ਪੈਟਰੋਲ ਦੀਆਂ ਬੋਤਲਾਂ ਲੈ ਕੇ ਸਿੱਖਿਆ ਬੋਰਡ ਦੀ ਬਿਲਡਿੰਗ 'ਤੇ ਚੜ੍ਹੇ ਅਧਿਆਪਕ
Published : Jun 16, 2021, 3:56 pm IST
Updated : Jun 16, 2021, 4:00 pm IST
SHARE ARTICLE
Teachers protest in Mohali
Teachers protest in Mohali

ਜਾਬ ਵਿਚ ਕਾਫੀ ਸਮੇਂ ਤੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਅਧਿਆਪਕਾਂ ਵੱਲੋਂ ਸੰਘਰਸ਼ ਕੀਤੇ ਜਾ ਰਹੇ ਹਨ।

ਮੋਹਾਲੀ: ਪੰਜਾਬ (Punjab) ਵਿਚ ਕਾਫੀ ਸਮੇਂ ਤੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਅਧਿਆਪਕਾਂ (Teachers) ਵੱਲੋਂ ਸੰਘਰਸ਼ ਕੀਤੇ ਜਾ ਰਹੇ ਹਨ। ਇਸ ਦੌਰਾਨ ਅੱਜ ਅਧਿਆਪਕਾਂ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਮੋਹਾਲੀ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਅਧਿਆਪਕ ਯੂਨੀਅਨ  (Teachers Union) ਦੇ ਪੰਜ ਮੈਂਬਰ ਹੱਥ ਵਿਚ ਪੈਟਰੋਲ (Petrol) ਦੀਆਂ ਬੋਤਲਾਂ ਲੈ ਕੇ ਮੋਹਾਲੀ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਦੀ 7ਵੀਂ ਮੰਜ਼ਿਲ ’ਤੇ ਚੜ੍ਹ ਗਏ।

Teachers protest in MohaliTeachers protest in Mohali

ਹੋਰ ਪੜ੍ਹੋ: ਬੀਬੀ ਜਗੀਰ ਕੌਰ ਨੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਚਾਰ ਮੁਲਾਜ਼ਮ ਕੀਤੇ ਬਰਖ਼ਾਸਤ

ਬਿਲਡਿੰਗ 'ਤੇ ਚੜ੍ਹੇ ਇਕ ਅਧਿਆਪਕ ਨੇ ਆਪਣੇ ਉੱਪਰ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼। ਦੂਜੇ ਪਾਸੇ ਮਲੋਟ ਦੀ ਇਕ ਮਹਿਲਾ ਅਧਿਆਪਕਾ ਰਾਜਬੀਰ ਕੌਰ ਨੇ ਵੀ ਸਲਫਾਸ ਖਾ ਲਈ, ਜਿਸ ਦੇ ਚਲਦਿਆਂ ਉਸ ਦੀ ਸਿਹਤ ਖ਼ਰਾਬ ਹੋ ਗਈ। ਉਸ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਭਰਤੀ ਕਰਵਾਇਆ ਗਿਆ।  ਅਧਿਆਪਕਾਂ ਵੱਲੋਂ ਸਿੱਖਿਆ ਸਕੱਤਰ ਦੇ ਦਫ਼ਤਰ ਦਾ ਘਿਰਾਓ ਕਰਕੇ ਪੰਜਾਬ ਸਰਕਾਰ (Punjab Government) ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ।

Teachers protest in MohaliTeachers protest in Mohali

ਇਹ ਵੀ ਪੜ੍ਹੋ-MP : ਬਿਨ੍ਹਾਂ ਟੈਸਟ ਕੀਤੇ ਸਰਕਾਰ ਨੇ ਜਾਰੀ ਕਰ ਦਿੱਤੀ ਕੋਰੋਨਾ ਰਿਪੋਰਟ, ਅੱਧੇ ਨੰਬਰ Out of Service

ਇਸ ਮੌਕੇ ਭਾਰੀ ਗਿਣਤੀ ਵਿਚ ਪੁਲਿਸ ਫੋਰਸ (Police force) ਵੀ ਤੈਨਾਤ ਹੈ। ਬਿਲਡਿੰਗ ਉੱਤੇ ਚੜ੍ਹੇ ਅਧਿਆਪਕਾਂ ਵੱਲੋਂ ਲਗਾਤਾਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ। ਸਰਕਾਰ ਵੱਲੋਂ ਉਹਨਾਂ ਨੂੰ ਪੱਕਾ ਕਰਨ ਲਈ ਭਰੋਸਾ ਦਿੱਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਪਿਛਲੇ 18 ਸਾਲਾਂ ਤੋਂ ਕੰਮ ਕਰ ਰਹੇ ਹਨ ਪਰ ਉਹਨਾਂ ਨੂੰ ਸਿਰਫ 6000 ਰੁਪਏ ਤਨਖਾਹ ਮਿਲ ਰਹੀ ਹੈ।

Teachers protest in MohaliTeachers protest in Mohali

ਇਹ ਵੀ ਪੜ੍ਹੋ-ਕੋਰੋਨਾ ਦੇ ਡੈਲਟਾ ਵੈਰੀਐਂਟ ਵਿਰੁੱਧ ਸਭ ਤੋਂ ਵਧੇਰੇ ਅਸਰਦਾਰ ਹੈ ਰੂਸ ਦੀ 'ਸਪੂਤਨਿਕ ਵੀ' ਵੈਕਸੀਨ

ਬਿਲਡਿੰਗ ’ਤੇ ਚੜ੍ਹੇ ਅਧਿਆਪਕਾਂ ਵਿਚ ਸਤਿੰਦਰ ਸਿੰਘ ਕੰਗ (ਤਰਨਤਾਰਨ), ਕੁਲਬੀਰ ਸਿੰਘ (ਅਬੋਹਰ), ਕੁਲਵਿੰਦਰ ਸਿੰਘ (ਸੰਗਰੂਰ), ਬੇਅੰਤ ਸਿੰਘ (ਪਟਿਆਲਾ) ਅਤੇ ਸਮਰ ਸਿੰਘ (ਮਾਨਸਾ) ਸ਼ਾਮਲ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਜ਼ਬਰਦਸਤੀ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਸਲਫਾਸ ਖਾ ਲੈਣਗੇ ਜਾਂ ਛਾਲ ਮਾਰ ਦੇਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement