SriSIIM ਜਿਨਸੀ ਸ਼ੋਸ਼ਣ ਮਾਮਲਾ, Chaitanyanand ਆਗਰਾ ਵਿਚ ਗ੍ਰਿਫ਼ਤਾਰ
Published : Sep 28, 2025, 11:58 am IST
Updated : Sep 28, 2025, 1:52 pm IST
SHARE ARTICLE
SriSIIM Sexual Harassment Case, Chaitanyanand Arrested in Agra Latest News in Punjabi
SriSIIM Sexual Harassment Case, Chaitanyanand Arrested in Agra Latest News in Punjabi

ਨਕਲੀ ਸੰਯੁਕਤ ਰਾਸ਼ਟਰ-ਬ੍ਰਿਕਸ ਵਿਜ਼ਿਟਿੰਗ ਕਾਰਡ ਮਿਲੇ, ਪੁੱਛਗਿੱਛ ਜਾਰੀ

SriSIIM Sexual Harassment Case, Chaitanyanand Arrested in Agra Latest News in Punjabi ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਅਨੁਸਾਰ, ਦਿੱਲੀ ਦੇ ਇਕ ਨਿੱਜੀ ਸੰਸਥਾ ਵਿਚ 17 ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਸਵੈ-ਘੋਸ਼ਿਤ ਧਾਰਮਕ ਆਗੂ ਚੈਤਨਿਆਨੰਦ ਸਰਸਵਤੀ ਨੂੰ ਐਤਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਗ੍ਰਿਫ਼ਤਾਰ ਕੀਤਾ ਗਿਆ।

ਅਧਿਕਾਰੀਆਂ ਨੇ ਦਸਿਆ ਕਿ ਦਿੱਲੀ ਪੁਲਿਸ ਦੀ ਇਕ ਟੀਮ ਨੇ ਇਕ ਸੂਚਨਾ 'ਤੇ ਕਾਰਵਾਈ ਕਰਦਿਆਂ ਸਰਸਵਤੀ (62) ਨੂੰ ਆਗਰਾ ਤਕ ਟਰੈਕ ਕੀਤਾ, ਜਿੱਥੇ ਉਹ ਇਕ ਹੋਟਲ ਵਿਚ ਠਹਿਰਿਆ ਹੋਇਆ ਸੀ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, "ਸਰਸਵਤੀ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ ਗਈਆਂ ਸਨ। ਜਾਣਕਾਰੀ ਦੇ ਆਧਾਰ 'ਤੇ, ਅਸੀਂ ਉਸ ਨੂੰ ਆਗਰਾ ਦੇ ਤਾਜਗੰਜ ਖੇਤਰ ਦੇ ਇਕ ਹੋਟਲ ਵਿਚ ਟਰੈਕ ਕੀਤਾ ਅਤੇ ਐਤਵਾਰ ਸਵੇਰੇ 3:30 ਵਜੇ ਦੇ ਕਰੀਬ ਉਸ ਨੂੰ ਉੱਥੇ ਗ੍ਰਿਫ਼ਤਾਰ ਕਰ ਲਿਆ ਗਿਆ।" ਉਨ੍ਹਾਂ ਦਸਿਆ ਕਿ ਐਫ਼.ਆਈ.ਆਰ. ਦਰਜ ਹੋਣ ਤੋਂ ਬਾਅਦ ਉਹ 4 ਅਗੱਸਤ ਨੂੰ ਦਿੱਲੀ ਤੋਂ ਫ਼ਰਾਰ ਹੋ ਗਿਆ ਸੀ। ਇਸ ਤੋਂ ਪਹਿਲਾਂ, ਪੁਲਿਸ ਨੇ ਸਰਸਵਤੀ ਨਾਲ ਜੁੜੇ ਕਈ ਬੈਂਕ ਖਾਤਿਆਂ ਵਿਚ ਜਮ੍ਹਾਂ ਕੁੱਲ 8 ਕਰੋੜ ਦੇ ਲੈਣ-ਦੇਣ ਨੂੰ ਫ੍ਰੀਜ਼ ਕਰ ਦਿਤਾ ਸੀ। 

ਸਵੈ-ਘੋਸ਼ਿਤ ਧਾਰਮਕ ਆਗੂ ਵਿਰੁਧ ਦਰਜ ਐਫ਼.ਆਈ.ਆਰ. ਦੇ ਅਨੁਸਾਰ, ਉਸ ਨੇ ਦੇਰ ਰਾਤ ਵਿਦਿਆਰਥਣਾਂ ਨੂੰ ਅਪਣੇ ਕਮਰੇ ਵਿਚ ਆਉਣ ਲਈ ਮਜ਼ਬੂਰ ਕੀਤਾ ਅਤੇ ਉਨ੍ਹਾਂ ਨੂੰ ਇਤਰਾਜ਼ਯੋਗ ਸੰਦੇਸ਼ ਭੇਜੇ। ਉਸ 'ਤੇ ਅਪਣੇ ਫ਼ੋਨ ਰਾਹੀਂ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਦਾ ਵੀ ਇਲਜ਼ਾਮ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਕਥਿਤ ਤੌਰ 'ਤੇ ਵੱਖ-ਵੱਖ ਨਾਵਾਂ ਅਤੇ ਪਛਾਣਾਂ ਨਾਲ ਬੈਂਕ ਖਾਤੇ ਚਲਾਉਂਦਾ ਸੀ ਅਤੇ ਐਫ਼.ਆਈ.ਆਰ. ਦਰਜ ਹੋਣ ਤੋਂ ਬਾਅਦ ਉਨ੍ਹਾਂ ਖਾਤਿਆਂ ਤੋਂ 50 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਕਢਵਾਈ ਸੀ।

ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ ਕੁੱਝ ਜਾਅਲੀ ਵਿਜ਼ਿਟਿੰਗ ਕਾਰਡ ਵੀ ਬਰਾਮਦ ਕੀਤੇ, ਜਿਨ੍ਹਾਂ ਵਿਚ ਉਸ ਨੂੰ ਸੰਯੁਕਤ ਰਾਸ਼ਟਰ ਅਤੇ ਬ੍ਰਿਕਸ ਨਾਲ ਜੁੜਿਆ ਦਿਖਾਇਆ ਗਿਆ ਹੈ। ਦੱਸ ਦਈਏ ਕਿ ਬ੍ਰਿਕਸ ਪੰਜ ਉੱਭਰ ਰਹੀਆਂ ਅਰਥ-ਵਿਵਸਥਾਵਾਂ ਦਾ ਸੰਗਠਨ ਹੈ, ਜਿਸ ਵਿਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਸ਼ਾਮਲ ਹਨ।

(For more news apart from SriSIIM Sexual Harassment Case, Chaitanyanand Arrested in Agra Latest News in Punjabi stay tuned to Rozana Spokesman.) 

Location: India, Uttar Pradesh

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement