇ ਆ ਰਹੇ ਹਨ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲੱਦਾਖ ਮਾਮਲੇ ਨੂੰ ਲੈ ਕੇ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ‘ਤੇ ਹਮਲੇ ਕਰਦੇ ਆ ਰਹੇ ਹਨ। ਬੀਤੇ ਦਿਨੀਂ ਉਹਨਾਂ ਨੇ ਪ੍ਰਧਾਨ ਮੰਤਰੀ ‘ਤੇ ਚੀਨੀ ਫੋਜ ਦੇ ਸਾਹਮਣੇ ਸਰੰਡਰ ਕਰਨ ਦਾ ਆਰੋਪ ਲਗਾਇਆ ਸੀ। ਇਸ ਦੇ ਚਲਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਦੇ ਆਰੋਪਾਂ ਦਾ ਜਵਾਬ ਦਿੱਤਾ ਹੈ।
Rahul Gandhi and PM Modi
ਅਮਿਤ ਸ਼ਾਹ ਨੇ ਕਿਹਾ ਕਿ ਉਹ ਕਿਸੇ ਵੀ ਮੁੱਦੇ ‘ਤੇ ਚਰਚਾ ਕਰਨ ਤੋਂ ਨਹੀਂ ਡਰਦੇ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਸੰਸਦ ਵਿਚ ਆਉਣ ਅਤੇ 1962 ਤੋਂ ਲੈ ਕੇ ਹੁਣ ਤੱਕ ਦੇ ਹਲਾਤਾਂ ‘ਤੇ ਦੋ-ਦੋ ਹੱਥ ਕਰ ਲੈਣ। ਉਹਨਾਂ ਨੇ ਅੱਗੇ ਕਿਹਾ, ‘ਭਾਰਚ-ਚੀਨ ‘ਤੇ ਵੀ ਗੱਲ ਕਰ ਸਕਦੇ ਹਾਂ ਪਰ ਜਦੋਂ ਜਵਾਨ ਚੀਨ ਦਾ ਸਾਹਮਣਾ ਕਰ ਰਹੇ ਹਨ, ਉਸ ਸਮੇਂ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ, ਜਿਸ ਨਾਲ ਪਾਕਿਸਤਾਨ ਅਤੇ ਚੀਨ ਨੂੰ ਖੁਸ਼ੀ ਹੋਵੇ’।
Rahul Gandhi
ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਸਰੰਡਰ ਵਾਲੇ ਬਿਆਨ ‘ਤੇ ਅਮਿਤ ਸ਼ਾਹ ਨੇ ਕਿਹਾ, ‘ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਖੁਦ ਇਸ ਬਾਰੇ ਸੋਚਣਾ ਚਾਹੀਦਾ ਹੈ। ਉਹਨਾਂ ਦੀ ਇਸ ਗੱਲ ਨੂੰ ਪਾਕਿਸਤਾਨ ਅਤੇ ਚੀਨ ਦੇ ਲੋਕ ਹੈਸ਼ਟੈਗ ਬਣਾ ਕੇ ਵਰਤ ਰਹੇ ਹਨ। ਕਾਂਗਰਸ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਉਹਨਾਂ ਦੀ ਪਾਰਟੀ ਦੇ ਨੇਤਾ ਦਾ ਹੈਸ਼ਟੈਗ ਚੀਨ-ਪਾਕਿਸਤਾਨ ਨੂੰ ਉਤਸ਼ਾਹਤ ਕਰ ਰਿਹਾ ਹੈ। ਉਹ ਵੀ ਇਸ ਸੰਕਟ ਦੀ ਘੜੀ ਵਿਚ’।
Amit Shah
ਅਮਿਤ ਸ਼ਾਹ ਨੇ ਕਿਹਾ, ‘ਸਰਕਾਰ ਭਾਰਤ ਵਿਰੋਧੀ ਪ੍ਰਚਾਰ ਨਾਲ ਲੜਨ ਦੇ ਸਮਰੱਥ ਹੈ ਪਰ ਇਹ ਦੇਖ ਦੇ ਦੁੱਖ ਹੁੰਦਾ ਹੈ ਕਿ ਇੰਨੀ ਵੱਡੀ ਪਾਰਟੀ ਦਾ ਸਾਬਕਾ ਪ੍ਰਧਾਨ ਅਜਿਹੀ ਰਾਜਨੀਤੀ ਕਰਦਾ ਹੈ’।ਇਸ ਮੌਕੇ ਅਮਿਤ ਸ਼ਾਹ ਨੇ ਕੋਰੋਨਾ ਦੇ ਤਾਜ਼ਾ ਹਲਾਤਾਂ ‘ਤੇ ਵੀ ਚਰਚਾ ਕੀਤੀ। ਉਹਨਾਂ ਨੇ ਕਿਹਾ ਕਿ ਕੋਰੋਨਾ ਖਿਲਾਫ ਭਾਰਤ ਸਰਕਾਰ ਵਧੀਆ ਜੰਗ ਲੜ ਰਹੀ ਹੈ।
Corona virus
ਦਿੱਲੀ ਵਿਚ ਕੋਰੋਨਾ ਦਾ ਕਮਿਊਨਿਟੀ ਟ੍ਰਾਂਸਮਿਸ਼ਨ ਨਹੀਂ ਹੈ। ਉਹਨਾਂ ਕਿਹਾ ਕਿ ਮਨੀਸ਼ ਸਿਸੋਦੀਆ ਦੇ ਬਿਆਨ ਨਾਲ ਦਿੱਲੀ ਵਿਚ ਡਰ ਦਾ ਮਾਹੌਲ ਪੈਦਾ ਹੋਇਆ ਹੈ। ਉਹਨਾਂ ਕਿਹਾ ਕਿ ਦਿੱਲੀ ਵਿਚ ਜੁਲਾਈ ਦੇ ਅੰਤ ਤੱਕ 5.5 ਲੱਖ ਕੇਸ ਨਹੀਂ ਹੋਣਗੇ।