ਖ਼ਾਸ ਮਕਸਦ ਲਈ ਅਤਿਵਾਦੀਆਂ ਨੂੰ ਪੰਜਾਬ ਭੇਜ ਰਹੀ ਹੈ ਪਾਕਿ ਫ਼ੌਜ : ਕੈਪਟਨ ਅਮਰਿੰਦਰ
Published : Nov 28, 2018, 10:50 am IST
Updated : Nov 28, 2018, 10:50 am IST
SHARE ARTICLE
CM Amarinder Singh
CM Amarinder Singh

ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨੀ ਫੌਜ 'ਤੇ ਇਕ ਵਾਰ ਫਿਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ...

ਨਵੀਂ ਦਿੱਲੀ (ਭਾਸ਼ਾ): ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨੀ ਫੌਜ 'ਤੇ ਇਕ ਵਾਰ ਫਿਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਦੀ ਫੌਜ ਇਕ ਮਕਸਦ  ਦੇ ਤਹਿਤ ਕਸ਼ਮੀਰੀ ਅਤਿਵਾਦੀਆਂ ਨੂੰ ਪੰਜਾਬ ਭੇਜ ਰਹੀ ਹੈ। ਜਿਸ ਦੇ ਚਲਾਦਿਆਂ ਉਨਾਂਹ ਨੇ ਕਿਹਾ ਕਿ ਅਤਿਵਾਦੀ ਹੀ ਪੰਜਾਬ ਦੇ ਸਥਾਨਕ ਨੌਜਵਾਨਾਂ ਨੂੰ ਮਿਲਾ ਕੇ ਰਾਜ 'ਚ ਹਮਲੇ ਕਰ ਰਹੇ ਹਨ।

Punjab CMPunjab CM

ਇਕ ਅਖ਼ਬਾਰ ਨਾਲ ਗੱਲ ਕਰਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕਸ਼ਮੀਰ  ਅਤੇ ਪੰਜਾਬ  ਦੇ ਅਤਿਵਾਦੀਆਂ ਨੂੰ ਨਾਲ ਲਿਆਉਣ ਦੀ ਕੋਸ਼ਿਸ਼ 'ਚ ਲੱਗੇ ਹਨ। ਇਸ ਦੇ ਪਿੱਛੇ ਇਮਰਾਨ ਖਾਨ ਨਹੀਂ ਸਗੋਂ ਪਾਕਿਸਤਾਨ ਦੀ ਫੌਜ ਹੈ। ਜਦੋਂ ਤੱਕ ਉਹ ਅਪਣੀ ਆਰਮੀ ਨੂੰ ਅਪਣੇ ਕਾਬੂ 'ਚ ਨਹੀਂ ਕਰਦੇ ਉਦੋਂ ਤੱਕ ਸਾਨੂੰ ਇਸ ਹਾਲਾਤ ਨਾਲ ਲੜਨਾ ਹੋਵੇਗਾ ਇਸ ਤੋਂ ਇਲਾਵਾ ਸਾਡੇ ਕੋਲ ਤਾਂ ਕੋਈ ਬਦਲ ਵੀ ਨਹੀਂ ਹੈ। 

Captain Amarinder singh Captain Amarinder singh

ਸੀਐਮ ਅਮਰਿੰਦਰ ਸਿੰਘ ਨੇ ਦੱਸਿਆ ਕਿ ਰਾਜ 'ਚ ਹੋਏ ਅਤਿਵਾਦੀ ਹਮਲੇ 'ਚ ਪਾਕਿਸਤਾਨ ਦਾ ਹੱਥ ਹੋਣ ਦੇ ਸ਼ਕ ਕਾਰਨ ਹੀ ਉਨ੍ਹਾਂ ਨੇ ਕਰਤਾਰ ਸਿੰਘ ਸਾਹਿਬ ਲਾਂਘੇ ਨੂੰ ਲੈ ਕੇ ਮਿਲੇ ਪਾਕਿਸਤਾਨ ਦੇ ਸੱਦੇ ਨੂੰ ਠੁਕਰਾ ਦਿਤਾ ਹੈ। ਸੀਐਮ ਨੇ ਇਹ ਵੀ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕਸ਼ਮੀਰੀ ਅਤੇ ਪੰਜਾਬੀ ਅਤਿਵਾਦੀ ਇਕੱਠੇ ਪਾਕਿਸਤਾਨੀ ਫੌਜ ਦੀ ਦੇਖ-ਭਾਲ 'ਚ ਆਪਰੇਸ਼ਨ ਕਰ ਰਹੇ ਹਨ। ਇਸ ਅਤਿਵਾਦੀ  ਸੰਗਠਨਾਂ  ਦੇ ਸੰਪਰਕ 'ਚ ਖਾਸ ਤੌਰ 'ਤੇ ਵਿਦਿਆਰਥੀ ਵੀ ਆ ਰਹੇ ਹਨ।

Amarinder Singh Amarinder Singh

ਪੰਜਾਬ  ਦੇ ਕਾਲਜਾਂ 'ਚ 6 ਹਜ਼ਾਰ ਤੋਂ ਜ਼ਿਆਦਾ ਕਸ਼ਮੀਰੀ ਵਿਦਿਆਰਥੀ ਪੜ੍ਹਦੇ ਹਨ।ਇਹ ਸਾਰੇ ਚੰਗੇ ਵਿਦਿਆਰਥੀ ਹਨ ਜੋ ਸਿਰਫ ਪੜ੍ਹਾਈ ਲਈ ਆਏ ਹਨ ਅਤੇ ਇਨ੍ਹਾਂ ਤੋਂ ਸਾਨੂੰ ਕੋਈ ਮੁਸ਼ਕਿਲ ਨਹੀਂ ਹੈ ਪਰ ਕੁੱਝ ਦਿਨ ਪਹਿਲਾਂ ਅਸੀਂ ਇੰਜ ਹੀ ਦੋ ਮੋਡੀਊਲ ਨੂੰ ਫੜਿਆ ਹੈ ਜੋ ਸਿਰਫ ਵਿਦਿਆਰਥੀਆਂ 'ਚ ਅਪਣੀ  ਪਕੜ ਵਧਾਉਣ ਲਈ ਕੰਮ ਕਰ ਰਹੇ ਸਨ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਫੌਜ ਮੁੱਖੀ ਕਮਰ ਬਾਜਵਾ ਤੇ ਤੰਜ ਕਸਦਿਆ ਕਿਹਾ ਕਿ ਮੈਂ ਉਨ੍ਹਾਂ ਨੂੰ

ਪੁੱਛਣਾ ਚਾਹੁੰਦਾ ਹਾਂ ਕਿ ਅਖੀਰ ਕਿਹੜੀ ਫੌਜ ਜੰਗਬੰਦੀ ਦੀ ਉਲੰਘਣਾ ਕਰਨ ਅਤੇ ਦੂਜੇ ਪਾਸੇ ਨੌਜਵਾਨਾਂ ਨੂੰ ਮਾਰਨ ਦੀ ਸੀਖਿਆ ਦਿੰਦੀ ਹੈ? ਕਿਹੜੀ ਫੌਜ ਪਠਾਨਕੋਟ ਅਤੇ ਅੰਮ੍ਰਿਤਸਰ 'ਚ ਹਮਲੇ ਲਈ ਸਿਖਾਉਂਦੀ ਹੈ ? ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀ ਸ਼ਾਂਤੀ 'ਚ ਵਿਸ਼ਵਾਸ ਰੱਖਦੇ ਹਾਂ ਅਤੇ ਇੱਥੇ ਸ਼ਾਂਤੀ ਦਾ ਸੁਨੇਹਾ ਦਿੰਦੇ ਹਾਂ, ਪਰ ਉਨ੍ਹਾਂ ਦੇ ਫੌਜ ਮੁੱਖੀ ਨੂੰ ਇਹ ਵੀ ਸੱਮਝਣਾ ਚਾਹੀਦਾ ਹੈ ਕਿ ਸਾਡੇ ਕੋਲ ਵੱਡੀ ਫੌਜ ਹੈ ਅਤੇ ਅਸੀ ਹਮੇਸ਼ਾ ਤਿਆਰ ਹਾਂ ਪਰ ਅਜਿਹਾ ਨਹੀਂ

ਹੋਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਲੜਾਈ ਨਹੀਂ ਚਾਹੁੰਦਾ ਹੈ। ਅਸੀ ਸਾਰੇ ਸ਼ਾਂਤੀ ਨਾਲ ਵਿਕਾਸ 'ਚ ਭਰੋਸਾ ਰੱਖਦੇ ਹਾਂ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement