
ਪਿਛਲੇ 24 ਘੰਟੇ 'ਚ ਇਕ ਦਿਨ ਵਿਚ ਸੱਭ ਤੋਂ ਵੱਧ 18,552 ਨਵੇਂ ਮਾਮਲੇ...............
ਨਵੀਂ ਦਿੱਲੀ : ਦੇਸ਼ ਵਿਚ ਜਾਨਲੇਵਾ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਇਕ ਲੱਖ ਪਹੁੰਚਨ 'ਚ 110 ਦਿਨ ਲੱਗੇ ਜਦੋਂ ਕਿ ਪੰਜ ਲੱਖ ਦਾ ਅੰਕੜਾ ਪਾਰ ਕਰਨ 'ਚ ਸਿਰਫ਼ 39 ਦਿਨ ਲੱਗੇ। ਭਾਰਤ ਵਿਚ ਸਨਿਚਰਵਾਰ ਨੂੰ 18,552 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਵਾਇਰਸ ਮਰੀਜ਼ਾਂ ਦਾ ਅੰਕੜਾ 5.08 ਲੱਖ ਦੇ ਪਾਰ ਪਹੁੰਚ ਗਿਆ ਹੈ।
Corona virus
ਜਦਕਿ ਪਿਛਲੇ 24 ਘੰਟਿਆਂ 'ਚ 384 ਲੋਕਾਂ ਦੀ ਮੌਤ ਹੋਈ ਹੈ। ਭਾਰਤ ਵਿਚ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਕੁਲ ਗਿਣਤੀ 5,08,953 ਹੋ ਗਈ ਹੈ। ਜਿਸ ਵਿਚੋਂ 1,97,387 ਸਰਗਰਮ ਮਾਮਲੇ ਹਨ ਜਿਸ ਤਰ੍ਹਾਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ।
Coronavirus
ਉਨੀ ਹੀ ਰਫ਼ਤਾਰ ਨਾਲ ਦੇਸ਼ 'ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਹੈ। ਹੁਣ ਤਕ 2,95,881 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 15,685 ਲੋਕਾਂ ਦੀ ਮੌਤ ਹੋ ਚੁਕੀ ਹੈ। ਉਧਰ ਹੀ ਕੋਰੋਨਾ ਵਾਇਰਸ ਦੀ ਟੈਸਟਿੰਗ ਦੇ ਅੰਕੜੇ ਵੀ ਵੱਧ ਰਹੇ ਹਨ।
Corona virus
ਦੇਸ਼ ਵਿਚ 26 ਜੂਨ ਨੂੰ 22,04,79 ਨਮੂਨਿਆਂ ਦੀ ਜਾਂਚ ਕੀਤੀ ਗਈ। 26 ਜੂਨ ਤੱਕ 79,96,707 ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ। ਦੇਸ਼ ਵਿਚ ਮਹਾਰਾਸ਼ਟਰ ਸੂਬਾ ਕੋਰੋਨਾ ਕਾਰਨ ਸੱਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ।
corona virus
ਮਹਾਰਾਸ਼ਟਰ ਵਿਚ ਕੋਰੋਨਾ ਦੇ 1,52,765 ਮਾਮਲੇ ਸਾਹਮਣੇ ਆਏ ਹਨ ਅਤੇ ਮੌਤਾਂ ਦੇ ਮਾਮਲੇ ਵੀ ਵੱਧ ਰਹੇ ਹਨ। ਪ੍ਰਦੇਸ਼ ਵਿਚ ਕੋਰੋਨਾ ਕਾਰਨ ਹੁਣ ਤਕ 7106 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਥੇ ਇਕ ਦਿਨ ਵਿਚ 5000 ਤੋਂ ਵਧੇਰੇ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
COVID19
ਦਿੱਲੀ ਵਿਚ 77,240 ਅਤੇ 2,492 ਮੌਤਾਂ ਹੋਈਆਂ ਹਨ, ਤਾਮਿਲਨਾਡੂ ਵਿਚ 74745 ਕੇਸ 957 ਮੌਤਾਂ ਨਾਲ ਹਨ। ਮਹਾਰਾਸ਼ਟਰ, ਦਿੱਲੀ ਤੋਂ ਬਾਅਦ ਤਾਮਿਲਨਾਡੂ ਵਿਚ ਵੀ ਕੋਰੋਨਾ ਨੇ ਰਫ਼ਤਾਰ ਫੜੀ ਹੈ। ਤਾਮਿਲਨਾਡੂ ਵਿਚ ਵਾਇਰਸ ਦੇ 3645 ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 3460 ਨਵੇਂ ਕੇਸ ਸਾਹਮਣੇ ਆਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ