ਕਸ਼ਮੀਰ : ਮਰੀਜ਼ਾਂ ਨੂੰ ਪ੍ਰੇਸ਼ਾਨੀ ਅਤੇ ਦਵਾਈਆਂ ਦੀ ਕਮੀ ਦਾ ਮੁੱਦਾ ਚੁੱਕਣ ਵਾਲਾ ਡਾਕਟਰ ਗ੍ਰਿਫ਼ਤਾਰ
Published : Aug 28, 2019, 7:33 pm IST
Updated : Aug 28, 2019, 7:33 pm IST
SHARE ARTICLE
Kashmiri Doctor Detained After Raising Concerns About Patients issues
Kashmiri Doctor Detained After Raising Concerns About Patients issues

ਕਿਹਾ - ਕਿਡਨੀ ਡਾਇਲਸਿਸ ਦੇ ਮਰੀਜ਼ ਹਫ਼ਤੇ 'ਚ ਸਿਰਫ਼ ਇਕ ਵਾਰ ਇਲਾਜ ਕਰਵਾ ਪਾ ਰਹੇ ਹਨ ਅਤੇ ਏਟੀਐਮ 'ਚ ਕੈਸ਼ ਨਾ ਹੋਣ ਕਾਰਨ ਕਸ਼ਮੀਰੀ ਲੋਕ ਦਵਾਈਆਂ ਨਹੀਂ ਖਰੀਦ ਪਾ ਰਹੇ।

ਨਵੀਂ ਦਿੱਲੀ : ਜੰਮੂ-ਕਸ਼ਮੀਰ 'ਚ ਤਿੰਨ ਹਫ਼ਤੇ ਤੋਂ ਵੱਧ ਸਮੇਂ ਤੋਂ ਲੱਗੇ ਕਰਫ਼ਿਊ ਅਤੇ ਸੰਚਾਰ ਸਾਧਨਾਂ 'ਤੇ ਪੂਰੀ ਤਰ੍ਹਾਂ ਲੱਗੀ ਪਾਬੰਦੀ ਕਾਰਨ ਮਹੱਤਵਪੂਰਨ ਦਵਾਈਆਂ ਦੀ ਕਮੀ ਹੋਣ ਅਤੇ ਮਰੀਜ਼ਾਂ ਦੀ ਮੌਤ ਹੋਣ ਦੀ ਚਿਤਾਵਨੀ ਦੇਣ ਵਾਲੇ ਇਕ ਕਸ਼ਮੀਰੀ ਡਾਕਟਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਪਿਛਲੇ ਸਾਲ ਓਮਰ ਸਲੀਮ ਅਖ਼ਤਰ ਨੂੰ ਉਪ ਰਾਸ਼ਟਰਪਤੀ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਇਕ ਸਮਾਗਮ ਦੌਰਾਨ ਯੂਰੋਲਾਜ਼ੀ ਲਈ ਸੋਨ ਤਮਗ਼ਾ ਦਿੱਤਾ ਸੀ।

Kashmiri Doctor Detained After Raising Concerns About Patients issuesKashmiri Doctor Detained After Raising Concerns About Patients issues

ਜਾਣਕਾਰੀ ਮੁਤਾਬਕ ਸ੍ਰੀਨਗਰ ਦੇ ਗੌਰਮਿੰਟ ਮੈਡੀਕਲ ਕਾਲਜ 'ਚ ਯੂਰੋਲੋਜਿਸਟ ਅਖ਼ਤਰ ਨੇ ਕਿਹਾ ਕਿ ਜੀਵਨ ਰੱਖਿਅਕ ਦਵਾਈਆਂ ਖ਼ਤਮ ਹੋ ਰਹੀਆਂ ਹਨ ਅਤੇ ਨਵੀਂ ਖੇਪ ਨਹੀਂ ਆ ਰਹੀ ਹੈ। ਸ੍ਰੀਨਗਰ 'ਚ ਮੀਡੀਆ ਨਾਲ ਗੱਲ ਕਰਨ ਦੇ 10 ਮਿੰਟ ਬਾਅਦ ਹੀ ਡਾ. ਸਲੀਮ ਨੂੰ ਹਿਰਾਸਤ 'ਚ ਲੈ ਲਿਆ ਗਿਆ ਅਤੇ ਹਾਲੇ ਤਕ ਉਨ੍ਹਾਂ ਦਾ ਕੋਈ ਅਤਾ-ਪਤਾ ਨਹੀਂ ਹੈ। ਖ਼ਬਰਾਂ ਮੁਤਾਬਕ ਉਨ੍ਹਾਂ ਨੇ ਇਕ ਬੈਨਰ ਫੜਿਆ ਹੋਇਆ ਸੀ, ਜਿਸ 'ਤੇ ਲਿਖਿਆ ਸੀ, "ਇਹ ਵਿਰੋਧ ਨਹੀਂ, ਅਪੀਲ ਹੈ।" ਇਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। 

Jammu KashmirJammu Kashmir

ਜ਼ਿਕਰਯੋਗ ਹੈ ਕਿ ਬੀਤੀ 5 ਅਗਸਤ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਸੂਬੇ ਦਾ ਦਰਜ਼ਾ ਖ਼ਤਮ ਕੀਤੇ ਜਾਣ ਤੋਂ ਬਾਅਦ ਕਸ਼ਮੀਰ 'ਚ ਪੂਰੀ ਤਰ੍ਹਾਂ ਕਰਫਿਊ ਲੱਗਾ ਹੋਇਆ ਹੈ। ਮੀਡੀਆ ਨਾਲ ਗੱਲ ਕਰਦਿਆਂ ਡਾ. ਸਲੀਮ ਨੇ ਕਿਹਾ, "ਮੇਰੇ ਇਕ ਮਰੀਜ਼ ਨੂੰ 6 ਅਗਸਤ ਨੂੰ ਕੀਮੋਥੈਰੇਪੀ ਦੀ ਲੋੜ ਸੀ। ਉਹ 24 ਅਗਸਤ ਨੂੰ ਮੇਰੇ ਕੋਲ ਆਇਆ ਪਰ ਸਾਡੇ ਕੋਲ ਕੀਮੋਥੈਰੇਪੀ ਦੀ ਦਵਾਈਆਂ ਨਹੀਂ ਸਨ। ਇਕ ਹੋਰ ਮਰੀਜ਼ ਨੇ ਦਿੱਲੀ ਤੋਂ ਕੀਮੋਥੈਰੇਪੀ ਦੀਆਂ ਦਵਾਈਆਂ ਮਗਵਾਈਆਂ ਸਨ, ਪਰ ਦਵਾਈ ਨਹੀਂ ਆਈ। ਹੁਣ ਕੀਮੋਥੈਰੇਪੀ ਕਦੋਂ ਹੋਵੇਗੀ, ਪਤ ਨਹੀਂ।"

Omar Salim AkhtarOmar Salim Akhtar

ਇਸ ਦੇ ਨਾਲ ਹੀ ਡਾ. ਸਲੀਮ ਨੇ ਚਿਤਾਵਨੀ ਦਿੱਤੀ ਸੀ ਕਿ ਕਿਡਨੀ ਡਾਇਲਸਿਸ ਦੇ ਮਰੀਜ਼ ਹਫ਼ਤੇ 'ਚ ਸਿਰਫ਼ ਇਕ ਵਾਰ ਇਲਾਜ ਕਰਵਾ ਪਾ ਰਹੇ ਹਨ ਅਤੇ ਕਸ਼ਮੀਰੀ ਲੋਕ ਦਵਾਈਆਂ ਇਸ ਲਈ ਨਹੀਂ ਖਰੀਦ ਪਾ ਰਹੇ, ਕਿਉਂਕਿ ਏਟੀਐਮ 'ਚ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਸੀ ਕਿ ਜੇ ਮਰੀਜ਼ ਡਾਇਲਸਿਸ ਜਾਂ ਕੀਮੋਥੈਰੇਪੀ ਨਹੀਂ ਕਰਵਾਉਣਗੇ ਤਾਂ ਉਹ ਮਰ ਜਾਣਗੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement