
ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਤੇ ਇਸ ਨਾਲ ਨਜਿੱਠਣ ਲਈ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਕਾਰਨ ਬਹੁਤ ਸਾਰੇ ਭਾਈਚਾਰੇ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ
ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਨੇ ਸੋਮਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਅਤੇ ਇਸ ਨਾਲ ਨਜਿੱਠਣ ਲਈ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਕਾਰਨ ਬਹੁਤ ਸਾਰੇ ਭਾਈਚਾਰੇ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ ਇਕ ਮਹੀਨੇ ਵਿਚ 10,000 ਤੋਂ ਜ਼ਿਆਦਾ ਬੱਚਿਆਂ ਦੀ ਜਾਨ ਜਾ ਰਹੀ ਹੈ। ਛੋਟੇ ਕਿਸਾਨਾਂ ਦਾ ਬਜ਼ਾਰਾਂ ਤੋਂ ਦੂਰ ਹੋ ਜਾਣਾ, ਪਿੰਡਾਂ ਵਿਚ ਖਾਦ ਪਦਾਰਥ ਅਤੇ ਮੈਡੀਕਲ ਉਪਕਰਣਾਂ ਦੀ ਕਮੀ ਇਸ ਦਾ ਪ੍ਰਮੁੱਖ ਕਾਰਨ ਹੈ।
Children
ਸੰਯੁਕਤ ਰਾਸ਼ਟਰ ਦੀਆਂ ਚਾਰ ਏਜੰਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਵਧਦੇ ਕੁਪੋਸ਼ਣ ਦੇ ਲੰਬੇ ਸਮੇਂ ਤੱਕ ਨਤੀਜੇ ਹੋਣਗੇ, ਜੋ ਨਿੱਜੀ ਤ੍ਰਾਸਦੀਆਂ ਨੂੰ ਇਕ ਪੀੜ੍ਹੀਗਤ ਤਬਾਹੀ ਵਿਚ ਬਦਲ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਵਿਚ ਪੋਸ਼ਣ ਸਬੰਧੀ ਮੁਖੀ ਡਾਕਟਰ ਫ੍ਰਾਂਸੇਸਕੋ ਬ੍ਰਾਂਕਾ ਨੇ ਕਿਹਾ, ‘ਕੋਵਿਡ-19 ਦੌਰਾਨ ਪ੍ਰਭਾਵਿਤ ਹੋਈ ਖਾਦ ਸੁਰੱਖਿਆ ਦਾ ਅਸਰ ਹੁਣ ਤੋਂ ਕਈ ਸਾਲਾਂ ਤੱਕ ਦਿਖਣ ਵਾਲਾ ਹੈ।
Children
ਲੈਟਿਨ ਅਮਰੀਕਾ ਤੋਂ ਲੈ ਕੇ ਦੱਖਣੀ ਏਸ਼ੀਆ ਤੋਂ ਉਪ-ਸਹਾਰਾ ਅਫਰੀਕਾ ਤੱਕ, ਪਹਿਲਾਂ ਨਾਲੋਂ ਜ਼ਿਆਦਾ ਗਰੀਬ ਪਰਿਵਾਰਾਂ ਨੂੰ ਭਵਿੱਖ ਵਿਚ ਲੋੜੀਂਦਾ ਭੋਜਨ ਨਹੀਂ ਮਿਲੇਗਾ। ਵਰਲਡ ਫੂਡ ਪ੍ਰੋਗਰਾਮ ਦੇ ਮੁਖੀ ਡੇਵਿਡ ਬੈਸਲੇ ਨੇ ਅਪ੍ਰੈਲ ਵਿਚ ਚੇਤਾਵਨੀ ਦਿੱਤੀ ਸੀ ਕਿ ਕੋਰੋਨਾ ਵਾਇਰਸ ਅਰਥਵਿਵਸਥਾ ਇਸ ਸਾਲ ਗਲੋਬਲ ਕਾਲ ਦਾ ਕਾਰਨ ਬਣੇਗੀ। ਖਾਦ ਸੁਰੱਖਿਆ ਨੂੰ ਵੱਖ-ਵੱਖ ਪੜਾਵਾਂ ਵਿਚ ਮਾਪਿਆ ਜਾਂਦਾ ਹੈ।
Corona Virus
ਸੂਡਾਨ ਸਮੇਤ ਵਿਸ਼ਵ ਭਰ ਵਿਚ ਲੌਕਡਾਊਨ ਨਾਲ ਲੱਖਾਂ ਲੋਕਾਂ ਦੀ ਆਮਦਨ ਦਾ ਸਾਧਨ ਬੰਦ ਹੋ ਗਿਆ ਹੈ। ਮਹਿੰਗਾਈ ਦੀ ਦਰ 136% ਹੋਣ ਦੇ ਨਾਲ-ਨਾਲ, ਮੁੱਢਲੀਆਂ ਲੋੜਾਂ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਤਿੰਨ ਗੁਣਾ ਤੋਂ ਜ਼ਿਆਦਾ ਹੋ ਗਈਆਂ ਹਨ।