ਜਗਦੀਸ਼ ਟਾਈਟਲਰ ਦੇ ਸਲਾਖ਼ਾਂ ਪਿੱਛੇ ਜਾਣ ਦਾ ਸਮਾਂ ਆ ਗਿਐ!
Published : Sep 28, 2019, 10:32 am IST
Updated : Sep 28, 2019, 12:33 pm IST
SHARE ARTICLE
Jagdish Tytler
Jagdish Tytler

ਇੰਝ ਜਾਪਦਾ ਹੈ ਕਿ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਜੇਲ੍ਹ ਜਾਣ ਤੋਂ ਬਾਅਦ ਹੁਣ ਜਗਦੀਸ਼ ਟਾਈਟਲਰ ਦੇ ਵੀ ਸਲਾਖ਼ਾਂ ਪਿੱਛੇ ਜਾਣ ਦਾ ਸਮਾਂ ਆ ਗਿਆ ਹੈ

ਨਵੀਂ ਦਿੱਲੀ: ਇੰਝ ਜਾਪਦਾ ਹੈ ਕਿ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਜੇਲ੍ਹ ਜਾਣ ਤੋਂ ਬਾਅਦ ਹੁਣ ਜਗਦੀਸ਼ ਟਾਈਟਲਰ ਦੇ ਵੀ ਸਲਾਖ਼ਾਂ ਪਿੱਛੇ ਜਾਣ ਦਾ ਸਮਾਂ ਆ ਗਿਆ ਹੈ ਕਿਉਂਕਿ ਸੱਜਣ ਕੁਮਾਰ ਵਿਰੁੱਧ ਹਰਪਾਲ ਕੌਰ ਅਤੇ ਅਮਰਜੀਤ ਸਿੰਘ ਨਾਂਅ ਦੇ ਦੋ ਚਸ਼ਮਦੀਦ ਗਵਾਹ ਸਾਹਮਣੇ ਆਏ ਹਨ, ਜਿਨ੍ਹਾਂ ਨੇ ਜਗਦੀਸ਼ ਟਾਈਟਲਰ ਨੂੰ ਉਸ ਭੜਕੀ ਹੋਈ ਭੀੜ ਦੀ ਅਗਵਾਈ ਕਰਦੇ ਹੋਏ ਅਪਣੇ ਅੱਖੀਂ ਤੱਕਿਆ ਸੀ। ਜੋ ਨਿਹੱਥੇ ਅਤੇ ਨਿਰਦੋਸ਼ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਸਨ।

Jagdish TytlerJagdish Tytler

ਇਹ ਦੋਵੇਂ ਚਸ਼ਮਦੀਦ ਗਵਾਹ ਜਗਦੀਸ਼ ਟਾਈਟਲਰ ਵਿਰੁੱਧ ਅਪਣੇ ਬਿਆਨ ਦਰਜ ਕਰਵਾਉਣਾ ਚਾਹੁੰਦੇ ਹਨ। ਇਸ ਲਈ ਜੱਜ ਨਵੀਨ ਕੁਮਾਰ ਕਸ਼ਿਅਪ ਵੱਲੋਂ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿਚ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤਾ ਗਿਆ ਹੈ। ਦਰਅਸਲ ਮਾਮਲਾ ਨਵੰਬਰ 1984 ਦੌਰਾਨ ਪੁਲਬੰਗਸ਼ ਗੁਰਦੁਆਰੇ 'ਤੇ ਹੋਏ ਹਮਲੇ ਨਾਲ ਜੁੜਿਆ ਹੈ, ਜਿੱਥੇ ਹਿੰਦੂਆਂ ਦੀ ਭੀੜ ਨੇ ਗੁਰਦੁਆਰਾ ਸਾਹਿਬ 'ਤੇ ਹਮਲਾ ਕਰਕੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ ਅਤੇ ਸਿੱਖਾਂ 'ਤੇ ਜ਼ੁਲਮ ਢਾਏ ਸਨ।

CBICBI

ਇਸ ਮਾਮਲੇ ਵਿਚ ਲਖਵਿੰਦਰ ਕੌਰ ਨਾਂਅ ਦੀ ਇਕ ਸਿੱਖ ਬੀਬੀ ਵੱਲੋਂ ਉਸ ਸਮੇਂ ਇਕ ਰੋਸ ਪਟੀਸ਼ਨ ਦਾਖ਼ਲ ਕੀਤੀ ਗਈ ਸੀ, ਜਿਸ ਵਿਚ ਸੀਬੀਆਈ ਕਈ ਵਾਰ ਮੁਲਜ਼ਮਾਂ ਨੂੰ ਕਲੀਨ ਚਿੱਟ ਦਿੰਦੀ ਰਹੀ ਪਰ ਅਦਾਲਤ ਵੱਲੋਂ ਹਰ ਵਾਰ ਸੀਬੀਆਈ ਦੀ ਕਲੀਨ ਚਿੱਟ ਨੂੰ ਰੱਦ ਕਰਕੇ ਅੱਗੇ ਪੜਤਾਲ ਕਰਨ ਦੇ ਹੁਕਮ ਜਾਰੀ ਹੁੰਦੇ ਰਹੇ। ਹੁਣ ਜਦੋਂ ਇਸ ਮਾਮਲੇ ਵਿਚ ਦੋ ਚਸ਼ਮਦੀਦ ਗਵਾਹ ਸਾਹਮਣੇ ਆਏ ਨੇ ਤਾਂ ਇਸ ਮਾਮਲੇ ਦੀ ਜਾਂਚ ਤੇਜ਼ੀ ਨਾਲ ਅੱਗੇ ਵਧਣ ਦੇ ਆਸਾਰ ਵੀ ਵਧ ਗਏ ਹਨ।

Jagdish TytlerJagdish Tytler

ਅੱਜ ਤੋਂ ਕਰੀਬ ਡੇਢ ਦਹਾਕਾ ਪਹਿਲਾਂ ਨਾਨਾਵਤੀ ਕਮਿਸ਼ਨ ਦੀ ਸਿਫਾਰਸ਼ ਤੋਂ ਬਾਅਦ ਕੇਂਦਰ ਸਰਕਾਰ ਦੀ ਸਹਿਮਤੀ ਨਾਲ ਟਾਈਟਲਰ ਵਿਰੁੱਧ 22 ਨਵੰਬਰ 2005 ਨੂੰ ਥਾਣਾ ਬਾੜਾ ਹਿੰਦੂ ਰਾਓ ਵਿਚ ਐਫਆਈਆਰ ਨੰਬਰ 316/84 ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਕੇਸ ਵਿਚ ਪਿਛਲੇ ਸਾਲ 6 ਦਸੰਬਰ ਨੂੰ ਟਾਈਟਲਰ ਦੇ ਦੋਸਤ ਰਹੇ ਵਪਾਰੀ ਅਭਿਸ਼ੇਕ ਵਰਮਾ ਦਾ 'ਲਾਈ ਡਿਟੈਕਟਰ' ਟੈਸਟ ਵੀ ਹੋ ਚੁੱਕਿਆ ਹੈ।

Sikh Genocide 1984Sikh Genocide 1984

ਪਟੀਸ਼ਨਰ ਨੇ ਦੋਸ਼ ਲਗਾਇਆ ਸੀ ਕਿ ਟਾਈਟਲਰ ਨੇ ਕੈਨੇਡਾ ਰਹਿੰਦੇ ਕੁੱਝ ਗਵਾਹਾਂ ਨੂੰ ਉਥੇ ਵਸਾ ਕੇ ਮੋਟੇ ਪੈਸੇ ਵਿਚ ਖ਼ਰੀਦਿਆ ਸੀ।  ਖ਼ੈਰ ਹੁਣ ਜਦੋਂ ਦੋ ਚਸ਼ਮਦੀਦ ਗਵਾਹ ਇਸ ਮਾਮਲੇ ਵਿਚ ਹੋਰ ਸਾਹਮਣੇ ਆ ਗਏ ਨੇ ਤਾਂ ਸੱਜਣ ਕੁਮਾਰ ਵਾਂਗ ਜਗਦੀਸ਼ ਟਾਈਟਲਰ ਦੇ ਵੀ ਸਲਾਖ਼ਾਂ ਪਿੱਛੇ ਜਾਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ। ਦੇਖਣਾ ਹੋਵੇਗਾ ਕਿ ਸਿੱਖਾਂ ਦੰਗਾ ਪੀੜਤਾਂ ਲਈ ਰਾਹਤ ਭਰਿਆ ਇਹ ਦਿਨ ਕਦੋਂ ਆਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement