
ਕੇਂਦਰੀ ਮੰਤਰੀ ਨਿਤੀਨ ਗਡਕਰੀ ਨੇ ਕਿਹਾ ਕਿ ਅਗਲੇ ਸਾਲ ਮਾਰਚ ਤੱਕ ਅਗਲੇ.......
ਨਵੀਂ ਦਿੱਲੀ (ਭਾਸ਼ਾ): ਕੇਂਦਰੀ ਮੰਤਰੀ ਨਿਤੀਨ ਗਡਕਰੀ ਨੇ ਕਿਹਾ ਕਿ ਅਗਲੇ ਸਾਲ ਮਾਰਚ ਤੱਕ ਅਗਲੇ ਤਿੰਨ ਮਹੀਨਿਆਂ ਵਿਚ ਗੰਗਾ ਨੂੰ 70-80 ਫੀਸਦੀ ਤੱਕ ਸਾਫ਼ ਕਰ ਲਿਆ ਜਾਵੇਗਾ ਅਤੇ 2020 ਤੱਕ ਗੰਗਾ ਪੂਰੀ ਤਰ੍ਹਾਂ ਨਾਲ ਸਾਫ਼ ਹੋ ਜਾਵੇਗੀ। ਗਡਕਰੀ ਨਵੀਂ ਦਿੱਲੀ ਵਿਚ ਜਮੁਨਾ ਦੀ ਸਫ਼ਾਈ ਨੂੰ ਸ਼ੁਰੂ ਕੀਤੇ ਜਾ ਰਹੇ 11 ਪ੍ਰੋਜੇਕਟਾਂ ਦੇ ਫਾਊਡੇਸ਼ਨ ਦੇ ਮੌਕੇ ਉਤੇ ਬੋਲ ਰਹੇ ਸਨ। ਦਰਅਸਲ, ਗੰਗੇ ਪ੍ਰਯੋਜਨਾ ਦੇ ਤਹਿਤ ਦਿੱਲੀ ਐਨਸੀਆਰ ਦੇ 22 ਕਿਲੋਮੀਟਰ ਦੇ ਖੇਤਰ ਵਿਚ ਫੈਲੀ ਜਮੁਨਾ ਦੀ ਸਫਾਈ ਕੀਤੀ ਜਾਣੀ ਹੈ।
Nitin Gadkari
ਜਮੁਨਾ ਗੰਗਾ ਦੀ ਦੂਜੀ ਸਭ ਤੋਂ ਵੱਡੀ ਸਹਾਇਕ ਨਦੀ ਹੈ। ਇਸ ਲਈ ਗੰਗਾ ਦੀ ਸਫਾਈ ਲਈ ਇਸ ਨੂੰ ਸਾਫ਼ ਕਰਨਾ ਜਰੂਰੀ ਹੈ ਕਿਉਂਕਿ ਹੁਣ ਤੱਕ ਕਾਫ਼ੀ ਮਾਤਰਾ ਵਿਚ ਗੰਦਗੀ ਨੂੰ ਲੈ ਕੇ ਇਹ ਗੰਗਾ ਵਿਚ ਡਿੱਗਦੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਪੂਰਵ ਪਾਣੀ ਮੰਤਰੀ ਉਮਾ ਭਾਰਤੀ ਦੀ ਅਗਵਾਈ ਵਿਚ 2018 ਤੱਕ ਗੰਗਾ ਨੂੰ ਪੂਰੀ ਤਰ੍ਹਾਂ ਨਾਲ ਸਾਫ਼ ਕਰਨ ਦਾ ਟੀਚਾ ਰੱਖਿਆ ਸੀ ਪਰ ਗੰਗਾ ਦੀ ਸਫਾਈ ਹੁਣ ਤੱਕ ਨਹੀਂ ਹੋ ਸਕੀ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਇਸ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਫ਼ਟਕਾਰ ਲਗਾਈ ਸੀ ਅਤੇ ਕਿਹਾ ਸੀ ਕਿ ਬਹੁਤ ਹੀ ਸੁਸਤ ਤਰੀਕੇ ਨਾਲ ਕੰਮ ਹੋ ਰਿਹਾ ਹੈ।
ਗ੍ਰੀਨ ਟ੍ਰਿਬਿਊਨਲ ਨੇ ਕਿਹਾ ਸੀ ਕਿ ਹਰੀਦੁਆਰ ਤੋਂ ਲੈ ਕੇ ਉਂਨਾਵ ਦੇ ਵਿਚ ਗੰਗਾ ਦਾ ਪਾਣੀ ਪੀਣ ਅਤੇ ਨਹਾਉਣ ਲਾਇਕ ਨਹੀਂ ਹੈ। ਅਧਿਕਾਰੀਆਂ ਨੂੰ ਸਿਹਤ ਨਾਲ ਜੁੜੀ ਅਜਿਹੀ ਚੇਤਾਵਨੀ ਲੋਕਾਂ ਨੂੰ ਦੇਣੀ ਚਾਹੀਦੀ ਹੈ। ਹਾਲਾਂਕਿ ਗਡਕਰੀ ਨੂੰ ਵਿਸ਼ਵਾਸ ਹੈ ਕਿ ਸਰਕਾਰ ਗੰਗਾ ਨੂੰ ਪੂਰੀ ਤਰ੍ਹਾਂ ਨਾਲ ਸਾਫ਼ ਕਰ ਦੇਵੇਗੀ। ਦੱਸ ਦਈਏ ਕਿ ਗੰਗਾ ਦੀ ਸਫਾਈ ਲਈ 26 ਹਜ਼ਾਰ ਕਰੋੜ ਖਰਚ ਕੀਤਾ ਜਾਣਾ ਹੈ।