ਮਿਹਨਤ ਨੂੰ ਸਲਾਮ! ਸ਼ਿਕੰਜਵੀ ਵੇਚ ਕੇ ਗੁਜ਼ਾਰਾ ਕਰਦੀ ਸੀ ਸਿੰਗਲ ਮਦਰ, ਹੁਣ ਬਣੀ ਸਬ-ਇੰਸਪੈਕਟਰ
Published : Jun 28, 2021, 3:33 pm IST
Updated : Jun 28, 2021, 3:33 pm IST
SHARE ARTICLE
Anie siva
Anie siva

ਕੇਰਲ ਦੀ ਰਹਿਣ ਵਾਲੀ ਇਕ ਸਿੰਗਲ ਮਦਰ ਐਨੀ ਸ਼ਿਵਾ ਕਾਫੀ ਚਰਚਾ ਵਿਚ ਹੈ। ਦਰਅਸਲ ਇਹ ਮਾਂ ਸਖ਼ਤ ਮਿਹਨਤ ਤੋਂ ਬਾਅਦ ਪੁਲਿਸ ਸਬ ਇੰਸਪੈਕਟਰ ਬਣੀ ਹੈ।

ਨਵੀਂ ਦਿੱਲੀ: ਕੇਰਲ ਦੀ ਰਹਿਣ ਵਾਲੀ ਇਕ ਸਿੰਗਲ ਮਦਰ ਐਨੀ ਸ਼ਿਵਾ (Single Mother Anie siva) ਕਾਫੀ ਚਰਚਾ ਵਿਚ ਹੈ। ਦਰਅਸਲ ਇਹ ਮਾਂ ਸਖ਼ਤ ਮਿਹਨਤ ਤੋਂ ਬਾਅਦ ਪੁਲਿਸ ਸਬ ਇੰਸਪੈਕਟਰ (Sub inspector ) ਬਣੀ ਹੈ। 31 ਸਾਲਾ ਸ਼ਿਵਾ ਨੂੰ ਵਰਕਲਾ ਪੁਲਿਸ ਸਟੇਸ਼ਨ ਵਿਚ ਪ੍ਰੋਬੇਸ਼ਨਰੀ ਸਬ-ਇੰਸਪੈਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ

Anie sivaAnie siva

ਹੋਰ ਪੜ੍ਹੋ: 2022 'ਚ ਪੰਜਾਬ ਦੀ ਮੁੜ-ਉਸਾਰੀ ਵਿਚ ਗੇਮ-ਚੇਂਜਰ ਸਾਬਤ ਹੋ ਸਕਦੇ ਹਨ ਕਿਸਾਨ- ਨਵਜੋਤ ਸਿੱਧੂ

ਕੇਰਲ ਪੁਲਿਸ (Kerala Police) ਨੇ ਐਨੀ ਸ਼ਿਵਾ ਦੀ ਕਾਮਯਾਬੀ ’ਤੇ ਟਵੀਟ ਕੀਤਾ ਹੈ। ਟਵੀਟ ਵਿਚ ਲਿਖਿਆ, ‘ਇੱਛਾ ਸ਼ਕਤੀ ਅਤੇ ਵਿਸ਼ਵਾਸ ਦਾ ਸੱਚਾ ਮਾਡਲ। ਪਤੀ ਅਤੇ ਪਰਿਵਾਰ ਵੱਲੋਂ ਸਾਥ ਛੱਡਣ ਤੋਂ ਬਾਅਦ ਇਕ 18 ਸਾਲ ਦੀ ਲੜਕੀ ਜੋ ਆਪਣੇ 6 ਮਹੀਨੇ ਦੇ ਬੱਚੇ ਦੇ ਨਾਲ ਸੜਕ 'ਤੇ ਆਈ ਸੀ, ਅੱਜ ਇਕ ਸਬ ਇੰਸਪੈਕਟਰ ਬਣ ਗਈ ਹੈ’।

TweetTweet

ਹੋਰ ਪੜ੍ਹੋ: ਕੱਲ੍ਹ ਚੰਡੀਗੜ੍ਹ ਪਹੁੰਚਣਗੇ ਅਰਵਿੰਦ ਕੇਜਰੀਵਾਲ, ਪੰਜਾਬ ਦੀਆਂ ਔਰਤਾਂ ਲਈ ਕਰਨਗੇ ਵੱਡਾ ਐਲਾਨ

ਨਿਊਜ਼ ਏਜੰਸੀ ਮੁਤਾਬਕ ਐਨੀ ਨੇ ਦੱਸਿਆ, ‘ਮੈਨੂੰ ਕੁਝ ਦਿਨ ਪਹਿਲਾਂ ਹੀ ਪਤਾ ਚੱਲਿਆ ਕਿ ਮੇਰੀ ਪੋਸਟਿੰਗ ਵਰਕਲਾ ਦੇ ਪੁਲਿਸ ਸਟੇਸ਼ਨ ਵਿਚ ਹੋਈ ਹੈ। ਇਹ ਉਹ ਥਾਂ ਹੈ, ਜਿੱਥੇ ਮੈਂ ਅਪਣੇ ਛੋਟੇ ਬੱਚੇ ਨਾਲ ਬਹੁਤ ਮੁਸ਼ਕਿਲਾਂ ਦੇਖੀਆਂ, ਜਦੋਂ ਮੇਰਾ ਸਾਥ ਦੇਣ ਵਾਲਾ ਕੋਈ ਨਹੀਂ ਸੀ’।

Anie sivaAnie siva

ਹੋਰ ਪੜ੍ਹੋ: ਆਨਲਾਈਨ ਸਿੱਖੀ ਪੇਟਿੰਗ, ਹੁਣ ਇੰਜੀਨੀਅਰਿੰਗ ਦੀ ਨੌਕਰੀ ਛੱਡ ਸ਼ੁਰੂ ਕੀਤਾ ਪੇਟਿੰਗ ਦਾ ਕਾਰੋਬਾਰ

ਉਹਨਾਂ ਦੱਸਿਆ ਕਿ ਵਰਕਲਾ ਸ਼ਿਵਗਿਰੀ ਆਸ਼ਰਮ ਦੇ ਸਟਾਲ ’ਤੇ ਉਹਨਾਂ ਨੇ ਕਈ ਛੋਟੇ-ਮੋਟੇ ਕੰਮ ਕੀਤੇ। ਜਿਵੇਂ ਸ਼ਿਕੰਜਵੀ, ਆਈਸਕਰੀਮ ਵੇਚਣਾ ਆਦਿ। ਸਭ ਫੇਲ੍ਹ ਹੋ ਗਿਆ। ਉਦੋਂ ਕਿਸੇ ਵਿਅਕਤੀ ਨੇ ਉਹਨਾਂ ਨੂੰ ਪੜ੍ਹਾਈ ਕਰਨ ਅਤੇ ਪੁਲਿਸ ਵਿਚ ਭਰਤੀ ਲਈ ਪ੍ਰੀਖਿਆ ਦੇਣ ਦਾ ਸੁਝਾਅ ਦਿੱਤਾ ਅਤੇ ਪੈਸੇ ਦੇ ਕੇ ਉਸ ਦੀ ਮਦਦ ਕੀਤੀ।

Anie sivaAnie siva

ਹੋਰ ਪੜ੍ਹੋ: ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਬਿਆਨ, 'ਤਨਖ਼ਾਹ ਵਿਚੋਂ ਪੌਣੇ ਤਿੰਨ ਲੱਖ ਤਾਂ ਟੈਕਸ ਵਿਚ ਜਾਂਦਾ ਹੈ'

ਦੱਸਿਆ ਜਾ ਰਿਹਾ ਹੈ ਕਿ ਐਨੀ (Sub Inspector Anie Siva) ਨੇ ਅਪਣੇ ਪਰਿਵਾਰ ਦੀ ਮਰਜ਼ੀ ਖਿਲਾਫ ਵਿਆਹ ਕਰਵਾਇਆ ਸੀ ਪਰ ਬੱਚੇ ਦੇ ਜਨਮ ਤੋਂ ਬਾਅਦ ਪਤੀ ਨੇ ਉਹਨਾਂ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਐਨੀ ਸ਼ਿਵਾ ਨੇ ਹਿੰਮਤ ਨਹੀਂ ਹਾਰੀ। ਅੱਜ ਇਸ ਮਹਿਲਾ ਸਬ-ਇੰਸਪੈਕਟਰ ਨੂੰ ਹਰ ਦੇਸ਼ਵਾਸੀ ਸਲਾਮ ਕਰ ਰਿਹਾ ਹੈ।  

Location: India, Kerala

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement