
ਮਾਪੇ ਪੁੱਤ ਦੀ ਮ੍ਰਿਤਕ ਦੇਹ ਦਾ ਇੰਤਜ਼ਾਰ ਕਰਦੇ ਹੋਏਓ ਦੁਨੀਆਂ ਨੂੰ ਕਹਿ ਗਏ ਅਲਵਿਦਾ
ਦੇਹਰਾਦੂਨ: 16 ਸਾਲਾਂ ਬਾਅਦ ਭਾਰਤੀ ਫੌਜ ਦੇ ਇਕ ਜਵਾਨ ਦੀ ਲਾਸ਼ ਬਰਫ ਵਿੱਚ ਦੱਬੀ ਮਿਲੀ ਹੈ। 23 ਸਤੰਬਰ 2005 ਨੂੰ ਅਮਰੀਸ਼ ਤਿਆਗੀ ਇੱਕ ਡੂੰਘੀ ਖੱਡ ਵਿੱਚ ਡਿੱਗਣ ਤੋਂ ਬਾਅਦ ਬਰਫ ਵਿੱਚ ਦੱਬ ਗਏ ਸਨ। 16 ਸਾਲਾਂ ਬਾਅਦ ਹੁਣ ਉਹਨਾਂ ਦੀ ਲਾਸ਼ ਮਿਲੀ ਹੈ, ਜਿਸ ਨੂੰ ਅੱਜ ਗਾਜ਼ੀਆਬਾਦ ਲਿਆਂਦਾ ਜਾ ਰਿਹਾ ਹੈ। ਜਵਾਨ ਦੇ ਘਰ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ।
Indian Army soldierIndian Army soldier
ਸਿਪਾਹੀ ਦੀ ਲਾਸ਼ 16 ਸਾਲ ਬਾਅਦ ਉਸੇ ਤਾਰੀਖ ਨੂੰ ਬਰਫ ਵਿੱਚ ਦੱਬੀ ਮਿਲੀ ਸੀ ਜਿਸ ਦਿਨ ਉਹ ਹਾਦਸੇ ਵਿੱਚ ਬਰਫ ਵਿੱਚ ਦੱਬਿਆ ਗਿਆ ਸੀ। ਗਾਜ਼ੀਆਬਾਦ ਦੇ ਰਹਿਣ ਵਾਲੇ ਅਮਰੀਸ਼ ਤਿਆਗੀ 1995 ਵਿੱਚ ਫੌਜ ਵਿੱਚ ਭਰਤੀ ਹੋਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਈ ਥਾਵਾਂ 'ਤੇ ਤਾਇਨਾਤ ਕੀਤਾ ਗਿਆ ਸੀ। ਸਿਪਾਹੀ ਅਮਰੀਸ਼ ਨੇ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ 'ਤੇ ਵੀ ਕਈ ਵਾਰ ਤਿਰੰਗਾ ਲਹਿਰਾਇਆ ਸੀ।
ਹੋਰ ਵੀ ਪੜ੍ਹੋ: ਰੋਜ਼ੀ ਰੋਟੀ ਲਈ ਸਾਊਦੀ ਅਰਬ ਗਏ ਪੰਜਾਬੀ ਨੌਜਵਾਨ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ
Indian Army soldier
ਸਤੰਬਰ 2005 ਵਿੱਚ, ਅਮਰੀਸ਼ ਤਿਆਗੀ ਉਤਰਾਖੰਡ ਦੀ ਹਿਮਾਲਿਆਈ ਚੋਟੀ ਤ ਝੰਡਾ ਲਹਿਰਾਉਣ ਦੇ ਬਾਅਦ ਆਪਣੀ ਟੀਮ ਨਾਲ ਵਾਪਸ ਪਰਤ ਰਹੇ ਸਨ ਤਾਂ ਅਚਾਨਕ ਉਹ 23 ਸਤੰਬਰ ਨੂੰ ਆਪਣੇ ਸਾਥੀਆਂ ਨਾਲ ਇੱਕ ਡੂੰਘੀ ਖੱਡ ਵਿੱਚ ਡਿੱਗ ਗਏ ਅਤੇ ਸਾਥੀਆਂ ਸਮੇਤ ਬਰਫ ਵਿੱਚ ਦੱਬ ਗਏ। ਤਿੰਨ ਜਵਾਨਾਂ ਦੀਆਂ ਲਾਸ਼ਾਂ ਬਰਫ ਵਿਚੋਂ ਬਾਹਰ ਕੱਢ ਲਈਆਂ ਗਈਆਂ ਸਨ। ਜਦੋਂ ਕਿ ਅਮਰੀਸ਼ ਦੀ ਲਾਸ਼ ਨਹੀਂ ਮਿਲ ਸਕੀ ਸੀ।
ਹੋਰ ਵੀ ਪੜ੍ਹੋ: PM ਮੋਦੀ ਨੇ ਭੇਂਟ ਕੀਤੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ, 'ਉਹ ਹਰ ਇਕ ਭਾਰਤੀ ਦੇ ਦਿਲ ਵਿਚ ਵਸਦੇ ਹਨ'
Indian Army soldier
ਠੀਕ 16 ਸਾਲ ਬਾਅਦ, 23 ਸਤੰਬਰ 2021 ਨੂੰ, ਆਰਮੀ ਕੈਂਪ ਦੀ ਇੱਕ ਕਾਲ ਨੇ ਅਮਰੀਸ਼ ਦੇ ਪਰਿਵਾਰ ਵਿੱਚ ਹਲਚਲ ਪੈਦਾ ਕਰ ਦਿੱਤੀ ਕਿਉਂਕਿ ਖ਼ਬਰ ਹੀ ਕੁੱਝ ਅਜਿਹੀ ਸੀ। ਅਮਰੀਸ਼ ਦੇ ਪਰਿਵਾਰਕ ਮੈਂਬਰਾਂ ਨੂੰ ਫੌਜ ਦੇ ਜਵਾਨਾਂ ਨੇ ਦੱਸਿਆ ਕਿ ਅਮਰੀਸ਼ ਦੀ ਲਾਸ਼ 16 ਸਾਲ ਬਾਅਦ ਉਸੇ ਥਾਂ ਤੋਂ ਬਰਫ ਪਿਘਲਣ ਤੋਂ ਬਾਅਦ ਬਰਾਮਦ ਕੀਤੀ ਗਈ ਹੈ ਜਿੱਥੇ ਉਸ ਨਾਲ ਹਾਦਸਾ ਵਾਪਰਿਆ ਸੀ।
ਹੋਰ ਵੀ ਪੜ੍ਹੋ: ਚੀਨ 'ਚ 23 ਹਜ਼ਾਰ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਸੰਕਟ 'ਚ
ਅਮਰੀਸ਼ ਦੀ ਮਾਂ ਅਤੇ ਪਿਤਾ ਅਮਰੀਸ਼ ਨੂੰ ਯਾਦ ਕਰਦੇ ਹੋਏ ਦੁਨੀਆਂ ਨੂੰ ਅਲਵਿਦਾ ਕਹਿ ਗਏ। ਦੂਜੇ ਪਾਸੇ, ਜਿਵੇਂ ਹੀ ਪੂਰੇ ਪਿੰਡ ਨੂੰ ਅਮਰੀਸ਼ ਦੀ ਲਾਸ਼ ਦੇ ਆਉਣ ਦੀ ਜਾਣਕਾਰੀ ਮਿਲੀ, ਲੋਕ ਅਮਰੀਸ਼ ਦੇ ਘਰ ਆਉਣ ਲੱਗ ਪਏ। ਉਸ ਦੇ ਰਿਸ਼ਤੇਦਾਰ ਵੀ ਆ ਗਏ ਹਨ।
ਹੋਰ ਵੀ ਪੜ੍ਹੋ: 2013 spot Fixing ਨੂੰ ਲੈ ਕੇ ਸ੍ਰੀਸੰਥ ਦਾ ਵੱਡਾ ਖੁਲਾਸਾ, ਪਹਿਲੀ ਵਾਰ ਖੋਲ੍ਹੇ ਰਾਜ