ਦਿੱਲੀ 'ਚ 15 ਦਸੰਬਰ ਤੋਂ ਨਰਸਰੀ ਦਾਖਲੇ ਸ਼ੁਰੂ, ਉਮਰ ਹੱਦ ਵੀ ਹੋਈ ਲਾਗੂ 
Published : Nov 28, 2018, 2:56 pm IST
Updated : Nov 28, 2018, 2:57 pm IST
SHARE ARTICLE
Admissions of Nursey classes
Admissions of Nursey classes

ਨਰਸਰੀ ਦੇ ਲਈ ਉਪਰੀ ਉਮਰ ਹੱਦ ਚਾਰ ਸਾਲ ਤੋਂ ਘੱਟ, ਕੇ.ਜੀ. ਲਈ ਪੰਜ ਸਾਲ ਤੋਂ ਘੱਟ ਅਤੇ ਪਹਿਲੀ ਕਲਾਸ ਵਿਚ ਦਾਖਲੇ ਦੇ ਲਈ 6 ਸਾਲ ਤੋਂ ਘੱਟ ਦੀ ਉਮਰ ਨਿਰਧਾਰਤ ਕੀਤੀ  ਹੈ।

ਨਵੀਂ ਦਿੱਲੀ,  ( ਪੀਟੀਆਈ ) : ਅਗਲੇ ਮਹੀਨੇ ਮਿਤੀ 15 ਦਸੰਬਰ ਤੋਂ ਨਵੀਂ ਦਿੱਲੀ ਦੇ 1600 ਸਕੂਲਾਂ ਵਿਚ ਨਰਸਰੀ ਦੇ ਦਾਖਲੇ ਦੀ ਪ੍ਰਕਿਰਿਆ ਚਾਲੂ ਹੋ ਜਾਵੇਗੀ। ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 7 ਜਨਵਰੀ ਰੱਖੀ ਗਈ ਹੈ। ਦਿੱਲੀ ਸਰਕਾਰ ਦੇ ਸਿੱਖਿਆ ਡਾਇਰੈਕੋਰੇਟ ਨੇ ਇਸ ਦੇ ਲਈ ਇਕ ਵਿਸਤ੍ਰਤ ਪ੍ਰੋਗਰਾਮ ਜਾਰੀ ਕੀਤਾ ਹੈ, ਜਿਸ ਦੇ ਮੁਤਾਬਕ ਸਾਲ 2019-20 ਲਈ ਨਰਸਰੀ ਕਲਾਸ ਵਿਚ ਦਾਖਲੇ ਲਈ ਐਪਲੀਕੇਸ਼ਨ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 7 ਜਨਵਰੀ ਰੱਖੀ ਗਈ ਹੈ।

Directorate of Education DelhiDirectorate of Education Delhi

ਸਰਕਾਰ ਨੇ ਨਰਸਰੀ ਦੇ ਲਈ ਉਪਰੀ ਉਮਰ ਹੱਦ ਚਾਰ ਸਾਲ ਤੋਂ ਘੱਟ, ਕੇ.ਜੀ. ਲਈ ਪੰਜ ਸਾਲ ਤੋਂ ਘੱਟ ਅਤੇ ਪਹਿਲੀ ਕਲਾਸ ਵਿਚ ਦਾਖਲੇ ਦੇ ਲਈ 6 ਸਾਲ ਤੋਂ ਘੱਟ ਦੀ ਉਮਰ ਨਿਰਧਾਰਤ ਕੀਤੀ  ਹੈ। ਚੁਣੇ ਗਏ ਬੱਚਿਆਂ ਵੱਲੋਂ ਹਾਸਲ ਕੀਤੇ ਗਏ ਨੰਬਰਾਂ ਦੇ ਨਾਲ ਉਨ੍ਹਾਂ ਦੀ ਪਹਿਲੀ ਸੂਚੀ ਚਾਰ ਫਰਵਰੀ ਅਤੇ ਦੂਜੀ ਸੂਚੀ 21 ਜਨਵਰੀ ਨੂੰ ਜਾਰੀ ਕੀਤੀ ਜਾਵੇਗੀ। ਦਾਖਲੇ ਦੀ ਪ੍ਰਕਿਰਿਆ 31 ਮਾਰਚ ਨੂੰ ਖਤਮ ਹੋਵੇਗੀ।

Age Limit For ClassesAge Limit For Classes

ਪ੍ਰੀ-ਸਕੂਲ, ਪ੍ਰੀ-ਪ੍ਰਾਇਮਰੀ ਅਤੇ ਪਹਿਲੀ ਕਲਾਸ ਵਿਚ 25 ਫ਼ੀ ਸਦੀ ਸੀਟਾਂ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਵੰਡੇ ਹੋਏ ਸਮੂਹਾਂ ਲਈ ਰਾਂਖਵੀਆਂ ਹੋਣਗੀਆਂ। ਡਾਇਰੈਕਟੋਰੇਟ ਨੇ ਸਮੂਹ ਨਿਜੀ ਸਕੂਲਾਂ ਨੂੰ ਓਪਨ ਸੀਟਾਂ 'ਤੇ ਦਾਖਲੇ ਲਈ ਨਿਰਧਾਰਤ ਯੋਗਤਾਵਾਂ ਨੂੰ 14 ਦਸੰਬਰ ਤੱਕ ਅਪਣੀ-ਅਪਣੀ ਵੈਬਸਾਈਟ 'ਤੇ ਪਾਉਣ ਦਾ ਨਿਰਦੇਸ਼ ਦੇ ਦਿਤਾ ਹੈ। ਜ਼ਿਕਰਯੋਗ ਹੈ ਕਿ

ਉਪਰੀ ਉਮਰ ਹੱਦ ਦੇ ਮਤੇ ਨੂੰ ਪਿਛਲੇ ਸਾਲ ਅਦਾਲਤ ਵਿਚ ਚੁਣੌਤੀ ਦਿਤੀ ਗਈ ਸੀ। ਹਾਲਾਂਕ ਦਿੱਲੀ ਕੋਰਟ ਨੇ ਪਿਛਲੇ ਸਾਲ ਜਾਰੀ ਕੀਤੇ ਗਏ ਅਪਣੇ ਇਕ ਨਿਰਦੇਸ਼ ਰਾਹੀ ਉਪਰੀ ਉਮਰ ਹੱਦ ਲਾਗੂ ਕੀਤੇ ਜਾਣ ਦੀ ਇਜਾਜ਼ਤ ਦੇ ਦਿਤੀ ਸੀ। ਇਸ ਤੋਂ ਬਾਅਦ ਡਾਇਰੈਕੋਰੇਟ ਨੇ ਇਹ ਫੈਸਲਾ ਕੀਤਾ ਸੀ ਕਿ ਅਦਾਲਤੀ ਹੁਕਮ 2019 ਦੇ ਅਕਾਦਮਿਕ ਸੈਸ਼ਨ ਤੋ ਹੀ ਲਾਗੂ ਕੀਤਾ ਜਾ ਸਕਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement