ਵਾਤਾਵਰਣ ਸੰਭਾਲ ਵਿਚ ਮੋਹਰੀ ਬਣਿਆ ਪਿੰਡ ਲੱਖੇਵਾਲੀ
Published : Aug 24, 2018, 2:14 pm IST
Updated : Aug 24, 2018, 2:14 pm IST
SHARE ARTICLE
Number One in environmental protection Village Lakhewali
Number One in environmental protection Village Lakhewali

ਜੇਕਰ ਆਪਣੇ ਸਮਾਜ ਅਤੇ ਚੌਗਿਰਦੇ ਲਈ ਕੁਝ ਚੰਗਾ ਕਰਨ ਦੀ ਚਾਹਤ ਹੋਵੇ ਤਾਂ ਅਜਿਹੀ ਇੱਛਾ ਨੂੰ ਸਾਕਾਰ ਰੂਪ ਵਿਚ ਤਬਦੀਲ ਕਰਨ ਲਈ ਕਾਫਲਾ ਬਣਦਿਆਂ ਦੇਰ ਨਹੀਂ ਲੱਗਦੀ...........

ਸ੍ਰੀ ਮੁਕਤਸਰ ਸਾਹਿਬ : ਜੇਕਰ ਆਪਣੇ ਸਮਾਜ ਅਤੇ ਚੌਗਿਰਦੇ ਲਈ ਕੁਝ ਚੰਗਾ ਕਰਨ ਦੀ ਚਾਹਤ ਹੋਵੇ ਤਾਂ ਅਜਿਹੀ ਇੱਛਾ ਨੂੰ ਸਾਕਾਰ ਰੂਪ ਵਿਚ ਤਬਦੀਲ ਕਰਨ ਲਈ ਕਾਫਲਾ ਬਣਦਿਆਂ ਦੇਰ ਨਹੀਂ ਲੱਗਦੀ, ਇਹੀ ਸਿੱਧ ਕੀਤਾ ਹੈ ਪਿੰਡ ਲੱਖੇਵਾਲੀ ਦੇ ਲੋਕਾਂ ਨੇ। ਕੁਝ ਮਹੀਨੇ ਪਹਿਲਾਂ ਇਸ ਪਿੰਡ ਨੇ ਲੱਖੇਵਾਲੀ ਮਾਡਲ ਨਾਂਅ ਦੇ ਪ੍ਰੋਜੈਕਟ ਦੀ ਸੁਰੂਆਤ ਕੀਤੀ ਸੀ ਅਤੇ ਹੁਣ ਇਹ ਪ੍ਰੋਜੈਕਟ ਪਿੰਡ ਵਾਸੀਆਂ ਦੀ ਪਹਿਚਾਣ ਬਣਨ ਲੱਗਿਆ ਹੈ। ਆਸਰਾ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਮੁਹਿੰਮ ਵਿੱਚ ਮੋਹਰੀ ਰੋਲ ਅਦਾ ਕਰ ਰਿਹਾ ਹੈ।

ਡਾ: ਬਲਵਿੰਦਰ ਸਿੰਘ ਲੱਖੇਵਾਲੀ ਦੀ ਪ੍ਰੇਰਣਾ ਨਾਲ ਸ਼ੁਰੂ ਹੋਏ ਇਸ ਪ੍ਰਜੈਕਟ ਤਹਿਤ ਪਿੰਡ ਨੂੰ ਹਰਾ ਭਰਾ ਕਰਨ ਤੋਂ ਇਲਾਵਾ ਪਿੰਡ ਦੇ ਸਰਵਪੱਖੀ ਵਿਕਾਸ ਦੀ ਰੂਪ ਰੇਖਾ ਉਲੀਕੀ ਗਈ ਸੀ। ਪ੍ਰੋਜੈਕਟ ਤਹਿਤ ਪਿੰਡ ਵਿਚ ਠੋਸ ਕਚਰਾ ਪ੍ਰਬੰਧਨ ਅਤੇ ਪਿੰਡ ਵਿਚ ਰੁੱਖ ਲਗਾਉਣ ਦੀ ਯੋਜਨਾਬੰਦੀ ਵਿਗਿਆਨਕ ਅਧਾਰ ਤੇ ਕੀਤੀ ਗਈ ਸੀ। ਪਿੰਡ ਨੂੰ ਜਾਂਦੀਆਂ ਸੜਕਾਂ 'ਤੇ ਲਾਏ ਪੌਦੇ: ਆਸਰਾ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਦੇ ਸਰਪ੍ਰਸਤ ਸ: ਦਿਲਬਾਗ ਸਿੰਘ ਅਤੇ ਪ੍ਰਧਾਨ ਸ: ਵੀਰਦਵਿੰਦਰ ਸਿੰਘ ਨੇ ਦੱਸਿਆ ਕਿ ਲੱਖੇਵਾਲੀ ਮਾਡਲ ਤਹਿਤ ਪਿਛਲੇ ਇੱਕ ਸਾਲ ਤੋ ਪਿੰਡ ਨੂੰ ਸਾਫ ਸੁਥਰਾ ਅਤੇ ਹਰਾ ਭਰਾ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਮੁਹਿੰਮ ਤਹਿਤ ਪਿੰਡ ਦੀਆ ਮੁੱਖ ਸੜਕਾਂ ਉਪਰ ਟਕੋਮਾ, ਹਾਰ ਸ਼ਿੰਗਾਰ, ਕਾਮਣੀ, ਪੀਲੀ ਕਨੇਰ, ਚੰਪਾ, ਚਿੱਟੀ ਕਲੀ ਆਦਿ ਫੁੱਲਾਂ ਵਾਲੇ ਬੂਟੇ ਲਗਾਏ ਗਏ ਹਨ। ਇਹਨਾਂ ਬੂਟਿਆਂ ਦੀ ਸਾਭ ਸੰਭਾਲ ਕਲੱਬ ਦੇ ਮੈਂਬਰ ਖੁਦ ਕਰਦੇ ਹਨ। ਜਿੰਨਾਂ ਵਿਚੋਂ ਸਿਮਰਜੀਤ ਸਿੰਘ ਕਲੱਬ ਦੇ ਸਕੱਤਰ ਤੇ ਗਗਨਦੀਪ ਸਿੰਘ, ਨਾਨਕ ਸਿੰਘ, ਗੁਰਸੇਵਕ ਸਿੰਘ, ਪ੍ਰਿਤਪਾਲ ਸਿੰਘ, ਵੀਰ ਸਿੰਘ ਆਦਿ ਹਮੇਸ਼ਾ ਹਾਜਰ ਰਹਿੰਦੇ ਹਨ। ਇੰਨ੍ਹਾਂ ਬੂਟਿਆਂ ਨੂੰ ਖਾਦ ਪਾਣੀ ਸਪਰੇ ਅਤੇ ਗੋਡੀ ਚੋਕੀ, ਪਾਣੀ ਪਾਉਣ ਲਈ ਗੁਰੂਦੁਆਰਾ ਸਾਹਿਬ ਦਾ ਟਂੈਕਰ ਵਰਤਿਆ ਜਾਂਦਾ ਹੈ ਅਤੇ ਟਰੈਕਟਰ ਦੀ ਸੇਵਾ ਕਲੱਬ ਦੇ ਸਰਪ੍ਰਸਤ ਦਿਲਬਾਗ ਸਿੰਘ ਨਿਭਾਉਂਦੇ ਹਨ ।

ਇਕ ਪਾਸੇ ਜਿੱਥੇ ਪਿੰਡ ਨੂੰ ਆਉਣ ਵਾਲੀਆਂ ਸੜਕਾਂ ਤੇ ਰੁੱਖ ਲਗਾਏ ਗਏ ਹਨ, ਉਥੇ ਹੀ ਖੇਤਾਂ ਵਿਚ ਕਿਸਾਨਾਂ ਦੀਆਂ ਮੋਟਰਾਂ ਤੇ ਵੀ ਫਲਦਾਰ ਰੁੱਖ ਲਗਾਏ ਗਏ ਹਨ। ਖੇਤਾਂ ਦੀਆਂ ਮੋਟਰਾਂ ਵਾਸਤੇ ਫਲਦਾਰ ਅਤੇ ਦਵਾਈਆਂ ਵਾਲੇ ਪੌਦੇ ਜਿਵਂੇ ਕਿ ਨਿੰਬੂ, ਅਮਰੂਦ, ਬੇਰੀ, ਕੜੀਪੱਤਾ ਅਤੇ ਸੁਹੰਜਣਾ ਆਦਿ ਦੇ ਬੂਟੇ ਵੰਡੇ ਗਏ ਹਨ ਜਿੰਨ੍ਹਾਂ ਦੀ ਕਿਸਾਨ ਸੰਭਾਲ ਕਰ ਰਹੇ ਹਨ।  ਪਿੰਡ ਦੇ ਕਲੱਬ ਵਲੋਂ ਜਿੱਥੇ ਟੁੱਟੀਆਂ ਪੁਲੀਆਂ ਦਾ ਵੀ ਨਿਰਮਾਣ ਕਰਵਾਇਆ ਗਿਆ। ਇਸ ਤੋਂ ਬਿਨ੍ਹਾਂ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੀਆਂ ਵੱਢੀਆਂ ਗਲੀਆਂ ਵਿੱਚ ਵੀ ਫੁੱਲਾਂ ਵਾਲੇ ਬੂਟੇ ਲਗਾਏ ਗਏ ਹਨ।

ਬਟਿਆਂ ਨੂੰ ਅਵਾਰਾ ਜਾਨਵਰਾਂ ਤੋਂ ਬਚਾਉਣ ਲਈ ਗ੍ਰਾਮ ਪੰਚਾਇਤ ਵੱਲੋਂ ਟਰੀ ਗਾਰਡ ਵੀ ਲਗਵਾਏ ਗਏ  ਹਨ। ਵਾਤਾਵਰਨ ਪ੍ਰੇਮੀ ਕਿਸਾਨ ਦੀ ਨਵੀਂ ਪਹਿਲ: ਪਿੰਡ ਦੇ ਕਿਸਾਨ ਪ੍ਰਿਤਪਾਲ ਸਿੰਘ ਨੇ ਇਕ ਨਵੀਂ ਪਹਿਲ ਕੀਤੀ ਹੈ। ਉਸ ਨੇ ਆਪਣੇ ਖੇਤ ਕੋਲੋਂ ਲੰਘਦੀ ਸੜਕ ਦੀ ਨਾ ਸਿਰਫ ਸਫਾਈ ਕਰਵਾਈ ਹੈ ਸਗੋਂ ਸੜਕ ਦੀ ਪੂਰੀ ਜਗ੍ਹਾਂ ਛੱਡ ਕੇ ਨਵੇਂ ਪੌਦੇ ਲਗਾਏ ਹਨ ਅਤੇ ਕਿਹਾ ਹੈ ਕਿ ਉਹ ਇੰਨ੍ਹਾਂ ਦੀ ਖੁਦ ਸੰਭਾਲ ਵੀ ਕਰੇਗਾ।

ਐਸ.ਡੀ.ਐਮ. ਰਾਜਪਾਲ ਸਿੰਘ ਨੇ ਇਸ ਥਾਂ ਤੇ ਪੌਦੇ ਲਗਾ ਕਿ ਇਸ ਕਾਰਜ ਦਾ ਅੱਜ ਆਰੰਭ ਕੀਤਾ ਅਤੇ ਕਿਹਾ ਕਿ ਇਹ ਕਿਸਾਨ ਹੋਰਨਾਂ ਲਈ ਪ੍ਰੇਰਣਾਂ ਸ਼੍ਰੋਤ ਬਣੇਗਾ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਦੀ ਅਗਵਾਈ ਵਿਚ ਵਿਸੇਸ਼ ਤੌਰ ਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਇਸ ਤਰਾਂ ਦੀਆਂ ਗਤੀਵਿਧੀਆਂ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement