ਹਰਸਿਮਰਤ ਬਾਦਲ ਨਹੀਂ ਆਉਣਾ ਚਾਹੁੰਦੀ ਸੀ ਸਿਆਸਤ 'ਚ ਪਰ ਕੈਪਟਨ ਨੇ ਕੀਤਾ ਸੀ ਚੈਲੇਂਜ : ਪ੍ਰਕਾਸ਼ ਸਿੰਘ ਬਾਦਲ
Published : Dec 10, 2017, 11:50 am IST
Updated : Dec 10, 2017, 6:20 am IST
SHARE ARTICLE

ਅਕਾਲੀ ਦਲ ਦੇ ਸ੍ਰਪਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 8 ਦਸੰਬਰ ਨੂੰ ਆਪਣਾ 89ਵਾਂ ਜਨਮਦਿਨ ਮਨਾਇਆ। ਇਸ ਸਬੰਧੀ ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਆਪਣੀ ਜ਼ਿੰਦਗੀ ਦੇ ਕੁਝ ਤਜਰਬੇ ਸਾਂਝੇ ਕੀਤੇ। ਇਸ ਇੰਟਰਵਿਊ ਵਿਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਕੈਪਟਨ ਦੇ ਇਕ ਚੈਂਲੇਜ ਨੇ ਦੇਸ਼ ਨੂੰ ਇਕ ਵਧੀਆ ਲੀਡਰ ਦਿੱਤਾ। 

ਉਨ੍ਹਾਂ ਦੱਸਿਆ ਕਿ ਸੁਖਬੀਰ ਦੇ ਵਿਆਹ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਦਾ ਸਿਆਸਤ 'ਚ ਆਉਣ ਦਾ ਕੋਈ ਵੀ ਵਿਚਾਰ ਨਹੀਂ ਸੀ ਪਰ ਬਠਿੰਡਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਨੂੰ ਚੈਲੇਂਜ ਕੀਤਾ ਗਿਆ ਕਿ ਮੇਰਾ ਲੜਕਾ ਬਠਿੰਡਾ ਸੀਟ 'ਤੇ ਖੜ੍ਹਾ ਹੋ ਰਿਹਾ ਹੈ, ਜੇ ਤੁਹਾਡੇ 'ਚ ਦਮ ਹੈ ਤਾਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕਹੋ ਕੇ ਸਾਨੂੰ ਹਰਾ ਕੇ ਦਿਖਾਉਣ ਅਤੇ ਹੋਰ ਕਿਸੇ ਨੂੰ ਬਲੀ ਦਾ ਬਕਰਾ ਨਾ ਬਣਾਉਣ। 


ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਪਾਰਟੀ ਲਈ ਕੋਈ ਵੀ ਚੈਲੇਂਜ ਕਬੂਲ ਕਰ ਸਕਦੇ ਹਾਂ। ਫਿਰ ਅਸੀਂ ਕੈਪਟਨ ਅਮਰਿੰਦਰ ਦੇ ਲੜਕੇ ਖਿਲਾਫ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਖੜ੍ਹਾ ਕੀਤਾ। ਜਿਸ ਦੌਰਾਨ ਹਰਸਿਮਰਤ ਨੇ ਕੈਪਟਨ ਦੇ ਲੜਕੇ ਨੂੰ ਕਰੀਬ 1 ਲੱਖ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਉਨ੍ਹਾਂ ਕਿਹਾ ਕਿ ਜਿੱਥੇ ਪਾਰਟੀ ਦਾ ਸਵਾਲ ਆ ਗਿਆ ਉਥੇ ਹੋਰ ਗੱਲਾਂ ਸਭ ਪਿੱਛੇ ਰਹਿ ਜਾਂਦੀਆਂ ਹਨ ਅਤੇ ਮੈਂ ਅਸਲੀ ਪਰਿਵਾਰ ਆਪਣੀ ਪਾਰਟੀ ਨੂੰ ਸਮਝਦਾ ਹਾਂ।

SHARE ARTICLE
Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement