Kolkata rape-murder: ਕੋਲਕਾਤਾ ਦੇ RG ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੀ IMA ਨੇ ਮੈਂਬਰਸ਼ਿਪ ਕੀਤੀ ਮੁਅੱਤਲ
Published : Aug 28, 2024, 7:46 pm IST
Updated : Aug 28, 2024, 7:46 pm IST
SHARE ARTICLE
Sandip Ghosh's membership suspends
Sandip Ghosh's membership suspends

ਆਰਜੀ ਕਰ ਹਸਪਤਾਲ 'ਚ ਮਹਿਲਾ ਡਾਕਟਰ ਨਾਲ ਹੋਈ ਬੇਰਹਿਮੀ ਤੋਂ ਬਾਅਦ ਪ੍ਰਿੰਸੀਪਲ ਸੰਦੀਪ ਘੋਸ਼ 'ਤੇ ਉੱਠ ਰਹੇ ਹਨ ਸਵਾਲ

Kolkata rape-murder :ਕੋਲਕਾਤਾ ਦੇ ਆਰਜੀ ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਜਿਥੇ ਸੀਬੀਆਈ ਤੋਂ ਬਾਅਦ ਹੁਣ ਈਡੀ ਵੀ ਉਸ ਦੇ ਖ਼ਿਲਾਫ਼ ਜਾਂਚ ਕਰੇਗੀ ਤਾਂ ਓਥੇ ਹੀ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਹੁਣ ਆਰਜੀ ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਸੰਦੀਪ ਘੋਸ਼ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਹੈ। IMA ਦੀ ਅਨੁਸ਼ਾਸਨੀ ਕਮੇਟੀ ਨੇ ਇਹ ਕਾਰਵਾਈ ਕੀਤੀ ਹੈ।

ਸੰਦੀਪ ਘੋਸ਼ ਨੂੰ ਲਿਖੇ ਇੱਕ ਪੱਤਰ ਵਿੱਚ IMA ਨੇ ਕਿਹਾ, "ਰਾਸ਼ਟਰੀ ਪ੍ਰਧਾਨ ਡਾ. ਆਰ.ਵੀ. ਅਸ਼ੋਕਨ ਦੁਆਰਾ ਗਠਿਤ ਅਨੁਸ਼ਾਸਨੀ ਕਮੇਟੀ ਨੇ ਅੱਜ ਆਰ.ਜੀ ਕਰ ਮੈਡੀਕਲ ਕਾਲਜ, ਕੋਲਕਾਤਾ ਵਿੱਚ ਇੱਕ ਪੋਸਟ ਗ੍ਰੈਜੂਏਟ ਨਿਵਾਸੀ ਨਾਲ ਰੇਪ ਅਤੇ ਹੱਤਿਆ ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ 'ਤੇ ਵਿਚਾਰ ਕੀਤਾ। ਰਾਸ਼ਟਰੀ ਪ੍ਰਧਾਨ ਦੇ ਨਾਲ ਹਸਤਾਖਰ ਕਰਨ ਵਾਲਿਆਂ ਨੇ ਪੀੜਤ ਦੇ ਮਾਤਾ -ਪਿਤਾ ਨਾਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਵੀ ਕੀਤੀ। 

ਇਸ ਵਿੱਚ ਅੱਗੇ ਕਿਹਾ ਗਿਆ ਹੈ, "ਆਈਐਮਏ ਬੰਗਾਲ ਰਾਜ ਸ਼ਾਖਾ ਦੇ ਨਾਲ-ਨਾਲ ਡਾਕਟਰਾਂ ਦੇ ਕੁਝ ਸੰਗਠਨਾਂ ਨੇ ਵੀ ਤੁਹਾਡੇ ਦੁਆਰਾ ਪੂਰੇ ਪੇਸ਼ੇ ਨੂੰ ਬਦਨਾਮ ਕਰਨ ਦੇ ਸੁਭਾਅ ਦਾ ਹਵਾਲਾ ਦਿੰਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਆਈਐਮਏ ਹੈੱਡਕੁਆਰਟਰ ਦੀ ਅਨੁਸ਼ਾਸਨੀ ਕਮੇਟੀ ਨੇ ਸਰਬਸੰਮਤੀ ਨਾਲ ਤੁਹਾਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਮੈਂਬਰਸ਼ਿਪ ਤੋਂ ਤੁਰੰਤ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ।"

 ਪੁੱਛਗਿੱਛ ਕਰ ਚੁੱਕੀ ਹੈ ਸੀਬੀਆਈ 

ਦੱਸ ਦੇਈਏ ਕਿ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ 'ਤੇ ਸ਼ਿਕੰਜਾ ਕੱਸ ਰਹੀ ਹੈ। ਪਿਛਲੇ 10 ਦਿਨਾਂ ਵਿੱਚ ਸੀਬੀਆਈ ਨੇ ਉਸ ਤੋਂ 100 ਘੰਟੇ ਤੋਂ ਵੱਧ ਪੁੱਛਗਿੱਛ ਕੀਤੀ ਹੈ। ਪਿਛਲੇ ਹਫਤੇ ਸ਼ਨੀਵਾਰ ਨੂੰ ਸੀਬੀਆਈ ਨੇ ਉਸ ਦੇ ਖਿਲਾਫ ਵਿੱਤੀ ਬੇਨਿਯਮੀਆਂ ਦਾ ਮਾਮਲਾ ਦਰਜ ਕੀਤਾ ਸੀ। ਸੀਬੀਆਈ ਨੇ ਕਲਕੱਤਾ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਪੱਛਮੀ ਬੰਗਾਲ ਸਰਕਾਰ ਦੁਆਰਾ ਬਣਾਈ ਗਈ ਐਸਆਈਟੀ ਤੋਂ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ। ਇਸ ਦੇ ਨਾਲ ਹੀ ਸੀਬੀਆਈ ਘੋਸ਼ ਦਾ ਦੋ ਵਾਰ ਪੋਲੀਗ੍ਰਾਫ਼ ਟੈਸਟ ਕਰ ਚੁੱਕੀ ਹੈ।

ਆਰਜੀ ਕਰ ਹਸਪਤਾਲ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਲਈ ਸੀਬੀਆਈ ਦੀ ਟੀਮ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਸੰਦੀਪ ਘੋਸ਼ ਦੇ ਘਰ ਜਾ ਕੇ ਪੁੱਛਗਿੱਛ ਕਰ ਚੁੱਕੀ ਹੈ। ਇਸ ਤੋਂ ਇਲਾਵਾ ਸੀਬੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੇ ਚਾਰ ਹੋਰ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਹਨ। ਇਨ੍ਹਾਂ ਵਿੱਚ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਫੋਰੈਂਸਿਕ ਮੈਡੀਸਨ ਅਤੇ ਟੌਕਸੀਕੋਲੋਜੀ ਦੇ ਪ੍ਰਦਰਸ਼ਨਕਾਰ ਡਾ. ਦੇਬਾਸ਼ੀਸ਼ ਸੋਮ ਦਾ ਘਰ ਵੀ ਸ਼ਾਮਲ ਸੀ। ਹੁਣ ਈਡੀ ਵੀ ਇਸ ਮਾਮਲੇ ਦੀ ਜਾਂਚ ਕਰੇਗੀ।

 ਤਿੰਨ ਟੀਮਾਂ ਨੇ ਰਿਹਾਇਸ਼ 'ਤੇ ਕੀਤੀ ਛਾਪੇਮਾਰੀ  

ਹਾਲ ਹੀ ਵਿੱਚ ਸੀਬੀਆਈ ਦੀ ਇੱਕ ਟੀਮ ਡਾਕਟਰ ਸੰਦੀਪ ਘੋਸ਼ ਦੇ ਘਰ ਪਹੁੰਚੀ ਸੀ, ਦੂਜੀ ਟੀਮ ਆਰਜੀ ਕਰ ਵਿੱਚ ਫੋਰੈਂਸਿਕ ਮੈਡੀਸਨ ਦੇ ਪ੍ਰੋਫੈਸਰ ਡਾਕਟਰ ਦੇਬਾਸ਼ੀਸ਼ ਸੋਮ ਦੇ ਘਰ ਪਹੁੰਚੀ ਸੀ ਅਤੇ ਤੀਜੀ ਟੀਮ ਸਾਬਕਾ ਐਮਐਸਵੀਪੀ ਸੰਜੇ ਵਸ਼ਿਸ਼ਟ ਦੇ ਘਰ ਪਹੁੰਚੀ ਸੀ। ਆਰਜੀ ਕਾਰ ਹਸਪਤਾਲ ਸੀਬੀਆਈ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪ੍ਰਬੰਧਕੀ ਬਲਾਕ ਵਿੱਚ ਪਹੁੰਚ ਕੇ ਜਾਂਚ ਕੀਤੀ ਸੀ।

 

 

 

Location: India, West Bengal

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement