
ਸੀਨੀਅਰ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੇ ਮੋਦੀ 'ਤੇ ਸ਼ਿਵਲਿੰਗ - ਬਿੱਛੂ ਹਮਲੇ ਤੋਂ ਬਾਅਦ ਇਕ ਹੋਰ ਕਾਂਗਰਸ ਨੇਤਾ ਦੇ ਵਿਵਾਦਿਤ ਬੋਲ ਸਾਹਮਣੇ ਆਏ ਹਨ। ਸੋਲਾਪੁਰ...
ਸੋਲਾਪੁਰ : (ਪੀਟੀਆਈ) ਸੀਨੀਅਰ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੇ ਮੋਦੀ 'ਤੇ ਸ਼ਿਵਲਿੰਗ - ਬਿੱਛੂ ਹਮਲੇ ਤੋਂ ਬਾਅਦ ਇਕ ਹੋਰ ਕਾਂਗਰਸ ਨੇਤਾ ਦੇ ਵਿਵਾਦਿਤ ਬੋਲ ਸਾਹਮਣੇ ਆਏ ਹਨ। ਸੋਲਾਪੁਰ ਤੋਂ ਕਾਂਗਰਸ ਵਿਧਾਇਕ ਪ੍ਰਣਿਤੀ ਸ਼ਿੰਦੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਡੇਂਗੂ ਮੱਛਰ ਦੱਸਿਆ ਹੈ। ਪ੍ਰਣਿਤੀ ਦਾ ਇਹ ਬਿਆਨ 24 ਅਕਤੂਬਰ ਨੂੰ ਇਕ ਪ੍ਰੋਗਰਾਮ ਦੇ ਦੌਰਾਨ ਦਾ ਹੈ।
Congress MLA Praniti Shinde
ਹਾਲਾਂਕਿ ਇਹ ਹੁਣੇ ਸਾਹਮਣੇ ਆਇਆ ਹੈ ਅਤੇ ਸੋਸ਼ਲ ਮੀਡੀਆ 'ਤੇ ਬੀਜੇਪੀ ਸਮਰਥਕ ਉਨ੍ਹਾਂ ਨੂੰ ਅਪਣੇ ਨਿਸ਼ਾਨੇ 'ਤੇ ਲੈ ਰਹੇ ਹਨ। ਸੋਲਾਪੁਰ ਵਿਚ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਪ੍ਰਣਿਤੀ ਨੇ ਕਿਹਾ ਕਿ ਸਾਡੇ ਦੇਸ਼ ਵਿਚ ਇਕ ਨਵਾਂ ਡੇਂਗੂ ਮੱਛਰ ਆਇਆ ਹੈ ਜਿਸ ਦਾ ਨਾਮ ਹੈ ਮੋਦੀ ਬਾਬਾ। ਸਾਰਿਆਂ ਨੂੰ ਬੀਮਾਰੀ ਹੋ ਰਹੀ ਹੈ ਉਸ ਵਜ੍ਹਾ ਨਾਲ। ਇਸ ਨੂੰ ਝੂਠ ਬੋਲਣ ਦੀ ਬੀਮਾਰੀ ਲੱਗੀ ਹੈ। ਜਿਵੇਂ - ਭਰਾਵੋ ਮੈਂ ਮਹਿੰਗਾਈ ਘੱਟ ਕਰਾਂਗਾ, ਤੁਹਾਡੇ ਖਾਤੇ ਵਿਚ 15 ਲੱਖ ਜਮ੍ਹਾਂ ਕਰਾਂਗਾ।
PM Modi
ਦੱਸ ਦਈਏ ਕਿ ਸ਼ਨਿਚਰਵਾਰ ਨੂੰ ਬੈਂਗਲੁਰੂ ਲਿਟ ਫੇਸਟ ਪ੍ਰੋਗਰਾਮ ਦੇ ਦੌਰਾਨ ਸੀਨੀਅਰ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਵੀ ਪੀਐਮ ਮੋਦੀ 'ਤੇ ਤੀਖਾ ਵਾਰ ਕੀਤਾ ਸੀ। ਸ਼ਸ਼ੀ ਥਰੂਰ ਨੇ ਇੱਥੇ ਅਪਣੀ ਕਿਤਾਬ ਨਾਲ ਕੁੱਝ ਪੰਨੇ ਪੜ੍ਹੇ। ਉਨ੍ਹਾਂ ਨੇ ਕਿਹਾ ਕਿ ਇਕ ਗ਼ੈਰ-ਮਾਮੂਲੀ ਅਲੰਕਾਰ ਹੈ ਜਿਸ ਦਾ ਜ਼ਿਕਰ ਆਰਐਸਐਸ ਦੇ ਅਣਜਾਣ ਸੂਤਰ ਨੇ ਇਕ ਜਰਨਲਿਸਟ ਨੂੰ ਕੀਤਾ ਸੀ। ਮੈਂ ਉਸ ਦਾ ਹਵਾਲਾ ਅਪਣੀ ਕਿਤਾਬ ਵਿਚ ਦਿਤਾ ਹੈ।