ਪੱਛਮ ਬੰਗਾਲ 'ਚ ਭਾਜਪਾ ਨੇਤਾ ਦਾ ਕਤਲ, ਤ੍ਰਿਣਮੂਲ ਕਾਂਗਰਸ 'ਤੇ ਲਗਾਇਆ ਦੋਸ਼
Published : Jul 28, 2018, 4:42 pm IST
Updated : Jul 28, 2018, 4:42 pm IST
SHARE ARTICLE
file photo--Murder of  BJP leader in West Bengal-Amit Shah
file photo--Murder of BJP leader in West Bengal-Amit Shah

ਪੱਛਮ ਬੰਗਾਲ ਵਿਚ ਭਾਜਪਾ ਵਰਕਰਾਂ ਦੀ ਹੱਤਿਆ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਪੱਛਮੀ ਬੰਗਾਲ ਦੇ ਦੱਖਣ 24 ਪਰਗਨਾ ਜ਼ਿਲ੍ਹੇ ਦੇ ਮੰਦਰ ਬਜ਼ਾਰ...

ਕੋਲਕੱਤਾ : ਪੱਛਮ ਬੰਗਾਲ ਵਿਚ ਭਾਜਪਾ ਵਰਕਰਾਂ ਦੀ ਹੱਤਿਆ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਪੱਛਮੀ ਬੰਗਾਲ ਦੇ ਦੱਖਣ 24 ਪਰਗਨਾ ਜ਼ਿਲ੍ਹੇ ਦੇ ਮੰਦਰ ਬਜ਼ਾਰ ਇਲਾਕੇ ਵਿਚ ਕੁੱਝ ਅਣਪਛਾਤੇ ਸ਼ਰਾਰਤੀ ਤੱਤਾਂ ਨੇ ਭਾਜਪਾ ਦੇ ਇਕ ਸਥਾਨਕ ਵਰਕਰ ਦੀ ਹੱਤਿਆ ਕਰ ਦਿਤੀ। ਭਾਜਪਾ ਨੇ ਦੋਸ਼ ਲਗਾÎਇਆ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਲੋਕਾਂ ਨੇ ਸਰਦਾਰ ਦੀ ਹੱਤਿਆ ਕੀਤੀ ਹੈ। ਹਾਲਾਂਕਿ ਤ੍ਰਿਣਮੂਲ ਨੇ ਉਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ। ਇਹੀ ਨਹੀਂ, ਭਾਜਪਾ ਨੇ ਸਥਾਨਕ ਟੀਐਮਸੀ ਨੇਤਾਵਾਂ ਦੇ ਵਿਰੁਧ ਸ਼ਿਕਾਇਤ ਵੀ ਦਰਜ ਕਰਵਾ ਦਿਤੀ ਹੈ। 

Murder of  BJP leader in West BengalMurder of BJP leader in West Bengalਪੁਲਿਸ ਨੇ ਸਨਿਚਰਵਾਰ ਨੂੰ ਦਸਿਆ ਕਿ ਭਾਜਪਾ ਦੀ ਮੰਦਰ ਬਜ਼ਾਰ ਧਾਨੁਰਹਾਟ ਇਲਾਕੇ ਦੀ ਮੰਡਲ ਕਮੇਟੀ ਦੇ ਸਕੱਤਰ ਸ਼ਕਤੀਪਦਾ ਸਰਦਾਰ (45) ਸ਼ੁਕਰਵਾਰ ਨੂੰ ਘਰ ਪਰਤ ਰਹੇ ਸਨ, ਉਸੇ ਦੌਰਾਨ ਸ਼ਰਾਰਤੀ ਤੱਤਾਂ ਨੇ ਉਨ੍ਹਾਂ 'ਤੇ ਧਾਰਦਾਰ ਹਥਿਆਰ ਨਾਲ ਹਮਲਾ ਕੀਤਾ ਅਤੇ ਸੜਕ 'ਤੇ ਹੀ ਛੱਡ ਦਿਤਾ। ਸਥਾਨਕ ਲੋਕਾਂ ਨੇ ਸਰਦਾਰ ਨੂੰ ਜ਼ਮੀਨ 'ਤੇ ਪਿਆ ਹੋਇਆ ਦੇਖਿਆ। 

 BJP Worker Protest in West BengalBJP Worker Protest in West Bengalਉਸ ਦੇ ਸਰੀਰ ਤੋਂ ਖ਼ੂਨ ਵਹਿ ਰਿਹਾ ਸੀ। ਲੋਕਾਂ ਨੇ ਉਨ੍ਹਾਂ ਨੂੰ ਤੁਰਤ ਡਾਇਮੰਡ ਹਾਰਬਰ ਹਸਪਤਾਲ ਪਹੁੰਚਾਇਆ। ਸਥਿਤੀ ਖ਼ਰਾਬ ਹੋਣ 'ਤੇ ਹਸਪਤਾਲ ਨੇ ਉਨ੍ਹਾਂ ਨੂੰ ਕੋਲਕੱਤਾ ਦੇ ਇਕ ਹਸਪਤਾਲ ਵਿਚ ਰੈਫ਼ਰ ਕਰ ਦਿਤਾ ਪਰ ਹਸਪਤਾਲ ਲਿਜਾਂਦੇ ਸਮੇਂ ਉਸ ਨੇ ਦਮ ਤੋੜ ਦਿਤਾ। ਪੁਲਿਸ ਨੇ ਕਿਹਾ ਕਿ ਉਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਤੋਂ ਪਹਿਲਾਂ ਪੱਛਮ ਬੰਗਾਲ ਦੇ ਮੁਰਸ਼ਦਾਬਾਦ ਵਿਚ 54 ਸਾਲਾ ਦਲਿਤ ਭਾਜਪਾ ਵਰਕਰ ਧਰਮਰਾਜ ਹਜਰਾ ਦੀ ਹੱਤਿਆ ਹੋ ਗਈ ਸੀ। ਹਜ਼ਰਾ ਦੀ ਲਾਸ਼ ਮੁਰਸ਼ਦਾਬਾਦ ਵਿਚ ਸ਼ਕਤੀਪੁਰ ਪੁਲਿਸ ਸਟੇਸ਼ਨ ਦੇ ਅਧੀਨ ਪੈਂਦੇ ਤਲਦਾਂਗਾ ਪਿੰਡ ਦੇ ਇਕ ਤਲਾਬ ਵਿਚ ਤੈਰਦੀ ਹੋਈ ਮਿਲੀ ਸੀ।

Mamta BenrjeeMamta Benrjee ਭਾਜਪਾ ਵਰਕਰ ਹਜਰਾ ਦੇ ਹੱਥ ਰੱਸੀ ਨਾਲ ਬੰਨ੍ਹੇ ਹੋਏ ਸਨ। ਉਸ ਸਮੇਂ ਵੀ ਭਾਜਪਾ ਵਰਕਰਾਂ ਨੇ ਤ੍ਰਿਣਮੂਲ ਕਾਂਗਰਸ ਦੇ ਲੋਕਾਂ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਸੀ। ਹਜਰਾ ਸਥਾਨਕ ਭਾਜਪਾ ਦੀ ਕੋਰ ਕਮੇਟੀ ਦਾ ਮੈਂਬਰ ਸੀ ਅਤੇ ਪੰਚਾਇਤੀ ਚੋਣਾਂ ਤੋਂ ਬਆਦ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਫਿਰ ਆਖ਼ਰਕਾਰ ਇਕ ਦਿਨ ਉਸ ਦੀ ਲਾਸ਼ ਤਲਾਬ ਵਿਚ ਤੈਰਦੀ ਹੋਈ ਮਿਲੀ ਸੀ। ਭਾਜਪਾ ਨੇ ਅਪਣੇ ਵਰਕਰਾਂ ਦੀਆਂ ਹੋ ਰਹੀਆਂ ਹੱਤਿਆਵਾਂ ਦੇ ਲਈ ਤ੍ਰਿਣਮੂਲ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

Location: India, West Bengal, Habra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement