
ਰੇਡੀਉ ਪੜਾਅ-3 ਨੀਤੀ ਤਹਿਤ 234 ਨਵੇਂ ਸ਼ਹਿਰਾਂ ’ਚ 730 ਚੈਨਲਾਂ ਲਈ ਈ-ਨਿਲਾਮੀ
ਨਵੀਂ ਦਿੱਲੀ: ਕੇਂਦਰੀ ਕੈਬਨਿਟ ਨੇ ਬੁਧਵਾਰ ਨੂੰ ਨਿੱਜੀ ਐੱਫ.ਐੱਮ. ਰੇਡੀਉ ਪੜਾਅ-3 ਨੀਤੀ ਤਹਿਤ 234 ਨਵੇਂ ਸ਼ਹਿਰਾਂ ’ਚ 730 ਚੈਨਲਾਂ ਲਈ ਈ-ਨਿਲਾਮੀ ਦੇ ਤੀਜੇ ਸਮੂਹ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਹੈ। ਰਿਜ਼ਰਵ ਕੀਮਤ 784.87 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।
ਕੈਬਨਿਟ ਨੇ ਐਫ.ਐਮ. ਚੈਨਲਾਂ ਲਈ ਸਾਲਾਨਾ ਲਾਇਸੈਂਸ ਫੀਸ (ਏ.ਐਲ.ਐਫ.) ਜੀ.ਐਸ.ਟੀ. ਨੂੰ ਛੱਡ ਕੇ ਕੁਲ ਮਾਲੀਆ ਦੇ 4 ਫ਼ੀ ਸਦੀ ’ਤੇ ਲਗਾਉਣ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦੇ ਦਿਤੀ ਹੈ। ਇਹ 234 ਨਵੇਂ ਸ਼ਹਿਰਾਂ/ਕਸਬਿਆਂ ’ਤੇ ਲਾਗੂ ਹੋਵੇਗਾ।
ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ, ਸਥਾਨਕ ਬੋਲੀ ਅਤੇ ਸਭਿਆਚਾਰ ਨੂੰ ਹੁਲਾਰਾ ਮਿਲੇਗਾ ਅਤੇ ‘ਵੋਕਲ ਫਾਰ ਲੋਕਲ’ ਪਹਿਲਕਦਮੀਆਂ ਨੂੰ ਉਤਸ਼ਾਹ ਮਿਲੇਗਾ।