ਵੀਡੀਉ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਦਰਜ; ਵੱਛੇ ਨੂੰ ਲੱਗੀਆਂ ਗੰਭੀਰ ਸੱਟਾਂ
Haryana News: ਹਾਂਸੀ ਦੇ ਨਵਾਂਗਾਓਂ 'ਚ ਟਰੈਕਟਰ ਦੇ ਪਿੱਛੇ ਬੰਨ੍ਹ ਕੇ ਵੱਛੇ ਨੂੰ 2 ਕਿਲੋਮੀਟਰ ਤਕ ਘਸੀਟਣ ਦੇ ਦੋਸ਼ 'ਚ ਇਕ ਨੌਜਵਾਨ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਵੀਡੀਉ ਸਾਹਮਣੇ ਆਉਣ ਤੋਂ ਬਾਅਦ ਗਊ ਟਾਸਕ ਫੋਰਸ ਦੇ ਮੈਂਬਰ ਅਨਿਲ ਆਰੀਆ ਨੇ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ। ਘਸੀਟੇ ਜਾਣ ਕਾਰਨ ਵੱਛੇ ਨੂੰ ਕਾਫੀ ਸੱਟਾਂ ਲੱਗੀਆਂ ਹਨ।
ਗਊ ਟਾਸਕ ਫੋਰਸ ਦੇ ਮੈਂਬਰ ਅਨਿਲ ਨੇ ਪੁਲਿਸ ਨੂੰ ਦਿਤੀ ਅਪਣੀ ਸ਼ਿਕਾਇਤ 'ਚ ਦਸਿਆ ਕਿ ਇਕ ਦਿਨ ਪਹਿਲਾਂ ਗਊ ਰੱਖਿਆ ਦਲ ਦੇ ਇਕ ਸਾਥੀ ਨੇ ਉਸ ਨੂੰ ਇਕ ਵੀਡੀਉ ਦਿਖਾਈ। ਜਿਸ ਵਿਚ ਇਕ ਨੌਜਵਾਨ ਟਰੈਕਟਰ ਦੇ ਪਿਛਲੇ ਪਾਸੇ ਇਕ ਵੱਛੇ ਨੂੰ ਬੰਨ੍ਹ ਕੇ ਲਿਜਾਂਦਾ ਨਜ਼ਰ ਆ ਰਿਹਾ ਹੈ। ਵੀਡੀਉ 'ਚ ਆ ਰਹੀ ਆਵਾਜ਼ ਤੋਂ ਪਤਾ ਚੱਲ ਰਿਹਾ ਹੈ ਕਿ ਘਸੀਟਣ ਵਾਲੇ ਨੌਜਵਾਨ ਦਾ ਨਾਂ ਜਰਮਨ ਹੈ। ਦਸਿਆ ਜਾ ਰਿਹਾ ਹੈ ਕਿ ਵੱਛੇ ਨੇ ਖੇਤ ਵਿਚ ਵੜ੍ਹ ਕੇ ਚਾਰਾ ਖਾ ਲਿਆ, ਜਿਸ ਕਾਰਨ ਗੁੱਸੇ ਵਿਚ ਆਏ ਨੌਜਵਾਨ ਨੇ ਉਸ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ ਘਸੀਟਿਆ।
ਜਦੋਂ ਉਸ ਨੇ ਨਿੱਜੀ ਤੌਰ 'ਤੇ ਜਾਂਚ ਕੀਤੀ ਤਾਂ ਇਹ ਸਪੱਸ਼ਟ ਹੋ ਗਿਆ ਕਿ ਨੌਜਵਾਨ ਜਰਮਨ ਨਵਾਂਗਾਓਂ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਦੀ ਸ਼ਿਕਾਇਤ ਦੇ ਆਧਾਰ 'ਤੇ ਜਰਮਨ ਦੇ ਵਿਰੁਧ ਜਾਨਵਰਾਂ ਦੀ ਬੇਰਹਿਮੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜ਼ਖ਼ਮੀ ਵੱਛੇ ਨੂੰ ਇਲਾਜ ਲਈ ਗਊਸ਼ਾਲਾ ਵਿਚ ਲਿਆਂਦਾ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।
(For more news apart from Calf Tied to Tractor and Dragged in Haryana, stay tuned to Rozana Spokesman)