ਵਾਤਾਵਰਣ ਸੰਵੇਦੀ ਖੇਤਰ ਤੋਂ ਗੁਜ਼ਰੇਗਾ ਮੁੰਬਈ-ਨਾਗਪੁਰ ਕਮਿਊਨਿਕੇਸ਼ਨ ਐਕਸਪ੍ਰੈਸ ਵੇਅ
Published : Sep 28, 2018, 5:19 pm IST
Updated : Sep 28, 2018, 5:34 pm IST
SHARE ARTICLE
Tansa wildlife Santuary
Tansa wildlife Santuary

ਨੈਸ਼ਨਲ ਬੋਰਡ ਆਫ ਵਾਈਲਡਲਾਈਫ ਨੇ 46,000 ਕਰੋੜ ਦੀ ਲਾਗਤ ਵਾਲੇ ਮੁੰਬਈ ਨਾਗਪੁਰ ਕਮਿਊਨਿਕੇਸ਼ਨ ਐਕਸਪ੍ਰੈਸ ਵੇਅ ਨੂੰ ਮੰਜੂਰੀ

ਮੁੰਬਈ : ਨੈਸ਼ਨਲ ਬੋਰਡ ਆਫ ਵਾਈਲਡਲਾਈਫ ਨੇ 46,000 ਕਰੋੜ ਦੀ ਲਾਗਤ ਵਾਲੇ ਮੁੰਬਈ ਨਾਗਪੁਰ ਕਮਿਊਨਿਕੇਸ਼ਨ ਐਕਸਪ੍ਰੈਸ ਵੇਅ ਨੂੰ ਮੰਜੂਰੀ ਦੇ ਦਿੱਤੀ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਐਕਸਪ੍ਰੈਸ ਤਿੰਨ ਜੰਗਲੀ ਜੀਵ ਰੱਖਾਂ ਦੇ ਵਿਚੋਂ ਨਿਕਲੇਗਾ। ਇਸਦੇ ਲਈ ਬੋਰਡ ਨੇ ਸਿਰਫ ਦੋ ਮੁਖ ਸ਼ਰਤਾਂ ਰੱਖੀਆਂ ਹਨ। ਉਥੋਂ ਨਿਕਲਣ ਵਾਲੀਆਂ ਗੱਡੀਆਂ ਹਾਰਨ ਨਹੀਂ ਦੇਣਗੀਆਂ ਅਤੇ ਜਾਨਵਰਾਂ ਦੇ ਆਰਾਮ ਨਾਲ ਘੁੰਮਣ ਦੇ ਲਈ ਭੂਮੀਗਤ ਰਾਹ ਬਣਾਏ ਜਾਣਗੇ।

ਸਟੈਡਿੰਗ ਕਮੇਟੀ ਦੀ ਬੈਠਕ 7 ਸਤੰਬਰ ਨੂੰ ਹੋਈ ਸੀ। ਵਾਤਾਵਰਣ ਮਾਹਰ ਜੰਗਲ ਅਤੇ ਜਨਜੀਵਨ ਨੂੰ ਹੋਣ ਵਾਲੇ ਨੁਕਸਾਨ ਦੇ ਖਤਰੇ ਨੂੰ ਮੁਖ ਰਖਦੇ ਹੋਏ ਇਸ ਐਕਸਪ੍ਰੈਸ ਰਾਹ ਨੂੰ ਬਦਲਣ ਦੀ ਮੰਗ ਕਰ ਰਹੇ ਹਨ। ਧਿਆਨਦੇਣ ਯੋਗ ਤੱਥ ਇਹ ਹੈ ਕਿ 701 ਕਿਮੀ 8 ਲੇਨ ਦਾ ਐਕਸਪ੍ਰੈਸ ਤਾਂਸਾ, ਕਾਟੇਪੂਰਣਾ ਅਤੇ ਕਰੰਜਾ-ਸੋਹਾਲ ਜੰਗਲੀ ਜੀਵ ਰੱਖਾਂ ਵਿਚੋਂ ਲੰਘੇਗਾ ਜੋ ਕਿ ਵਾਤਾਵਰਣ ਸੰਵੇਦੀ ਖੇਤਰ ਮੰਨੇ ਜਾਂਦੇ ਹਨ। ਇਸ ਪ੍ਰੋਜੈਕਟ ਲਈ ਲਗਭਗ 526 ਹੈਕਟੇਅਰ ਜੰਗਲ ਕੱਟ ਦਿਤਾ ਜਾਵੇਗਾ।

Natural Natural

ਇਸ ਵਿਚ ਇਕਲੇ ਠਾਣੇ ਜ਼ਿਲ੍ਹੇ ਵਿਚ 220 ਹੈਕਟੇਅਰ ਜੰਗਲ ਮੌਜੂਦ ਹਨ। ਬੋਰਡ ਨੇ ਇਹ ਵੀ ਕਿਹਾ ਹੈ ਕਿ ਜੋ ਵੀ ਇਸ ਪ੍ਰੌਜੇਕਟ ਨੂੰ ਕਰੇਗਾ ਉਹ ਮੇਲਘਾਟ ਟਾਈਗਰ ਕਨਜ਼ਰਵੇਸ਼ਨ ਫਾਉਂਡੇਸ਼ਨ ਦੇ ਅਧੀਨ ਆਉਣ ਵਾਲੇ 29.15 ਕਿਲੋਮੀਟਰ ਰਾਹ ਦੀ ਕੀਮਤ ਦਾ 2 ਫੀਸਦੀ ਜਮ੍ਹਾ ਕਰੇਗਾ। ਸੀਨੀਅਰ ਵਾਤਾਵਰਣ ਮਾਹਰਾਂ ਦਾ ਕਹਿਣਾ ਹੈ ਕਿ ਇਨਾਂ ਸ਼ਰਤਾਂ ਦੀ ਪਾਲਣਾ ਘੱਟ ਹੋਵੇਗੀ ਅਤੇ ਉਲੰਘਣ ਜ਼ਿਆਦਾ। ਕਨਜ਼ਰਵੇਸ਼ਨ ਟਰੱਸਟ, ਡੇਬੀ ਗੋਇਨਕਾ ਨੇ ਕਿਹਾ ਕਿ ਇਹ ਸ਼ਰਤਾਂ ਕਾਗਜ਼ ਤੇ ਹੀ ਚੰਗੀਆਂ ਹਨ। ਲੋਕ ਹਸਪਤਾਲਾਂ, ਕੋਰਟਾਂ ਅਤੇ ਇਥੇ ਤੱਕ ਕਿ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਸਾਹਮਣੇ ਵੀ ਹਾਰਨ ਵਜਾਉਂਦੇ ਰਹਿੰਦੇ ਹਨ।

HabitatsHabitats

ਉਨਾਂ ਨੂੰ ਰੋਕਣ ਵਾਲਾ ਕੋਈ ਨਹੀਂ। ਕੋਈ ਵਾਤਾਵਰਣ ਸੰਵੇਦੀ ਖੇਤਰ ਵਿਚ ਹਾਰਨ ਵਜਾਣਾ ਕਿਵੇਂ ਬੰਦ ਕਰੇਗਾ? ਉਨਾਂ ਕਿਹਾ ਕਿ ਇਸਦੇ ਬਜਾਏ ਅਲਾਈਨਮੈਂਟ ਦੇ ਮੌਜੂਦਾ ਹਾਈਵੇ ਦਾ ਵਿਸਤਾਰ ਕਿਉਂ ਨਹੀਂ ਕੀਤਾ? ਸਵੈ-ਸੇਵੀ ਸੰਸਥਾ ਵਨਸ਼ਕਤੀ ਦੇ ਮੁਖੀ ਡੀ.ਸਟਾਲਿਨ ਨੇ ਕਿਹਾ ਕਿ ਸੜਕ ਮਾਰਗ ਨੂੰ ਉਚਾ ਚੁਕਣਾ ਬਿਹਤਰ ਸਿੱਧ ਹੋ ਸਕਦਾ ਹੈ। ਆਦਤਨ ਇਹ ਹਾਰਨ ਵਜਾਉਣ ਵਾਲਾ ਦੇਸ਼ ਹੈ। ਇਹ ਸਾਰੀਆਂ ਸਰਤਾਂ ਸਿਰਫ ਵਾਈਲਡਲਾਈਫ ਬੋਰਡ ਨੂੰ ਖੁਸ਼ ਕਰਨ ਲਈ ਬਣਾਈ ਗਈਆਂ ਹਨ।

PantherPanther

ਤਾਂਸਾ ਵਿਚ ਤਾਂਸਾ ਅਤੇ ਮੋਦਕ ਸਾਗਰ ਝੀਲਾਂ ਹਨ ਜੋ ਕਿ ਮੁੰਬਈ ਨੂੰ ਪਾਣੀ ਸਪਲਾਈ ਕਰਦੀਆਂ ਹਨ। ਇਥੇ ਦੁੱਧ ਪਿਲਾਉਣ ਵਾਲੇ ਜੀਵਾਂ ਦੀਆਂ 54  ਅਤੇ ਪੰਛੀਆਂ ਦੀਆਂ 200 ਤੋਂ ਵੀ ਵੱਧ ਨਸਲਾਂ ਹਨ। ਕਰੰਜਾ-ਸੋਹਾਲ ਜੰਗਲੀ ਜੀਵ ਰੱਖ ਕਾਲੇ ਹਿਰਨਾਂ ਲਈ ਪ੍ਰਸਿੱਧ ਹੈ ਜਦਕਿ ਕਾਟੇਪੂਰਣਾਂ ਵਿਚ ਚਾਰ ਸਿੰਘਾਂ ਵਾਲੇ ਹਿਰਨ ਪਾਏ ਜਾਂਦੇ ਹਨ। ਮਹਾਰਾਂਸ਼ਟਰਾ ਸਟੇਟ ਰੋਡ ਡਿਵਲਪਮੈਂਟ ਕਾਰਪੋਰੇਸ਼ਨ ਨੇ ਦੇਹਰਾਦੂਨ ਦੇ ਵਾਈਲਡਲਾਈਫ ਇਸੰਟੀਟਿਉਟ ਆਫ ਇੰਡੀਆ ਦੇ ਨਾਲ ਵਾਈਲਡਲਾਈਫ ਦੀ ਰੱਖਿਆ ਲਈ ਵੀ ਉਪਰਾਲਿਆਂ ਦੇ ਸੁਝਾਵਾਂ ਲਈ MOU ਨੂੰ ਸਾਈਨ ਕੀਤਾ ਹੈ।

The BirdThe Bird

ਕਮੇਟੀ ਦੀ ਬੈਠਕ ਵਿਚ ਇਹ ਫੈਲਸਾ ਲਿਆ ਗਿਆ ਹੈ  ਹੈ ਕਿ ਭੂਮੀਗਤ ਰਾਹ ਮੇਲਘਾਟ ਟਾਈਗਰ ਰਿਜ਼ਰਵ ਦੇ ਫੀਲਡ ਡਾਇਰੈਕਟਰ ਵੱਲੋਂ ਦਸੀਆਂ ਗਈਆਂ ਥਾਵਾਂ ਤੇ ਬਣਾਏ ਜਾਣ ਅਤੇ ਇਸ ਵਿਚ ਵਾਈਲਡਲਾਈਫ ਇਸੰਟੀਟਿਊਟ ਆਫ ਇੰਡੀਆ ਦੀ ਸਲਾਹ ਲਈ ਜਾਵੇ। ਅਮਰਾਵਤੀ ਵਿਚ ਜਿਥੇ ਐਕਸਪ੍ਰੈਸ ਕੰਰਜਾ-ਸੋਹਾਲ ਦੇ ਵਾਤਾਵਰਣ ਸੰਵੇਦੀ ਖੇਤਰ ਵਿਚੋਂ ਨਿਕਲੇਗਾ ਉਥੇ ਭੂਮੀਗਤ ਰਾਹ ਤੋਂ ਇਲਾਵਾ ਛੋਟੇ-ਵੱਡੇ ਪੁੱਲਾਂ ਦੀ ਮੁਰੰਮਤ ਵੀ ਕੀਤੀ ਜਾਵੇਗੀ।        

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement