ਆਨਲਾਈਨ ਸਿੱਖੀ ਪੇਟਿੰਗ, ਹੁਣ ਇੰਜੀਨੀਅਰਿੰਗ ਦੀ ਨੌਕਰੀ ਛੱਡ ਸ਼ੁਰੂ ਕੀਤਾ ਪੇਟਿੰਗ ਦਾ ਕਾਰੋਬਾਰ
Published : Jun 28, 2021, 1:57 pm IST
Updated : Jun 28, 2021, 1:57 pm IST
SHARE ARTICLE
Bookle learned painting online and turning passion into a profession
Bookle learned painting online and turning passion into a profession

ਜੇਕਰ ਇਨਸਾਨ ਅੰਦਰ ਕੁਝ ਸਿੱਖਣ ਦਾ ਜਜ਼ਬਾ ਹੋਵੇ ਤਾਂ ਉਹ ਕਿਤੋਂ ਵੀ ਸਿੱਖਿਆ ਹਾਸਲ ਕਰ ਲੈਂਦਾ ਹੈ। ਅਜਿਹੀ ਹੀ ਇਕ ਕਹਾਣੀ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਤੋਂ ਸਾਹਮਣੇ ਆਈ।

ਨਵੀਂ ਦਿੱਲੀ: ਕਿਹਾ ਜਾਂਦਾ ਹੈ ਕਿ ਜੇਕਰ ਇਨਸਾਨ ਅੰਦਰ ਕੁਝ ਸਿੱਖਣ ਦਾ ਜਜ਼ਬਾ ਹੋਵੇ ਤਾਂ ਉਹ ਕਿਤੋਂ ਵੀ ਸਿੱਖਿਆ ਹਾਸਲ ਕਰ ਲੈਂਦਾ ਹੈ। ਅਜਿਹੀ ਹੀ ਇਕ ਕਹਾਣੀ ਮਹਾਰਾਸ਼ਟਰ (Maharashtra) ਦੇ ਅਮਰਾਵਤੀ ਜ਼ਿਲ੍ਹੇ ਤੋਂ ਸਾਹਮਣੇ ਆਈ। ਇੱਥੋਂ ਦੀ ਇਕ ਮਹਿਲਾ ਬਕੂਲ ਖੇਤਕੜੇ ਇਕ ਸਾਫਟਵੇਅਰ ਇੰਜੀਨੀਅਰ (Software engineer) ਸੀ। ਕਰੀਬ 7 ਸਾਲ ਤੱਕ ਵੱਡੀਆਂ ਕੰਪਨੀਆਂ ਵਿਚ ਨੌਕਰੀ ਕਰਨ ਤੋਂ ਬਾਅਦ ਹੁਣ ਉਹ ਇੰਜੀਨੀਅਰ ਤੋਂ ਪੇਂਟਰ ਬਣ ਗਈ ਹੈ।

Bookle learned painting online and turning passion into a professionBookle learned painting online and turning passion into a profession

ਹੋਰ ਪੜ੍ਹੋ: ਕੱਲ੍ਹ ਚੰਡੀਗੜ੍ਹ ਪਹੁੰਚਣਗੇ ਅਰਵਿੰਦ ਕੇਜਰੀਵਾਲ, ਪੰਜਾਬ ਦੀਆਂ ਔਰਤਾਂ ਲਈ ਕਰਨਗੇ ਵੱਡਾ ਐਲਾਨ

6 ਮਹੀਨਿਆਂ ਵਿਚ ਹੀ ਉਸ ਨੇ ਅਪਣੇ ਸ਼ੌਕ ਨੂੰ ਹੀ ਅਪਣਾ ਕੈਰੀਅਰ ਬਣਾਉਣ ਦਾ ਫੈਸਲਾ ਕੀਤਾ। ਫਿਲਹਾਲ ਬਕੂਲ ਮੰਡਲਾ ਆਰਟ (Mandala Art) ਅਤੇ ਮਧੂਬਨੀ ਪੇਂਟਿੰਗ (Madhubani Painting) ਜ਼ਰੀਏ ਹਰ ਮਹੀਨੇ 50 ਹਜ਼ਾਰ ਦੀ ਕਮਾਈ ਕਰ ਰਹੀ ਹੈ। 31 ਸਾਲਾ ਬਕੂਲ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਤੋਂ ਬਾਅਦ ਕਈ ਵੱਡੀਆਂ ਕੰਪਨੀਆਂ ਵਿਚ ਚੰਗੀ ਤਨਖਾਹ ’ਤੇ ਨੌਕਰੀ ਕੀਤੀ। 2019 ਵਿਚ ਉਹਨਾਂ ਦੇ ਪਿਤਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਜਿਸ ਤੋਂ ਬਾਅਦ ਉਸ ਦੀਆਂ ਜ਼ਿੰਮੇਵਾਰੀਆਂ ਵਧ ਗਈਆਂ ਤੇ ਉਹ ਵਾਪਸ ਨੌਕਰੀ ’ਤੇ ਨਹੀਂ ਜਾ ਸਕੀ।

Bookle learned painting online and turning passion into a professionBookle learned painting online and turning passion into a profession

ਹੋਰ ਪੜ੍ਹੋ: ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਬਿਆਨ, 'ਤਨਖ਼ਾਹ ਵਿਚੋਂ ਪੌਣੇ ਤਿੰਨ ਲੱਖ ਤਾਂ ਟੈਕਸ ਵਿਚ ਜਾਂਦਾ ਹੈ'

ਘਰ ਵਿਚ ਰਹਿੰਦੇ ਹੀ ਬਕੂਲ ਨੂੰ ਮੰਡਲਾ ਆਰਟ ਸਬੰਧੀ ਜਾਣਕਾਰੀ ਮਿਲੀ। ਉਹਨਾਂ ਨੇ ਆਨਲਾਈਨ ਇਸ ਦੀ ਸਿੱਖਿਆ ਲਈ ਤੇ ਪੇਂਟਿੰਗ ਬਣਾਉਣੀ ਸ਼ੁਰੂ ਕੀਤੀ। ਇਸ ਦੌਰਾਨ ਉਹ ਕੁਝ ਦਿਨ ਲਈ ਆਸਟ੍ਰੇਲੀਆ ਗਈ ਤਾਂ ਉੱਥੇ ਲੋਕਾਂ ਨੂੰ ਬਕੂਲ ਦੀਆਂ ਪੇਟਿੰਗਜ਼ ਕਾਫੀ ਪਸੰਦ ਆਈਆਂ। 2020 ਵਿਚ ਲਾਕਡਾਊਨ ਦੌਰਾਨ ਬਕੂਲ ਨੇ ਕਈ ਪੇਂਟਿੰਗਜ਼ ਬਣਾਈਆਂ ਤੇ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ।

Bookle learned painting online and turning passion into a professionBookle learned painting online and turning passion into a profession

ਇਹ ਵੀ ਪੜ੍ਹੋ -  ਪੁਲਿਸ ਅਫ਼ਸਰ ਦੇ ਪਰਿਵਾਰ 'ਤੇ ਅਤਿਵਾਦੀ ਹਮਲਾ, SPO ਤੇ ਪਤਨੀ ਤੋਂ ਬਾਅਦ ਧੀ ਨੇ ਵੀ ਤੋੜਿਆ ਦਮ

ਹੁਣ ਉਹਨਾਂ ਨੂੰ ਵੱਖ-ਵੱਖ ਥਾਵਾਂ ਤੋਂ ਆਰਡਰ ਆ ਰਹੇ ਹਨ ਤੇ ਉਹ ਕੂਰੀਅਰ ਜ਼ਰੀਏ ਅਪਣੀ ਪੇਂਟਿੰਗ ਡਿਲੀਵਰੀ ਕਰ ਰਹੀ ਹੈ। ਹਰ ਮਹੀਨੇ 20-25 ਆਰਡਰ ਮਿਲ ਰਹੇ ਹਨ। ਬਕੂਲ ਦਾ ਕਹਿਣਾ ਹੈ ਕਿ ਉਹ ਜਲਦ ਹੀ ਅਪਣੀ ਕੰਪਨੀ ਨੂੰ ਰਜਿਸਟਰ ਕਰੇਗੀ ਅਤੇ ਈ-ਕਾਮਰਸ ਵੈੱਬਸਾਈਟ ਜ਼ਰੀਏ ਅਪਣੇ ਪ੍ਰੋਡਕਟ ਦੀ ਮਾਰਕੀਟਿੰਗ ਕਰੇਗੀ। ਉਹਨਾਂ ਦੀ ਇਕ ਪੇਂਟਿੰਗ ਦੀ ਕੀਮਤ 9 ਹਜ਼ਾਰ ਰੁਪਏ ਤੱਕ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement