ਵੱਡੀ ਕਾਮਯਾਬੀ: ਲਸ਼ਕਰ-ਏ-ਤਾਇਬਾ ਕਮਾਂਡਰ ਨਦੀਮ ਅਬਰਾਰ ਗ੍ਰਿਫ਼ਤਾਰ, ਕਈ ਹੱਤਿਆਵਾਂ ਵਿਚ ਸੀ ਸ਼ਾਮਲ
Published : Jun 28, 2021, 5:21 pm IST
Updated : Jun 28, 2021, 5:21 pm IST
SHARE ARTICLE
Jammu Kashmir LeT Commander Nadeem Abrar Arrested
Jammu Kashmir LeT Commander Nadeem Abrar Arrested

ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੁਰੱਖਿਆ ਬਲਾਂ ਨੇ ਅਤਿਵਾਦੀ ਸੰਗਠਨ ਲਸ਼ਕਰ ਏ ਤਾਇਬਾ ਦੇ ਕਮਾਂਡਰ ਨਦੀਮ ਅਬਰਾਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਸ੍ਰੀਨਗਰ:  ਜੰਮੂ-ਕਸ਼ਮੀਰ (Jammu Kashmir) ਵਿਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੁਰੱਖਿਆ ਬਲਾਂ ਨੇ ਅਤਿਵਾਦੀ ਸੰਗਠਨ ਲਸ਼ਕਰ ਏ ਤਾਇਬਾ ਦੇ ਕਮਾਂਡਰ ਨਦੀਮ ਅਬਰਾਰ (LeT Commander Nadeem Abrar Arrested) ਨੂੰ ਗ੍ਰਿਫ਼ਤਾਰ ਕੀਤਾ ਹੈ। ਨਦੀਮ ਲਾਵੇਪੋਰਾ ਅਤਿਵਾਦੀ ਹਮਲੇ ਵਿਚ ਸ਼ਾਮਲ ਸੀ। ਇਸ ਹਮਲੇ ਵਿਚ ਅਤਿਵਾਦੀਆਂ ਨੇ ਸੀਆਰਪੀਐਫ ਦੇ ਤਿੰਨ ਜਵਾਨਾਂ ਦੀ ਹੱਤਿਆ ਕੀਤੀ ਸੀ।

Vijay Kumar, IGP, Kashmir ZoneVijay Kumar, IGP, Kashmir Zone

ਹੋਰ ਪੜ੍ਹੋ: ਮਿਹਨਤ ਨੂੰ ਸਲਾਮ! ਸ਼ਿਕੰਜਵੀ ਵੇਚ ਕੇ ਗੁਜ਼ਾਰਾ ਕਰਦੀ ਸੀ ਸਿੰਗਲ ਮਦਰ, ਹੁਣ ਬਣੀ ਸਬ-ਇੰਸਪੈਕਟਰ

ਕਸ਼ਮੀਰ ਜ਼ੋਨ ਦੇ ਆਈਜੀ ਵਿਜੈ ਕੁਮਾਰ (Vijay Kumar, IGP, Kashmir Zone) ਨੇ ਕਿਹਾ ਕਿ ਨਦੀਮ ਅਬਰਾਰ ਦੀ ਗ੍ਰਿਫ਼ਤਾਰੀ ਸੁਰੱਖਿਆ ਬਲਾਂ ਲਈ ਵੱਡੀ ਸਫਲਤਾ ਹੈ। ਉਹ ਕਈ ਹਮਲਿਆਂ ਵਿਚ ਸ਼ਾਮਲ ਰਿਹਾ ਹੈ।  ਦੱਸਿਆ ਜਾ ਰਿਹਾ ਹੈ ਕਿ ਕਮਾਂਡਰ ਇਕ ਵਾਹਨ ਵਿਚ ਯਾਤਰਾ ਕਰ ਰਿਹਾ ਸੀ। ਇਕ ਟਵੀਟ ਵਿਚ ਕਸ਼ਮੀਰ ਖੇਤਰ ਦੀ ਪੁਲਿਸ ਨੇ ਲਿਖਿਆ, ‘ਲਸ਼ਕਰ ਦੇ ਟਾਪ ਕਮਾਂਡਰ ਨਦੀਮ ਅਬਰਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਕਈ ਹੱਤਿਆਵਾਂ ਵਿਚ ਸ਼ਾਮਲ ਸੀ। ਸਾਡੇ ਲਈ ਵੱਡੀ ਸਫਲਤਾ’।

Jammu Kashmir LeT Commander Nadeem Abrar ArrestedJammu Kashmir LeT Commander Nadeem Abrar Arrested

ਹੋਰ ਪੜ੍ਹੋ: 2022 'ਚ ਪੰਜਾਬ ਦੀ ਮੁੜ-ਉਸਾਰੀ ਵਿਚ ਗੇਮ-ਚੇਂਜਰ ਸਾਬਤ ਹੋ ਸਕਦੇ ਹਨ ਕਿਸਾਨ- ਨਵਜੋਤ ਸਿੱਧੂ

ਪੁਲਿਸ ਸੂਤਰਾਂ ਅਨੁਸਾਰ ਅਬਰਾਰ ਇਕ ਹੋਰ ਅਤਿਵਾਦੀ ਨਾਲ ਜੇਕੇ 05ਈ 5646 ਨੰਬਰ ਵਾਲੀ ਆਲਟੋ ਵਿਚ ਜਾ ਰਿਹਾ ਸੀ। ਸ੍ਰੀਨਗਰ ਪੁਲਿਸ ਅਤੇ ਕਾਰਗੋ ਦੀਆਂ ਸਾਂਝੀਆਂ ਟੀਮਾਂ ਨੇ ਨੈਸ਼ਨਲ ਹਾਈਵੇਅਰ ਕ੍ਰਾਸਿੰਗ ’ਤੇ ਅਪਰੇਸ਼ਨ ਨੂੰ ਅੰਜਾਮ ਦਿੱਤਾ ਹੈ।

ਹੋਰ ਪੜ੍ਹੋ: ਕੱਲ੍ਹ ਚੰਡੀਗੜ੍ਹ ਪਹੁੰਚਣਗੇ ਅਰਵਿੰਦ ਕੇਜਰੀਵਾਲ, ਪੰਜਾਬ ਦੀਆਂ ਔਰਤਾਂ ਲਈ ਕਰਨਗੇ ਵੱਡਾ ਐਲਾਨ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement