Air India: ਪੰਜਾਬੀ ਸਮੇਤ ਸੱਤ ਹੋਰ ਭਾਸ਼ਾਵਾਂ ’ਚ ਸੇਵਾ ਦੇਵੇਗਾ ਏਅਰ ਇੰਡੀਆ 
Published : Aug 28, 2024, 9:10 am IST
Updated : Aug 28, 2024, 9:10 am IST
SHARE ARTICLE
Air India will provide service in seven other languages ​​including Punjabi
Air India will provide service in seven other languages ​​including Punjabi

Air India: ਏਅਰਲਾਈਨ ਸੱਤ ਭਾਸ਼ਾਵਾਂ ਬੰਗਾਲੀ, ਕੰਨੜ, ਮਲਿਆਲਮ, ਮਰਾਠੀ, ਪੰਜਾਬੀ, ਤਾਮਿਲ ਤੇ ਤੇਲਗੂ ’ਚ 24 ਘੰਟੇ ਗਾਹਕ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੀ ਹੈ। 

 

Air India: ਏਅਰ ਇੰਡੀਆ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਅਪਣੀ ਆਈ.ਵੀ.ਆਰ. ਪ੍ਰਣਾਲੀ ਵਿਚ ਮੌਜੂਦਾ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਪੰਜਾਬੀ, ਮਰਾਠੀ, ਤਾਮਿਲ ਅਤੇ ਮਲਿਆਲਮ ਸਮੇਤ ਸੱਤ ਨਵੀਆਂ ਭਾਸ਼ਾਵਾਂ ਸ਼ਾਮਲ ਕਰ ਕੇ ਅਪਣੀਆਂ ਗਾਹਕ ਸਹਾਇਤਾ ਸੇਵਾਵਾਂ ਵਿਚ ਸੁਧਾਰ ਕੀਤਾ ਹੈ।

 ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਆਈ.ਵੀ.ਆਰ. (ਇੰਟਰਐਕਟਿਵ ਵੌਇਸ ਰਿਸਪਾਂਸ) ਪ੍ਰਣਾਲੀ ਹੁਣ ਖਪਤਕਾਰ ਦੇ ਮੋਬਾਈਲ ਨੈੱਟਵਰਕ ਦੇ ਆਧਾਰ ’ਤੇ ਗਾਹਕ ਦੀ ਭਾਸ਼ਾ ਦੀ ਤਰਜੀਹ ਦੀ ਅਪਣੇ ਆਪ ਪਛਾਣ ਕਰੇਗੀ, ਜਿਸ ਨਾਲ ਹੱਥੀਂ ਭਾਸ਼ਾ ਦੀ ਚੋਣ ਕਰਨ ਦੀ ਜ਼ਰੂਰਤ ਖਤਮ ਹੋ ਜਾਵੇਗੀ ਤੇ ਇਸ ਤਰ੍ਹਾਂ ਪ੍ਰਤੀਕਿਰਿਆ ਦਾ ਸਮਾਂ ਘੱਟ ਹੋਵੇਗਾ। ਏਅਰਲਾਈਨ ਸੱਤ ਭਾਸ਼ਾਵਾਂ ਬੰਗਾਲੀ, ਕੰਨੜ, ਮਲਿਆਲਮ, ਮਰਾਠੀ, ਪੰਜਾਬੀ, ਤਾਮਿਲ ਤੇ ਤੇਲਗੂ ’ਚ 24 ਘੰਟੇ ਗਾਹਕ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੀ ਹੈ।        

ਏਅਰ ਇੰਡੀਆ ਨੇ ਹਾਲ ਹੀ ’ਚ ਪੰਜ ਨਵੇਂ ਸੰਪਰਕ ਕੇਂਦਰ ਸਥਾਪਤ ਕੀਤੇ ਹਨ ਜੋ ਪ੍ਰੀਮੀਅਮ ਅਤੇ ਅਕਸਰ ਉਡਾਣ ਭਰਨ ਵਾਲਿਆਂ ਲਈ ਸਮਰਪਿਤ ਡੈਸਕਾਂ ਦੇ ਨਾਲ ਦੁਨੀਆਂ ਭਰ ’ਚ ਅਪਣੇ ਗਾਹਕਾਂ ਨੂੰ 24 ਘੰਟੇ ਸਹਾਇਤਾ ਪ੍ਰਦਾਨ ਕਰਦੇ ਹਨ। 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement