ਛੇਤੀ ਹੀ ਭਾਰਤੀ ਸਰਹੱਦਾਂ ਦੀ ਰਾਖੀ ਕਰੇਗਾ ਰਾਫ਼ੇਲ
Published : Jun 30, 2020, 7:20 am IST
Updated : Jun 30, 2020, 7:21 am IST
SHARE ARTICLE
Rafale
Rafale

ਭਾਰਤ ਨੂੰ ਛੇ ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ 27 ਜੁਲਾਈ ਤਕ ਮਿਲਣ ਦੀ ਸੰਭਾਵਨਾ ਹੈ।

ਨਵੀਂ ਦਿੱਲੀ : ਭਾਰਤ ਨੂੰ ਛੇ ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ 27 ਜੁਲਾਈ ਤਕ ਮਿਲਣ ਦੀ ਸੰਭਾਵਨਾ ਹੈ। ਇਨ੍ਹਾਂ ਜਹਾਜ਼ਾਂ ਨਾਲ ਭਾਰਤੀ ਹਵਾਈ ਫ਼ੌਜ ਦੀ ਲੜਾਕੂ ਸਮਰਥਾ ਵਿਚ ਜ਼ਿਕਰਯੋਗ ਵਾਧਾ ਹੋਵੇਗਾ। ਪੂਰਬੀ ਲਦਾਖ਼ ਦੀ ਗਲਵਾਨ ਘਾਟੀ ਵਿਚ ਚੀਨ ਨਾਲ ਫ਼ੌਜੀ ਝੜਪ ਤੋਂ ਬਾਅਦ ਦੋ ਹਫ਼ਤਿਆਂ ਤੋਂ ਹਵਾਈ ਫ਼ੌਜ ਅਲਰਟ 'ਤੇ ਹੈ। ਉਸ ਝੜਪ ਵਿਚ ਭਾਰਤੀ ਫ਼ੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਦੋਵੇਂ ਫ਼ੌਜਾਂ ਸੱਤ ਹਫ਼ਤਿਆਂ ਤੋਂ ਉਸ ਖੇਤਰ ਵਿਚ ਆਹਮੋ ਸਾਹਮਣੇ ਹਨ।

Rajnath SinghRajnath Singh

ਰਖਿਆ ਮੰਤਰੀ ਰਾਜਨਾਥ ਸਿੰਘ ਨੇ ਦੋ ਜੂਨ ਨੂੰ ਫ਼੍ਰਾਂਸੀਸੀ ਹਮਰੁਤਬਾ ਫਲੋਰੇਂਸ ਪਰਲੀ ਨਾਲ ਗਲਬਾਤ ਕੀਤੀ ਸੀ। ਗਲਬਾਤ ਵਿਚ ਉਨ੍ਹਾਂ ਨੇ ਦਸਿਆ ਕਿ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਭਾਰਤ ਨੂੰ ਰਾਫੇਲ ਜੈੱਟ ਜਹਾਜ਼ਾਂ ਦੀ ਪੂਰਤੀ ਨਿਰਧਾਰਤ ਸਮੇਂ 'ਤੇ ਕੀਤੀ ਜਾਵੇਗੀ। ਫ਼ੌਜ ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਬੇਨਤੀ ਨਾਲ ਕਿਹਾ ਕਿ ਰਾਫੇਲ ਜਹਾਜ਼ਾਂ ਦੇ ਆਉਣ ਨਾਲ ਭਾਰਤੀ ਹਵਾਈ ਫ਼ੌਜ ਦੀ ਸਾਰੀ ਲੜਾਕੂ ਸਮਰਥਾ ਵਿਚ ਕਾਫੀ ਵਾਧਾ ਹੋਵੇਗਾ ਅਤੇ ਇਹ ਭਾਰਤ ਦੇ 'ਵਿਰੋਧੀਆਂ' ਲਈ ਇਕ ਸਪੱਸ਼ਟ ਸੁਨੇਹਾ ਹੋਵੇਗਾ। ਇਸ ਬਾਰੇ ਪੁੱਛੇ ਜਾਣ 'ਤੇ ਭਾਰਤੀ ਹਵਾਈ ਫ਼ੌਜ ਨੇ ਕੋਈ ਟਿੱਪਣੀ ਨਹੀਂ ਕੀਤੀ।

File PhotoFile Photo

ਜਹਾਜ਼ਾਂ ਦਾ ਪਹਿਲਾ ਸਕਵਾਡਰਨ ਹਵਾਈ ਫ਼ੌਜ ਦੇ ਅੰਬਾਲਾ ਸਟੇਸ਼ਨ 'ਤੇ ਤੈਨਾਤ ਕੀਤਾ ਜਾਵੇਗਾ ਜਿਸ ਨੂੰ ਭਾਰਤੀ ਹਵਾਈ ਫ਼ੌਜ ਲਈ ਮਹੱਤਵਪੂਰਨ ਠਿਕਾਣਿਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਭਾਰਤ ਨੇ ਸਤੰਬਰ 2016 ਵਿਚ ਫ਼੍ਰਾਂਸ ਨਾਲ ਲਗਭਗ 58,000 ਕਰੋੜ ਰੁਪਏ ਦੀ ਲਾਗਤ ਨਾਲ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖ਼ਰੀਦ ਲਈ ਸਮਝੌਤੇ 'ਤੇ ਹਤਾਖ਼ਰ ਕੀਤੇ ਸਨ। ਇਹ ਜਹਾਜ਼ ਕਈ ਸ਼ਕਤੀਸ਼ਾਲੀ ਹਥਿਆਰਾਂ ਨੂੰ ਲਜਾਣ ਵਿਚ ਸਮਰਥ ਹੈ।

File PhotoMBDA Meteor missile

ਇਸ ਵਿਚ ਯੂਰਪੀ ਮਿਸਾਈਲ ਨਿਰਮਾਤਾ ਐਮ.ਬੀ.ਡੀ.ਏ ਦਾ ਮੋਟਾਰ ਮਿਸਾਈਲ ਸ਼ਾਮਲ ਹੈ। ਰਾਫੇਲ ਦਾ ਦੂਜਾ ਸ ਕਵਾਰਡਨ ਪਛਮੀ ਬੰਗਾਲ ਵਿਚ ਹਾਸੀਮਾਰਾ ਬੇਸ 'ਤੇ ਤੈਨਾਤ ਕੀਤਾ ਜਾਵੇਗਾ। ਇਨ੍ਹਾਂ 36 ਰਾਫੇਲ ਜਹਾਜ਼ਾਂ ਵਿਚ 30 ਲੜਾਈ ਲਈ ਜਦੋਂਕਿ ਛੇ ਟਰੇਨਿੰਗ ਲਈ ਹੋਣਗੇ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement