ਪਿਆਜ਼ ਦੀਆਂ ਕੀਮਤਾਂ ਸੌ ਰੁਪਏ ਤੋਂ ਪਾਰ, ਸਸਤੀ ਕੀਮਤ ਲਈ ਹਾਲੇ ਕਰਨਾ ਪਵੇਗਾ ਇੰਤਜ਼ਾਰ
Published : Nov 28, 2019, 11:42 am IST
Updated : Nov 28, 2019, 11:42 am IST
SHARE ARTICLE
onion
onion

ਪਿਛਲੇ ਕਈ ਮਹੀਨਿਆਂ ਤੋਂ ਜਨਤਾ 'ਤੇ ਮੰਦੀ 'ਚ ਮਹਿੰਗਾਈ ਦੀ ਮਾਰ ਪੈ ਰਹੀ ਹੈ। ਪਹਿਲਾਂ ਟਮਾਟਰ ਅਤੇ ਹੁਣ ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ

ਨਵੀਂ ਦਿੱਲੀ: ਪਿਛਲੇ ਕਈ ਮਹੀਨਿਆਂ ਤੋਂ ਜਨਤਾ 'ਤੇ ਮੰਦੀ 'ਚ ਮਹਿੰਗਾਈ ਦੀ ਮਾਰ ਪੈ ਰਹੀ ਹੈ। ਪਹਿਲਾਂ ਟਮਾਟਰ ਅਤੇ ਹੁਣ ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ਨੇ ਦੇਸ਼ 'ਚ ਤਹਿਲਕਾ ਮਚਾ ਦਿੱਤਾ ਹੈ। ਕਈ ਥਾਵਾਂ 'ਤੇ ਪਿਆਜ਼ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿਲੋ ਤੋਂ ਪਾਰ ਪਹੁੰਚ ਚੁੱਕੀਆਂ ਹਨ। ਇਸ ਦੇ ਨਾਲ ਹੀ ਦੇਸ਼ ਦੀ ਰਾਜਧਾਨੀ ਦਿੱਲੀ 'ਚ ਪਿਆਜ਼ ਅਜੇ ਵੀ 80 ਰੁਪਏ ਤੋਂ ਪਾਰ ਮਿਲ ਰਿਹਾ ਹੈ।

Onion being sold for 220 rupees in bangladesh pm sheikh hasina stopped eating Onion

ਆਓ ਦੱਸਦੇ ਹਾਂ ਕੀ ਕਿੱਥੇ ਪਿਆਜ਼ ਕਿੰਨੇ ਰੁਪਏ ਕਿਲੋ ਮਿਲ ਰਿਹਾ ਹੈ:-

ਝਾਰਖੰਡ ਦੀ ਰਾਜਧਾਨੀ ਰਾਂਚੀ 'ਚ 80 ਰੁਪਏ ਕਿਲੋ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ 70 ਰੁਪਏ ਕਿਲੋ

ਕਰਨਾਟਕ ਦੀ ਰਾਜਧਾਨੀ ਬੰਗਲੌਰ 'ਚ 85 ਰੁਪਏ ਕਿਲੋ

ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ100 ਰੁਪਏ ਕਿਲੋ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ 70 ਤੋਂ 80 ਰੁਪਏ ਕਿਲੋ

ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ 70 ਕਿਲੋ

ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ 80 ਤੋਂ 85 ਕਿਲੋ

ਗੁਜਰਾਤ ਦੇ ਅਹਿਮਦਾਬਾਦ 'ਚ 100 ਰੁਪਏ ਕਿਲੋ

ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ 75 ਕਿਲੋ

ਬਿਹਾਰ ਦੀ ਰਾਜਧਾਨੀ ਪਟਨਾ 'ਚ 70 ਰੁਪਏ ਕਿਲੋ

ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ 80 ਰੁਪਏ ਕਿਲੋ

OnionOnionਪ੍ਰੈਸ ਕਾਨਫਰੰਸ 'ਚ ਰਾਮਵਿਲਾਸ ਪਾਸਵਾਨ ਤੋਂ ਪੁੱਛਿਆ ਗਿਆ ਕਿ ਪਿਆਜ਼ ਦੀਆਂ ਕੀਮਤਾਂ ਆਖਰ ਕਦੋਂ ਘੱਟ ਹੋਣਗੀਆਂ ਤਾਂ ਉਨ੍ਹਾਂ ਨੇ ਸਿਧਾ ਜਵਾਬ ਦਿੱਤਾ ਕਿ ਉਨ੍ਹਾਂ ਦੇ ਹੱਥ ‘ਚ ਸਭ ਕੁਝ ਨਹੀਂ ਹੈ। ਪਾਸਵਾਨ ਦਾ ਦਾਅਵਾ ਹੈ ਕਿ ਸਰਕਾਰ ਨੇ ਕੀਮਤਾਂ ਹੇਠ ਲਿਆਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਪਰ ਉਹ ਇਸ ਦਾ ਜਵਾਬ ਨਹੀਂ ਦੇ ਸਕੇ ਕੀ ਆਖਰ ਕੀਮਤਾਂ ਕਦੋਂ ਘੱਟ ਹੋਣਗੀਆਂ।

OnionOnion

ਪਾਸਵਾਨ ਨੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਕਿ ਬਫਰ ਸਟੌਕ ‘ਚ ਪਿਆ ਕਰੀਬ ਅੱਧਾ ਪਿਆਜ਼ ਸੜ੍ਹ ਗਿਆ, ਜਿਸ ਨਾਲ ਪਿਆਜ਼ ਦੀ ਪੂਰਤੀ ‘ਚ ਰੁਕਾਵਟ ਹੋਈ।ਇਸ ਦੇ ਨਾਲ ਹੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਰਕਾਰ ਨੇ ਮਿਸਤਰ ਤੋਂ 6090 ਟਨ ਪਿਆਜ਼ ਦਰਾਮਦ ਕਰਨ ਦਾ ਫੈਸਲਾ ਕੀਤਾ ਸੀ। ਜਿਸ ਮੁਤਾਬਕ ਪਿਆਜ਼ ਦੇ ਭਾਰਤ ਪਹੁੰਚਣ 'ਚ 15 ਦਿਨ ਦਾ ਸਮਾਂ ਹੋਰ ਲੱਗੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement