
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲੇ 'ਚ ਡੂੰਘੇ ਬੋਰਵੈੱਲ 'ਚ ਤਿੰਨ ਦਿਨਾਂ ਤੋਂ ਫਸੇ 2 ਸਾਲ ਦੇ ਮਾਸੂਮ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲੇ 'ਚ ਡੂੰਘੇ ਬੋਰਵੈੱਲ 'ਚ ਤਿੰਨ ਦਿਨਾਂ ਤੋਂ ਫਸੇ 2 ਸਾਲ ਦੇ ਮਾਸੂਮ ਬੱਚੇ ਦੀ ਸਲਾਮਤੀ ਲਈ ਦੁਆ ਕੀਤੀ ਹੈ। ਮੋਦੀ ਨੇ ਮੁੱਖ ਮੰਤਰੀ ਈ.ਪਲਾਨਿਸਾਮੀ ਤੋਂ ਬਚਣ ਨੂੰ ਬਚਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਵੀ ਲਈ। ਪੀ.ਐੱਮ. ਮੋਦੀ ਨੇ ਟਵੀਟ ਕਰ ਕੇ ਜਾਣਕਾਰੀ ਦਿੰਦੇ ਹੋਏ ਕਿਹਾ,''ਮੇਰੀਆਂ ਦੁਆਵਾਂ ਹਿੰਮਤੀ ਸੁਜੀਤ ਵਿਲਸਨ ਨਾਲ ਹਨ।
PM Modi prays
ਸੁਜੀਤ ਨੂੰ ਬਚਾਉਣ ਲਈ ਚੱਲ ਰਹੇ ਬਚਾਅ ਮੁਹਿੰਮ ਦੇ ਸੰਬੰਧ 'ਚ ਮੁੱਖ ਮੰਤਰੀ ਈ. ਪਲਾਨਿਸਾਮੀ ਨਾਲ ਮੇਰੀ ਗੱਲ ਹੋਈ ਹੈ। ਉਹ ਸੁਰੱਖਿਅਤ ਰਹੇ, ਇਸ ਲਈ ਸਾਰੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।'' ਜ਼ਿਕਰਯੋਗ ਹੈ ਕਿ ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਚਾਉਣ ਲਈ ਸ਼ਨੀਵਾਰ ਤੋਂ ਹੀ ਵੱਡੇ ਪੱਧਰ 'ਤੇ ਰੈਸਕਿਊ ਆਪਰੇਸ਼ਨ ਜਾਰੀ ਹੈ। ਦੱਸਣਯੋਗ ਹੈ ਕਿ ਸੁਜੀਤ ਸ਼ੁੱਕਰਵਾਰ ਸ਼ਾਮ 5.30 ਵਜੇ ਖੇਡਦੇ ਸਮੇਂ ਬੋਰਵੈੱਲ 'ਚ ਡਿੱਗ ਗਿਆ ਸੀ।
My prayers are with the young and brave Sujith Wilson. Spoke to CM @EPSTamilNadu regarding the rescue efforts underway to save Sujith. Every effort is being made to ensure that he is safe. @CMOTamilNadu
— Narendra Modi (@narendramodi) October 28, 2019
ਉਦੋਂ ਤੋਂ ਸੁਜੀਤ ਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਬੱਚਾ ਬੋਰਵੈੱਲ 'ਚ ਬੇਹੋਸ਼ ਹੋ ਗਿਆ ਹੈ, ਹਾਲਾਂਕਿ ਉਸ ਦੇ ਸਾਹ ਹਾਲੇ ਵੀ ਚੱਲ ਰਹੇ ਹਨ। ਉੱਥੇ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਸੁਜੀਤ ਦੀ ਸਲਾਮਨੀ ਦੀ ਦੁਆ ਕੀਤੀ ਹੈ। ਦੂਜੇ ਪਾਸੇ ਪ੍ਰਦੇਸ਼ ਲਗਾਤਾਰ ਸਥਿਤੀਆਂ 'ਤੇ ਨਜ਼ਰ ਬਣਾਏ ਹੋਏ ਹੈ। ਸੁਜੀਤ ਨੂੰ ਰੈਸਕਿਊ ਕਰਨ ਲਈ ਮੌਕੇ 'ਤੇ ਰਾਜ ਸਰਕਾਰ ਦੇ ਕਈ ਵੱਡੇ ਅਧਿਕਾਰੀ ਮੌਜੂਦ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।