
ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ ਵਿਚ ਸ਼ਾਮਿਲ ਲਸ਼ਕਰ ਦੇ ਅਤਿਵਾਦੀ ਨਵੀਦ ਜਟ ਨੂੰ ਸੁਰੱਖਿਆਬਲਾਂ ਨੇ ਮਾਰ ਗਿਰਾਇਆ ਹੈ। ਦੱਸ ਦਈਏ ਕਿ ਸ਼੍ਰੀਨਗਰ...
ਸ਼੍ਰੀਨਗਰ : (ਭਾਸ਼ਾ) ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ ਵਿਚ ਸ਼ਾਮਿਲ ਲਸ਼ਕਰ ਦੇ ਅਤਿਵਾਦੀ ਨਵੀਦ ਜਟ ਨੂੰ ਸੁਰੱਖਿਆਬਲਾਂ ਨੇ ਮਾਰ ਗਿਰਾਇਆ ਹੈ। ਦੱਸ ਦਈਏ ਕਿ ਸ਼੍ਰੀਨਗਰ ਦੇ ਸ਼੍ਰੀ ਮਹਾਰਾਜਾ ਹਰਿ ਸਿੰਘ ਹਸਪਤਾਲ ਦੇ ਅੰਦਰ ਲਸ਼ਕਰ-ਏ-ਤਇਬਾ ਦੇ ਅਤਿਵਾਦੀਆਂ ਨੇ ਹਮਲਾ ਕਰ ਇਸ ਸਾਲ ਫਰਵਰੀ ਮਹੀਨੇ ਵਿਚ ਅਬੁ ਹੰਜੂਲਾ ਉਰਫ ਨਵੀਦ ਜਟ ਨੂੰ ਛੁੜਾ ਲਿਆ ਸੀ। ਇਸ ਹਮਲੇ 'ਚ ਦੋ ਪੁਲਸਕਰਮੀ ਵੀ ਸ਼ਹੀਦ ਹੋ ਗਏ ਸਨ। ਉਧਰ, ਬੁਖਾਰੀ ਹੱਤਿਆ ਮਾਮਲੇ ਵਿਚ ਸ਼ਾਮਿਲ ਅਤਿਵਾਦੀ ਅਜਾਦ ਮਲਿਕ ਪਹਿਲਾਂ ਹੀ ਅਨੰਤਨਾਗ ਵਿਚ ਇਕ ਮੁੱਠਭੇੜ ਵਿਚ ਮਾਰਿਆ ਜਾ ਚੁੱਕਿਆ ਹੈ।
Lashkar terrorist involved in Bukhari's assassination killed
ਦੱਸ ਦਈਏ ਕਿ ਲਸ਼ਕਰ ਦੇ ਪਾਕਿਸਤਾਨੀ ਅਤਿਵਾਦੀ ਨਵੀਦ ਜੱਟ ਨੂੰ ਸਾਲ 2014 ਵਿਚ ਦੱਖਣ ਕਸ਼ਮੀਰ ਦੇ ਕੁਲਗਾਮ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਨਵੀਦ ਸ਼੍ਰੀਨਗਰ ਸੈਂਟਰਲ ਜੇਲ੍ਹ ਵਿਚ ਬੰਦ ਸੀ। ਤੱਦ ਯੋਜਨਾਬੱਧ ਹਮਲੇ ਦੇ ਤਹਿਤ ਨਵੀਦ ਨੇ ਢਿੱਡ ਦਰਦ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਸੀ। ਹਾਲਾਂਕਿ ਪੁਲਿਸ ਨੇ ਕਿਹਾ ਸੀ ਕਿ 6 ਬੰਦੀਆਂ ਨੂੰ ਸੈਂਟਰਲ ਜੇਲ੍ਹ ਤੋਂ ਹਸਪਤਾਲ ਲਿਆਇਆ ਗਿਆ ਸੀ। ਇਨ੍ਹਾਂ ਵਿਚੋਂ ਇਕ ਬੰਦੀ ਨੇ ਪੁਲਿਸਵਾਲੇ ਤੋਂ ਹਥਿਆਰ ਖੌਹ ਕੇ ਉਨ੍ਹਾਂ ਉਤੇ ਫਾਈਰਿੰਗ ਸ਼ੁਰੂ ਕਰ ਦਿਤੀ ਸੀ ਅਤੇ ਨਵੀਦ ਨੂੰ ਛੁਡਾਉਣ ਵਿਚ ਸਫਲ ਰਹੇ ਸਨ।
Lashkar terrorist involved in Bukhari's assassination killed
ਸਾਲ 2011 ਵਿਚ ਲਸ਼ਕਰ ਵਿਚ ਸ਼ਾਮਿਲ ਹੋਣ ਤੋਂ ਬਾਅਦ ਤੋਂ ਨਵੀਦ ਘਾਟੀ ਵਿਚ ਸਰਗਰਮ ਸੀ। ਉਹ ਸ਼੍ਰੀਨਗਰ ਦੇ ਹੈਦਰਪੁਰਾ ਵਿਚ ਫੌਜ ਅਤੇ ਸਾਉਥ ਕਸ਼ਮੀਰ ਵਿਚ ਪੁਲਿਸ ਅਤੇ ਸੀਆਰਪੀਐਫ ਕੈਂਪਾਂ ਉਤੇ ਹਮਲੇ ਆਦਿ ਮਾਮਲਿਆਂ ਵਿਚ ਸ਼ਾਮਿਲ ਸੀ। ਸਾਲ 2014 ਵਿਚ ਉਸ ਨੂੰ ਕੁਲਗਾਮ ਤੋਂ ਫੜਿਆ ਗਿਆ ਸੀ। ਨਵੀਦ ਨੂੰ ਲਸ਼ਕਰ ਕਮਾਂਡਰ ਅਬੁ ਕਾਸਿਮ ਦਾ ਸੱਜਾ ਹੱਥ ਦੱਸਿਆ ਜਾਂਦਾ ਹੈ। ਕਾਸਿਮ ਨੂੰ ਸੁਰੱਖਿਆਬਲਾਂ ਨੇ 2015 ਵਿਚ ਕੁਲਗਾਮ ਵਿਚ ਹੀ ਮਾਰ ਗਿਰਾਇਆ ਸੀ।