
ਭਾਜਪਾ ਦੀ ਦਿੱਲੀ ਇਕਾਈ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 1800 ਤੋਂ ਜ਼ਿਆਦਾ ਵਾਟਸਐਪ ਗਰੁੱਪ ਬਣਾਏ ਹਨ। ਹਰ ਇਕ ਗਰੁੱਪ ਵਿਚ ਭਾਜਪਾ...
ਨਵੀਂ ਦਿੱਲੀ : ਭਾਜਪਾ ਦੀ ਦਿੱਲੀ ਇਕਾਈ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 1800 ਤੋਂ ਜ਼ਿਆਦਾ ਵਾਟਸਐਪ ਗਰੁੱਪ ਬਣਾਏ ਹਨ। ਹਰ ਇਕ ਗਰੁੱਪ ਵਿਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਮੈਂਬਰ ਬਣਾਇਆ ਗਿਆ ਹੈ ਤਾਕਿ ਉਨ੍ਹਾਂ ਨੂੰ ਸਿੱਧੀ ਸੂਚਨਾ ਮਿਲ ਸਕੇ। ਦਿੱਲੀ ਭਾਜਪਾ ਇਕਾਈ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੰਡਲ ਪੱਧਰ 'ਤੇ ਟੀਮਾਂ ਦਾ ਨਵੇਂ ਸਿਰੇ ਤੋਂ ਗਠਨ ਕਰ ਰਹੀ ਹੈ। ਦਿੱਲੀ ਭਾਜਪਾ ਇਕਾਈ ਦੇ ਮੀਡੀਆ ਮਾਮਲਿਆਂ ਦੇ ਮੁਖੀ ਅਤੇ ਸੋਸ਼ਲ ਮੀਡੀਆ ਇਕਾਈ ਦੇ ਸਹਿ ਇੰਚਾਰਜ ਨੀਲਕਾਂਤ ਬਖ਼ਸ਼ੀ ਨੇ ਦਸਿਆ ਕਿ ਅਸੀਂ ਪਾਰਟੀ ਦੇ ਸਾਰੇ ਅਹੁਦੇਦਾਰਾ ਅਤੇ ਵਰਕਰਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ।
Manoj Tiwari BJP Delhiਹੁਣ ਤਕ 1800 ਤੋਂ ਜ਼ਿਆਦਾ ਵਾਟਸਐਪ ਗਰੁੱਪ ਬਣਾਏ ਗਏ ਹਨ। ਇਸ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਭਾਜਪਾ ਦਾ ਟੀਚਾ ਸਿੱਧੀ ਸੂਚਨਾ ਮੁਹੱਈਆ ਕਰਵਾਉਣਾ ਅਤੇ ਫ਼ਰਜ਼ੀ ਖ਼ਬਰਾਂ 'ਤੇ ਰੋਕ ਲਗਾਉਣਾ ਹੈ। ਹਰ ਗਰੁੱਭ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਦਿੱਲੀ ਦੇ ਭਾਜਪਾ ਮੁਖੀ ਮਨੋਜ ਤਿਵਾੜੀ ਦੇ ਸੰਪਰਕ ਨੰਬਰ ਹੋਣਗੇ, ਤਾਕਿ ਉਨ੍ਹਾਂ ਕੋਲ ਕਿਸੇ ਵੀ ਮਾਮਲੇ ਦੀ ਸਿੱਧੀ ਜਾਣਕਾਰੀ ਪਹੁੰਚ ਸਕੇ। ਵਿਰੋਧੀਆਂ ਦੇ ਬੇਭਰੋਸਗੀ ਮਤੇ ਨੂੰ ਭਾਰੀ ਫ਼ਰਕ ਨਾਲ ਮਾਤ ਦੇ ਕੇ ਭਾਜਪਾ ਨੇਤਾਵਾਂ ਨੇ ਮਿਸ਼ਨ 2019 ਦੇ ਲਈ ਅਪਣੇ ਤੇਵਰਾਂ ਨੂੰ ਨਵੀਂ ਧਾਰ ਦੇਣੀ ਸ਼ੁਰੂ ਕਰ ਦਿਤੀ ਹੈ।
Amit Shah BJPਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤਰ ਪ੍ਰਦੇਸ਼ ਦੀ ਸ਼ਾਹਜਹਾਂਪੁਰ ਰੈਲੀ ਵਿਚ ਵਿਰੋਧੀਆਂ 'ਤੇ ਹਮਲਾਵਰ ਰਹੇ, ਉਥੇ ਪਾਰਟੀ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਜੈਪੁਰ ਵਿਚ ਵਰਕਰਾਂ ਨੂੰ ਨਵੇਂ ਨਾਲ ਭਰਿਆ। ਨਵੇਂ ਹਾਲਾਤਾਂ ਵਿਚ ਗਠਜੋੜ ਨੂੰ ਲੈ ਕੇ ਵੀ ਨਵੇਂ ਸੰਕੇਤ ਉਭਰੇ ਹਨ। ਸ਼ਿਵ ਸੈਨਾ ਵਲੋਂ ਧੋਖਾ ਦੇਣ ਦੇ ਬਦਲੇ ਵਿਚ ਭਾਜਪਾ ਨੇ ਅੰਨਾ ਡੀਐਮਕੇ ਦੇ ਨਾਲ ਅਪਣੇ ਸਬੰਧਾਂ ਨੂੰ ਮਜ਼ਬੂਤੀ ਦਿਤੀ ਹੈ, ਉਥੇ ਬੀਜਦ ਅਤੇ ਟੀਆਰਐਸ ਨੂੰ ਭਵਿੱਖ ਦੇ ਸਹਿਯੋਗੀਆਂ ਦੇ ਰੂਪ ਵਿਚ ਤਿਆਰ ਕੀਤਾ ਹੈ। ਸੰਸਦ ਭਵਨ ਤੋਂ ਸ਼ੁਕਰਵਾਰ ਰਾਤ ਜਦੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੋ ਉਂਗਲੀਆਂ ਨਾਲ ਜੇਤੂ ਨਿਸ਼ਾਨ ਬਣਾਉਣ ਲਈ ਬਾਹਰ ਨਿਕਲੇ ਤਾਂ ਇਹ ਮਹਿਜ਼ ਸਦਨ ਦੇ ਅੰਦਰ ਜਿੱਤ ਦਾ ਸੰਕੇਤ ਹੀ ਨਹੀਂ ਸੀ ਬਲਕਿ ਵਿਰੋਧੀਆਂ ਦੀਆਂ ਤਿਆਰੀਆਂ 'ਤੇ ਤਿੱਖਾ ਨਿਸ਼ਾਨਾ ਵੀ ਸੀ।
Watsappਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵਿਰੋਧੀ ਰਣਨੀਤੀ 'ਤੇ ਜਿਸ ਬੜ੍ਹਤ ਦੀ ਲੋੜ ਹੈ, ਉਹ ਇਸ ਬੇਭਰੋਸਗੀ ਮਤੇ ਨੇ ਪੂਰੀ ਕਰ ਦਿਤੀ ਹੈ। ਭਾਜਪਾ ਦੇ ਸਾਹਮਣੇ ਲੋਕ ਸਭਾ ਤੋਂ ਪਹਿਲਾਂ ਅਪਣੀਆਂ ਸਰਕਾਰਾਂ ਵਾਲੇ ਤਿੰਨ ਮਹੱਤਵਪੂਰਨ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੀ ਚੁਣੌਤੀ ਹੈ। ਇਨ੍ਹਾਂ ਰਾਜਾਂ ਵਿਚ ਜਿਸ ਤਰ੍ਹਾਂ ਦੀਆਂ ਅਟਕਲਾਂ ਲੱਗ ਰਹੀਆਂ ਸਨ, ਉਸ ਨੂੰ ਦੇਖਦੇ ਹੋਏ ਭਾਜਪਾ ਵਿਚ ਬੇਚੈਨੀ ਦਾ ਮਾਹੌਲ ਪਾਇਆ ਜਾ ਰਿਹਾ ਸੀ ਪਰ ਹੁਣ ਉਸ ਨੂੰ ਰਾਹਤ ਮਿਲ ਗਈ ਹੈ।