
ਭਾਰਤੀ ਟੇਬਲ ਟੈਨਿਸ ਖਿਡਾਰਨ ਭਾਵਿਨਾਬੇਨ ਪਟੇਲ ਨੇ ਇਤਿਹਾਸ ਰਚਦਿਆਂ ਫਾਈਨਲ ਵਿਚ ਥਾਂ ਬਣਾਈ ਹੈ। ਹੁਣ ਉਹ ਸੋਨ ਤਮਗੇ ਤੋਂ ਸਿਰਫ ਇਕ ਕਦਮ ਦੂਰ ਹੈ।
ਟੋਕੀਉ: ਟੋਕੀਉ ਪੈਰਾਲਿੰਪਿਕਸ (Tokyo Paralympics final) ਵਿਚ ਭਾਰਤ ਦਾ ਪਹਿਲਾ ਸੋਨ ਜਾਂ ਚਾਂਦੀ ਦਾ ਤਮਗਾ ਪੱਕਾ ਹੋ ਗਿਆ ਹੈ। ਦਰਅਸਲ ਭਾਰਤੀ ਟੇਬਲ ਟੈਨਿਸ ਖਿਡਾਰਨ ਭਾਵਿਨਾਬੇਨ ਪਟੇਲ (Bhavinaben Patel scripts history) ਨੇ ਇਤਿਹਾਸ ਰਚਦਿਆਂ ਫਾਈਨਲ ਵਿਚ ਥਾਂ ਬਣਾਈ ਹੈ। ਹੁਣ ਉਹ ਸੋਨ ਤਮਗੇ ਤੋਂ ਸਿਰਫ ਇਕ ਕਦਮ ਦੂਰ ਹੈ।
Bhavina Patel
ਹੋਰ ਪੜ੍ਹੋ: ਕਾਬੁਲ ਧਮਾਕਿਆਂ ਦੇ ਜਵਾਬ ਵਿਚ ਅਮਰੀਕਾ ਨੇ ਕੀਤਾ ਡ੍ਰੋਨ ਹਮਲਾ, ISIS ਦਾ ਸਾਜ਼ਿਸ਼ਕਰਤਾ ਢੇਰ
ਭਾਵਿਨਾ ਪਟੇਲ (Bhavina storms into Tokyo Paralympics final) ਨੇ ਚੀਨ ਦੀ ਝਾਂਜ ਮਿਯਾਓ ਨੂੰ 7-11, 11-7, 11-4,9-11,11-8 ਨਾਲ ਹਰਾਇਆ। ਇਸ ਤੋਂ ਪਹਿਲਾਂ ਉਹਨਾਂ ਨੇ ਕੁਆਰਟਰ ਫਾਈਨਲ ਵਿਚ ਸਰਬੀਆ ਦੀ ਬੋਰਿਸਲਾਵਾ ਰੈਂਕੋਵੀ ਪੇਰੀਚ ਨੂੰ ਲਗਾਤਾਰ ਤਿੰਨ ਗੇਮ ਵਿਚ 11-5, 11-6, 11-7 ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ ਸੀ।
Bhavina Patel
ਹੋਰ ਪੜ੍ਹੋ: ‘ਰੱਬ ਦੇ ਕੰਪਿਊਟਰ ’ਤੇ ਬਣਿਆ ਕੋਰੋਨਾ, ਉਨ੍ਹਾਂ ਨੇ ਬਣਾਈ ਹੈ ਮਰਨ ਵਾਲਿਆਂ ਦੀ ਲਿਸਟ’- ਭਾਜਪਾ ਮੰਤਰੀ
ਭਾਵਿਨਾਬੇਨ ਪਟੇਲ ਨੇ ਇਸ ਤੋਂ ਪਹਿਲਾਂ ਪ੍ਰੀ-ਕੁਆਰਟਰ ਫਾਈਨਲ ਵਿਚ ਬ੍ਰਾਜ਼ੀਲ ਦੀ ਜੋਇਸ ਡੀ ਓਲੀਵੀਰਾ ਨੂੰ 12-10, 13-11, 11-6 ਨਾਲ ਹਰਾਇਆ ਸੀ। ਉਹ ਪੈਰਾਲਿੰਪਿਕਸ ਵਿਚ ਟੇਬਲ ਟੈਨਿਸ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ।
Bhavina Patel
ਹੋਰ ਪੜ੍ਹੋ: ਦੇਸ਼ ਨੂੰ ਬਚਾਉਣ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ : ਰਾਕੇਸ਼ ਟਿਕੈਤ
ਦੱਸ ਦਈਏ ਕਿ ਗੁਜਰਾਤ ਦੀ ਭਾਵਿਨਾ ਉਸ ਸਮੇਂ ਸਿਰਫ 1 ਸਾਲ ਦੀ ਸੀ ਜਦੋਂ ਉਸ ਚੱਲਣ ਦੀ ਕੋਸ਼ਿਸ਼ ਕਰਦਿਆਂ ਡਿੱਗ ਗਈ। ਉਸ ਸਮੇਂ ਉਹਨਾਂ ਦੇ ਇਕ ਪੈਰ ਵਿਚ ਅਧਰੰਗ ਹੋ ਗਿਆ, ਬਾਅਦ ਵਿਚ ਉਹਨਾਂ ਦੇ ਦੂਜੇ ਪੈਰ ਨੂੰ ਵੀ ਅਧਰੰਗ ਹੋ ਗਿਆ।