'ਕਿਕੀ’ ਤੋਂ ਬਾਅਦ ਹੁਣ ਲੋਕਾਂ ਵਿਚ ‘ਡੇਲੇ ਅਲੀ ਚੈਲੇਂਜ’ ਦਾ ਚੜ੍ਹਿਆ ਬੁਖਾਰ
Published : Aug 28, 2018, 12:14 pm IST
Updated : Aug 28, 2018, 12:14 pm IST
SHARE ARTICLE
dele alli challenge
dele alli challenge

‘ਕਿਕੀ’ ਤੋਂ ਬਾਅਦ ਹੁਣ ‘ਡੇਲੇ ਅਲੀ ਚੈਲੇਂਜ’ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇੰਗਲੈਂਡ ਦੇ ਜਵਾਨ ਮਿਡਫਿਲਡਰ ਡੇਲੇ ਅਲੀ ਦੇ ‘ਸੇਲੀਬਰੇਸ਼ਨ’ ਦਾ ਖਾਸ ਅੰਦਾਜ ਹੁਣ ਚੈਲੇਂਜ...

ਨਵੀਂ ਦਿੱਲੀ :- ‘ਕਿਕੀ’ ਤੋਂ ਬਾਅਦ ਹੁਣ ‘ਡੇਲੇ ਅਲੀ ਚੈਲੇਂਜ’ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇੰਗਲੈਂਡ ਦੇ ਜਵਾਨ ਮਿਡਫਿਲਡਰ ਡੇਲੇ ਅਲੀ ਦੇ ‘ਸੇਲੀਬਰੇਸ਼ਨ’ ਦਾ ਖਾਸ ਅੰਦਾਜ ਹੁਣ ਚੈਲੇਂਜ ਦੀ ਤਰ੍ਹਾਂ ਹੋ ਗਿਆ ਹੈ। ਫੁਟਬਾਲ ਖਿਡਾਰੀ ਡੇਲੇ ਗੋਲ ਦਾਗਣ ਦੇ ਸੇਲੀਬਰੇਸ਼ਨ ਲਈ ਉਂਗਲ ਘੁਮਾ ਕੇ ਇਕ ਅੱਖ ਉੱਤੇ ਰੱਖ ਕੇ ਉਸ ਨੂੰ ਢੱਕ ਲੈਂਦੇ ਹਨ। ਹੁਣ ਉਨ੍ਹਾਂ ਦਾ ਇਹੀ ਸਟਾਈਲ ਲੋਕਾਂ ਨੇ ਨਕਲ ਕਰਣਾ ਸ਼ੁਰੂ ਕਰ ਦਿਤਾ ਹੈ। ਇਸ ਦਾ ਬੁਖਾਰ ਤੇਜੀ ਨਾਲ ਭਾਰਤ ਵਿਚ ਫੈਲ ਰਿਹਾ ਹੈ। ਸਭ ਤੋਂ ਪਹਿਲਾਂ ਭਾਰਤੀ ਕ੍ਰਿਕੇਟ ਟੀਮ ਨੇ ‘ਡੇਲੇ ਅਲੀ ਚੈਲੇਂਜ’ ਨੂੰ ਲਿਆ।

dele alli challengedele alli challenge

ਕੇ.ਐਲ ਰਾਹੁਲ ਨੇ ਮੈਚ  ਦੇ ਦੌਰਾਨ ਆਪਣੇ ਖਾਸ ਪਲ ਨੂੰ ਸੇਲੀਬ੍ਰੇਟ ਕਰਣ ਲਈ ਡੇਲੇ ਅਲੀ ਦੇ ਸਟਾਈਲ ਨੂੰ ਕਾਪੀ ਕਰਦੇ ਹੋਏ ਆਪਣੀ ਅੱਖ ਉੱਤੇ ਉਂਗਲ ਘੁਮਾ ਕੇ ਰੱਖੀ। ਖਿਲਾੜੀਆਂ ਤੋਂ ਬਾਅਦ ਇਹ ਚੈਲੇਂਜ ਆਮ ਲੋਕ ਵੀ ਲੈਣ ਲੱਗੇ ਹਨ। ਘਰ ਦੇ ਤਿਉਹਾਰ ਵਿਚ ਲੋਕ ਸੇਲੀਬਰੇਸ਼ਨ ਲਈ ਆਪਣੀ ਅੱਖਾਂ ਉੱਤੇ ਇਹ ਸਟਾਈਲ ਬਣਾਉਣ ਲੱਗੇ ਹਨ। ‘ਡੇਲੇ ਅਲੀ ਚੈਲੇਂਜ’ ਬਣਾ ਕੇ ਲੋਕ ਟਵਿਟਰ ਅਤੇ ਇੰਸਟਾਗਰਾਮ ਉੱਤੇ ਆਪਣੀਆਂ ਫੋਟੋ ਵੀ ਪੋਸਟ ਕਰ ਰਹੇ ਹਨ।  

dele alli challengedele alli challenge

ਵਿਦਿਆਰਥੀ ਵੀ ਲੈ ਰਹੇ ਨੇ ਚੈਂਲੇਜ -  ਫੁਟਬਾਲ ਖਿਡਾਰੀ ਡੇਲੇ ਅਲੀ ਦਾ ਇਹ ਚੈਲੇਂਜ ਵਿਦਿਆਰਥੀਆਂ ਦੇ ਵਿਚ ਵੀ ਤੇਜੀ ਨਾਲ ਲੋਕਪ੍ਰਿਯ ਹੋਣ ਲਗਿਆ ਹੈ। ਵਿਦਿਆਰਥੀ 'ਡੇਲੇ ਅਲੀ  ਚੈਲੇਂਜ’ ਬਣਾ ਕੇ ਟਵਿਟਰ ਉੱਤੇ ਫੋਟੋ ਪਾ ਰਹੇ ਹਨ। ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਦੀ ਵਿਦਿਆਰਥਣਾਂ ਨੇ ਇਸ ਨਵੇਂ ਸੇਲੀਬਰੇਸ਼ਨ ਸਟਾਈਲ ਦੇ ਨਾਲ ਸੋਸ਼ਲ ਸਾਈਟ 'ਤੇ ਫੋਟੋ ਪਾਈ ਹੈ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਇਹ ਚੈਲੇਂਜ ਬਹੁਤ ਹੀ ਮਜੇਦਾਰ ਹੈ। ਮੈਨੂੰ ਲੱਗਦਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਵਧੀਆ ਚੈਲੇਂਜ ਹੈ।

ਇਸ ਨੂੰ ਕਰਣ ਵਿਚ ਕੋਈ ਨੁਕਸਾਨ ਨਹੀਂ ਹੁੰਦਾ ਹੈ ਅਤੇ ਮਜਾ ਵੀ ਆਉਂਦਾ ਹੈ। ਇਹ ਇੰਨਾ ਆਸਾਨ ਹੈ ਕਿ ਇਸ ਨੂੰ ਕੋਈ ਵੀ ਕਰ ਸਕਦਾ ਹੈ। ਫੁਟਬਾਲ ਖਿਡਾਰੀ ਡੇਲੇ ਅਲੀ ਦੇ ਇਸ ਚੈਲੇਂਜ ਨੂੰ ਲੋਕ ਬਹੁਤ ਹੀ ਆਸਾਨੀ ਨਾਲ ਬਣਾ ਰਹੇ ਹਨ। ਇਸ ਦੇ ਲਈ ਇਕ ਉਂਗਲੀ ਨੂੰ ਅੰਗੂਠੇ ਨਾਲ ਮਿਲਾ ਕੇ ਜ਼ੀਰੋ ਵਰਗੀ ਆਕਾਰ ਬਣਾ ਕੇ ਉਸ ਨੂੰ ਆਪਣੀ ਇਕ ਅੱਖ ਦੇ ਉੱਤੇ ਰੱਖ ਲੈਂਦੇ ਹਨ। ਕਈ ਲੋਕ ਉਂਗਲੀਆਂ ਨੂੰ ਆਪਸ ਵਿਚ ਮੋੜ ਕੇ ਵੀ ਤਰ੍ਹਾਂ - ਤਰ੍ਹਾਂ ਦੀ ਆਕਾਰ ਬਣਾ ਕੇ ਸੋਸ਼ਲ ਮੀਡੀਆ ਉੱਤੇ ਫੋਟੋ ਪੋਸਟ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement