
ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਭਾਜਪਾ ਦੀ ਸੱਤਾ ਵਾਲੀ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਣ ਵਾਲੇ ਰਾਹੁਲ ਗਾਂਧੀ ਨੇ ਹੁਣ ਆਮਦਨ ਨੂੰ ਲੈ ਕੇ ਭਾਜਪਾ ’ਤੇ ਹਮਲਾ ਬੋਲਿਆ ਹੈ।
ਨਵੀਂ ਦਿੱਲੀ: ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਭਾਜਪਾ ਦੀ ਸੱਤਾ ਵਾਲੀ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਣ ਵਾਲੇ ਰਾਹੁਲ ਗਾਂਧੀ (Rahul Gandhi takes swipe at BJP) ਨੇ ਹੁਣ ਆਮਦਨ ਨੂੰ ਲੈ ਕੇ ਭਾਜਪਾ ’ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਟਵੀਟ ਜ਼ਰੀਏ ਸਵਾਲ ਪੁੱਛਿਆ ਕਿ ਭਾਜਪਾ ਦੀ ਆਮਦਨ ਵਿਚ 50 ਫੀਸਦ ਵਾਧਾ ਹੋਇਆ ਹੈ ਤੇ ਤੁਹਾਡੀ ਵਿਚ ਕਿੰਨਾ ਹੋਇਆ?
Rahul Gandhi
ਹੋਰ ਪੜ੍ਹੋ: Tokyo Paralympics: ਭਾਵਿਨਾ ਪਟੇਲ ਨੇ ਰਚਿਆ ਇਤਿਹਾਸ, ਸੋਨ ਤਮਗੇ ਤੋਂ ਇਕ ਕਦਮ ਦੂਰ
ਉਹਨਾਂ ਲਿਖਿਆ, ‘'ਭਾਜਪਾ ਦੀ ਆਮਦਨ 50% ਵਧੀ ਤੇ ਤੁਹਾਡੀ?’ ਟਵੀਟ ਦੇ ਨਾਲ ਰਾਹੁਲ ਗਾਂਧੀ ਨੇ ਇਕ ਖ਼ਬਰ ਦਾ ਸਕਰੀਨਸ਼ਾਟ ਵੀ ਸ਼ੇਅਰ ਕੀਤਾ, ਜਿਸ ਵਿਚ ਏਡੀਆਰ ਦੀ ਰਿਪੋਰਟ ਅਨੁਸਾਰ ਦਾਅਵਾ ਕੀਤਾ ਗਿਆ ਕਿ 2019-20 ਦੌਰਾਨ ਭਾਜਪਾ ਦੀ ਆਮਦਨ ਵਿਚ 50 ਫੀਸਦੀ ਵਾਧਾ ਹੋਇਆ ਹੈ।
Tweet
ਹੋਰ ਪੜ੍ਹੋ: ਕਾਬੁਲ ਧਮਾਕਿਆਂ ਦੇ ਜਵਾਬ ਵਿਚ ਅਮਰੀਕਾ ਨੇ ਕੀਤਾ ਡ੍ਰੋਨ ਹਮਲਾ, ISIS ਦਾ ਸਾਜ਼ਿਸ਼ਕਰਤਾ ਢੇਰ
ਦਰਅਸਲ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਆਮਦਨ ਵਿਚ ਇਕ ਹੀ ਸਾਲ ਵਿਚ 50 ਫੀਸਦੀ ਇਜ਼ਾਫਾ ਹੋਇਆ ਹੈ। ਵਿੱਤੀ ਵਰ੍ਹੇ 2019-20 ਵਿਚ ਪਾਰਟੀ ਦੀ ਆਮਦਨ 2410 ਕਰੋੜ ਰੁਪਏ ਤੋਂ ਵਧ ਕੇ 3,623 ਕਰੋੜ ਰੁਪਏ ਹੋ ਗਈ ਹੈ। ਇਹ ਆਮਦਨ ਕਾਂਗਰਸ ਦੀ ਆਮਦਨ ਨਾਲੋਂ ਪੰਜ ਗੁਣਾ ਜ਼ਿਆਦਾ ਰਹੀ। 2019-20 ਦੌਰਾਨ ਭਾਜਪਾ ਦਾ ਖਰਚਾ ਕਰੋੜ ਰੁਪਏ ਤੋਂ ਵਧ ਕੇ 1651 ਰੁਪਏ ਹੋ ਗਿਆ।