
ਰਾਸ਼ਟਰੀ ਰਾਜਧਾਨੀ ਦਿੱਲੀ 'ਚ ਐਤਵਾਰ ਨੂੰ ਦੀਵਾਲੀ ਦੇ ਦਿਨ ਪ੍ਰਦੂਸ਼ਣ ਕਾਰਨ ਧੁੰਦ ਛਾ ਗਈ ਅਤੇ ਹਵਾ ਦੀ ਗੁਣਵੱਤਾ 'ਬਹੁਤ ਖਰਾਬ'
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ 'ਚ ਐਤਵਾਰ ਨੂੰ ਦੀਵਾਲੀ ਦੇ ਦਿਨ ਪ੍ਰਦੂਸ਼ਣ ਕਾਰਨ ਧੁੰਦ ਛਾ ਗਈ ਅਤੇ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਪੱਧਰ 'ਤੇ ਪਹੁੰਚ ਗਈ। ਸੁਪਰੀਮ ਕੋਰਟ ਨੇ ਦੀਵਾਲੀ 'ਤੇ ਪਟਾਕੇ ਚਲਾਉਣ ਲਈ ਦੋ ਘੰਟਿਆਂ ਦੀ ਸਮਾਂ ਮਿਆਦ ਤੈਅ ਕੀਤੀ ਸੀ ਪਰ ਲੋਕਾਂ ਨੇ ਇਸ ਇਲਾਵਾ ਵੀ ਪਟਾਕੇ ਚਲਾਏ। ਦਿੱਲੀ ਦੀ ਹਵਾ 'ਚ ਪਟਾਕਿਆਂ ਦੀ ਤੇਜ਼ ਆਵਾਜ਼ ਨਾਲ ਜ਼ਹਿਰੀਲਾ ਧੂੰਆਂ ਭਰ ਗਿਆ ਅਤੇ ਕਈ ਥਾਵਾਂ 'ਤੇ ਹਵਾ ਦੀ ਗੁਣਵੱਤਾ ਦਾ ਪੱਧਰ 'ਗੰਭੀਰ' ਪੱਧਰ ਨੂੰ ਪਾਰ ਗਿਆ।
Diwali crackers fill Delhi Air
ਲੋਕਾਂ ਨੇ ਮਾਲਵੀ ਨਗਰ, ਲਾਜਪਤ ਨਗਰ, ਕੈਲਾਸ਼ ਹਿਲਜ਼ ਸਣੇ ਕਈ ਇਲਾਕਿਆਂ 'ਚ ਸੁਪਰੀਮ ਕੋਰਟ ਵਲੋਂ ਪਟਾਕੇ ਚਲਾਉਣ ਲਈ ਤੈਅ ਦੋ ਘੰਟੇ ਦੀ ਸਮਾਂ ਸੀਮਾ ਦਾ ਉਲੰਘਣ ਕਰਕੇ ਪਟਾਕੇ ਚਲਾਏ। ਨੋਇਡਾ, ਗੁਰੂਗ੍ਰਾਮ ਅਤੇ ਗਾਜ਼ਿਆਬਾਦ 'ਚ ਵੀ ਲੋਕਾਂ ਨੇ ਨਿਰਧਾਰਤ ਸਮੇਂ ਦੇ ਇਲਾਵਾ ਵੀ ਪਟਾਕੇ ਚਲਾਏ। ਲੋਕ ਸ਼ਾਮ 8 ਵਜੇ ਤੋਂ ਪਹਿਲਾਂ ਵੀ ਪਟਾਕੇ ਚਲਾਉਂਦੇ ਦਿਖਾਈ ਦਿੱਤੇ ਹਾਲਾਂਕਿ ਇਨ੍ਹਾਂ ਪਟਾਕਿਆਂ ਦੀ ਆਵਾਜ਼ ਘੱਟ ਰਹੀ। ਸਰਕਾਰੀ ਏਜੰਸੀਆਂ ਮੁਤਾਬਕ ਐਤਵਾਰ ਰਾਤ 11 ਵਜੇ ਦਿੱਲੀ ਦੀ ਔਸਤ ਹਵਾ ਗੁਣਵੱਤਾ ਦਾ ਪੱਧਰ 327 'ਤੇ ਪੁੱਜ ਗਿਆ ਜਦਕਿ ਸ਼ਨੀਵਾਰ ਨੂੰ ਇਹ 302 ਸੀ।
Diwali crackers fill Delhi Air
ਸਰਕਾਰ ਦੀ ਹਵਾ ਗੁਣਵੱਤਾ ਨਿਗਰਾਨੀ ਸੰਸਥਾ 'ਸਫਰ' ਨੇ ਦੀਵਾਲੀ ਦੀ ਰਾਤ ਪਟਾਕੇ ਚਲਾਉਣ, ਮੌਸਮ 'ਚ ਬਦਲਾਅ ਅਤੇ ਪਰਾਲੀ ਸਾੜਨ ਕਾਰਨ ਦਿੱਲੀ 'ਚ ਔਸਤ ਹਵਾ ਦੀ ਗੁਣਵੱਤਾ 'ਗੰਭੀਰ ਪੱਧਰ 'ਤੇ ਪੁੱਜਣ ਦਾ ਖਦਸ਼ਾ ਪ੍ਰਗਟਾਇਆ। ਅੰਕੜਿਆਂ ਮੁਤਾਬਕ ਦਿਨ ਸਮੇਂ ਆਨੰਦ ਵਿਹਾਰ 'ਚ ਪੀ. ਐੱਮ.-10 ਦਾ ਪੱਧਰ 515 ਦਰਜ ਕੀਤਾ ਗਿਆ। ਉੱਥੇ ਹੀ ਵਜੀਰਪੁਰ ਅਤੇ ਬਵਾਨਾ 'ਚ ਪੀ. ਐੱਮ.-2.5 ਦਾ ਪੱਧਰ 400 ਦੇ ਪਾਰ ਚਲਾ ਗਿਆ। ਰਾਜਧਾਨੀ ਸਥਿਤ 37 ਹਵਾ ਗੁਣਵੱਤਾ ਕੇਂਦਰਾਂ 'ਚੋਂ 25 ਨੇ ਹਵਾ ਦੀ ਗੁਣਵੱਤਾ 'ਖਰਾਬ' ਸ਼੍ਰੇਣੀ 'ਚ ਦਰਜ ਕੀਤੀ। ਦਿੱਲੀ ਨੇੜੇ ਸਥਿਤ ਸ਼ਹਿਰਾਂ ਫਰੀਦਾਬਾਦ, ਗਾਜ਼ਿਆਬਾਦ, ਗ੍ਰੇਟਰ ਨੋਇਡਾ ਅਤੇ ਨੋਇਡਾ 'ਚ ਐਤਵਾਰ ਰਾਤ 11 ਵਜੇ ਹਵਾ ਦੀ ਗੁਣਵੱਤਾ ਦਾ ਪੱਧਰ 320, 382, 312, 344 ਰਿਹਾ। ਜ਼ਿਕਰਯੋਗ ਹੈ ਕਿ ਪਿਛਲੀ ਦੀਵਾਲੀ ਮੌਕੇ ਦਿੱਲੀ 'ਚ ਵਾਯੂ ਗੁਣਵੱਤਾ ਦਾ ਪੱਧਰ ਸੁਰੱਖਿਅਤ ਸਰਹੱਦ ਤੋਂ 12 ਗੁਣਾ ਵਧੇਰੇ 600 ਤਕ ਪੁੱਜ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।